IND Vs SA : ਭਾਰਤੀ ਗੇਂਦਬਾਜ਼ਾਂ ਦਾ ਕਹਿਰ, ਦੱਖਣੀ ਅਫਰੀਕਾ ਦੇ 8 ਬੱਲੇਬਾਜ਼ 87 ਦੌੜਾਂ ’ਤੇ ਆਊਟ

IND Vs SA

ਜੋਹਾਨਸਬਰਗ। IND Vs SA  ਜੋਹਾਨਸਬਰਗ ‘ਚ ਖੇਡੇ ਜਾ ਰਹੇ ਪਹਿਲੇ ਵਨਡੇ ‘ਚ ਭਾਰਤੀ ਗੇਂਦਬਾਜਾਂ ਦੇ ਵ਼ਲ ਖਾਂਦੀਆਂ ਗੇਂਦਾਂ ’ਤੇ ਦੱਖਣੀ ਅਫਰੀਕਾ ਦੀ ਟੀਮ ਦੀ ਪਾਰੀ ਲੜਖੜਾ ਗਈ ਹੈ। ਉਸ ਨੇ 73 ਦੌੜਾਂ ‘ਤੇ 8 ਵਿਕਟਾਂ ਗੁਆ ਦਿੱਤੀਆਂ ਹਨ। ਭਾਰਤ ਲਈ ਅਵੇਸ਼ ਖਾਨ ਅਤੇ ਅਰਸ਼ਦੀਪ ਸਿੰਘ ਨੇ 4-4 ਵਿਕਟਾਂ ਲਈਆਂ। ਟੀਮ ਦਾ ਸਕੋਰ 20 ਓਵਰਾਂ ’ਚ 8 ਵਿਕਟਾਂ ਦੇ ਨੁਕਸਾਨ ’ਕੇ 87 ਦੌੜਾਂ ਹਨ।

ਦੱਖਣੀ ਅਫਰੀਕਾ ਦੇ ਕਪਤਾਨ ਏਡਨ ਮਾਰਕਰਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਜੋ ਗਲਤ ਸ਼ਾਬਿਤ ਹੋਇਆ।
ਦੱਖਣੀ ਅਫਰੀਕਾ ਦਾ ਸਕੋਰ 7.4 ਓਵਰਾਂ ‘ਚ 42 ਦੌੜਾਂ ‘ਤੇ 2 ਵਿਕਟਾਂ ‘ਤੇ ਸੀ। ਪਰ ਟੀਮ ਨੇ ਅਗਲੇ 16 ਦੌੜਾਂ ਜੋੜਦਿਆਂ 5 ਵਿਕਟਾਂ ਗੁਆ ਦਿੱਤੀਆਂ ਅਤੇ 13 ਓਵਰਾਂ ਬਾਅਦ ਟੀਮ ਦਾ ਸਕੋਰ 58/7 ਹੋ ਗਿਆ। ਦੱਖਣੀ ਅਫ਼ਰੀਕਾ ਵੱਲੋਂ ਟੋਨੀ ਡੀ ਜਾਰਗੀ, ਹੇਨਰਿਕ ਕਲਾਸਨ, ਏਡਨ ਮਾਰਕਰਮ, ਵੇਨ ਮੁਲਡਰ ਅਤੇ ਡੇਵਿਡ ਮਿਲਰ ਆਊਟ ਹੋਏ ਗਏ। ਅਰਸ਼ਦੀਪ ਸਿੰਘ ਨੇ ਪਹਿਲੇ 10 ਓਵਰਾਂ ਵਿੱਚ ਦੱਖਣੀ ਅਫਰੀਕਾ ਨੂੰ ਚਾਰੇ ਝਟਕੇ ਦਿੱਤੇ। ਅਵੇਸ਼ ਖਾਨ ਨੇ 11ਵੀਂ ਪਾਰੀ ਤੋਂ ਬਾਅਦ ਤਿੰਨੋਂ ਵਿਕਟਾਂ ਲਈਆਂ। IND Vs SA

IND Vs SA

ਅਰਸ਼ਦੀਪ ਨੇ 2 ਗੇਂਦਾਂ ‘ਤੇ 2 ਵਿਕਟਾਂ ਹਾਸਲ ਕੀਤੀਆਂ

ਅਰਸ਼ਦੀਪ ਨੇ ਪਾਰੀ ਦੇ ਦੂਜੇ ਓਵਰ ਵਿੱਚ ਰੀਜ਼ਾ ਹੈਂਡਰਿਕਸ ਨੂੰ ਬੋਲਡ ਕੀਤਾ, ਹੈਂਡਰਿਕਸ 8 ਗੇਂਦਾਂ ਖੇਡ ਕੇ ਵੀ ਆਪਣਾ ਖਾਤਾ ਨਹੀਂ ਖੋਲ੍ਹ ਸਕੇ। ਫਿਰ ਪੰਜਵੀਂ ਗੇਂਦ ‘ਤੇ ਹੀ ਉਸ ਨੇ ਰਾਸੀ ਵੈਨ ਡੇਰ ਡੁਸਨ ਨੂੰ ਐੱਲ.ਬੀ.ਡਬਲਯੂ. ਦੋਵੇਂ ਬੱਲੇਬਾਜ਼ ਖਾਤਾ ਵੀ ਨਹੀਂ ਖੋਲ੍ਹ ਸਕੇ।

ਦੋਵੇਂ ਟੀਮਾਂ ਇਸ ਪ੍ਰਕਾਰ ਹਨ (IND Vs SA )

ਭਾਰਤ: ਕੇਐਲ ਰਾਹੁਲ (ਕਪਤਾਨ), ਰੁਤੁਰਾਜ ਗਾਇਕਵਾੜ, ਸਾਈ ਸੁਦਰਸ਼ਨ, ਸ਼੍ਰੇਅਸ ਅਈਅਰ, ਤਿਲਕ ਵਰਮਾ, ਸੰਜੂ ਸੈਮਸਨ, ਅਕਸ਼ਰ ਪਟੇਲ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਅਵੇਸ਼ ਖਾਨ ਅਤੇ ਮੁਕੇਸ਼ ਕੁਮਾਰ।

ਦੱਖਣੀ ਅਫਰੀਕਾ: ਏਡਨ ਮਾਰਕਰਮ (ਕਪਤਾਨ), ਟੋਨੀ ਡੀਜਾਰਜ, ਰੀਜ਼ਾ ਹੈਂਡਰਿਕਸ, ਰਾਸੀ ਵੈਨ ਡੇਰ ਡੁਸਨ, ਹੇਨਰਿਕ ਕਲਾਸੇਨ, ਡੇਵਿਡ ਮਿਲਰ, ਵੇਨ ਮੁਲਡਰ, ਐਂਡੀਲੇ ਫੇਲੁਕਵਾਯੋ, ਕੇਸ਼ਵ ਮਹਾਰਾਜ, ਤਬਰੇਜ਼ ਸ਼ਮਸੀ, ਨੰਦਰੇ ਬਰਗਰ।