IND vs ZIM 2nd ODI: ਭਾਰਤ ਨੇ ਜ਼ਿੰਬਾਬਵੇ ਨੂੰ 5 ਵਿਕਟਾਂ ਨਾਲ ਹਰਾਇਆ, ਸੰਜੂ ਸੈਮਸਨ ਨੇ ਖੇਡੀ ਸ਼ਾਨਦਾਰ ਪਾਰੀ

ਸੰਜੂ ਸੈਮਸਨ (43) ਦੌੜਾਂ ਦੀ ਖੇਡੀ ਮੈਚ ਜਿਤਾਊ ਪਾਰੀ

ਹਰਾਰੇ ਸਪੋਰਟਸ ਕਲੱਬ। ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿੰਬਾਬਵੇ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ 5 ਵਿਕਟਾਂ ਨਾਲ ਜਿੱਤ ਲਿਆ। ਇਸ ਨਾਲ ਭਾਰਤੀ ਟੀਮ ਨੇ ਸੀਰੀਜ਼ ‘ਚ 2-0 ਦਾ ਵਾਧਾ ਬਣਾ ਲਿਆ ਹੈ। ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਜ਼ਿੰਬਾਬਵੇ ਨੂੰ 38.1 ਓਵਰਾਂ ‘ਚ ਸਿਰਫ 161 ਦੌੜਾਂ ‘ਤੇ ਆਊਟ ਕਰ ਦਿੱਤਾ ਸੀ। ਸ਼ਾਰਦੁਲ ਠਾਕੁਰ ਨੇ 3 ਵਿਕਟਾਂ ਲਈਆਂ। ਇਸ ਤੋਂ ਬਾਅਦ ਸੰਜੂ ਸੈਮਸਨ (43) ਦੀਆਂ ਦੌੜਾਂ ਦੇ ਦਮ ‘ਤੇ ਭਾਰਤ ਨੇ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਧਵਨ ਅਤੇ ਸ਼ੁਭਮਨ ਗਿੱਲ ਦੋਵਾਂ ਦੇ ਬੱਲੇ ਤੋਂ 33-33 ਦੌੜਾਂ ਆਈਆਂ। ਜ਼ਿੰਬਾਬਵੇ ਲਈ ਲਿਊਕ ਜੋਂਗਵੇ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ।

ਜ਼ਿੰਬਾਬਵੇ ਦੀ ਟੀਮ 161 ਦੌੜਾਂ ‘ਤੇ ਆਲ ਆਊਟ

ਇਸ਼ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਘਾਤਕ ਗੇਂਦਬਾਜ਼ੀ ਕਰਦਿਆਂ ਜਿੰਬਾਬਵੇ ਦੀ ਟੀਮ ਨੂੰ ਸਿਰਫ 161 ਦੌੜਾਂ ’ਤੇ ਨਿਪਟਾ ਦਿੱਤਾ। ਟੀਮ ਇੰਡੀਆ ਦੇ ਕਪਤਾਨ ਕੇਐਲ ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜ਼ਿੰਬਾਬਵੇ ਦੀ ਟੀਮ 38.1 ਓਵਰਾਂ ‘ਚ ਸਿਰਫ 161 ਦੌੜਾਂ ‘ਤੇ ਆਲ ਆਊਟ ਹੋ ਗਈ। ਟੀਮ ਇੰਡੀਆ ਲਈ ਸ਼ਾਰਦੁਲ ਠਾਕੁਰ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਜ਼ਿੰਬਾਬਵੇ ਲਈ ਸੀਨ ਵਿਲੀਅਮਸ ਨੇ 42 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਰਿਆਨ ਬਰਲੇ ਨੇ ਵੀ 41 ਦੌੜਾਂ ਦੀ ਪਾਰੀ ਖੇਡੀ।

india

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ