IND Vs PAK: ਰੋਹਿਤ ਸ਼ਰਮਾ ਨੇ 86 ਦੌੜਾਂ ਦੀ ਵਿਸਫੋਟਕ ਪਾਰੀ ਖੇਡੀ
- ਸ੍ਰੇਅਸ ਅਈਅਰ ਨੇ ਲਾਇਆ ਅਰਧ ਸੈਂਕੜਾ
(ਸੱਚ ਕਹੂੰ ਨਿਊਜ਼) ਅਹਿਮਦਾਬਾਦ । ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਪਾਕਿਸਤਾਨ ਲਈ ਰੋਹਿਤ ਸ਼ਰਮਾ (Rohit Sharma) ਤੂਫਾਨ ਬਣ ਕੇ ਆਇਆ। ਇੰਜ ਲੱਗ ਰਿਹਾ ਸੀ ਰੋਹਿਤ ਸ਼ਰਮਾ ਪਹਿਲਾਂ ਹੀ ਮਿੱਥ ਕੇ ਆਏ ਹੋਣ ਕਿ ਪਾਕਿ ਗੇਂਦਬਾਜ਼ਾਂ ਦੀ ਧੁਨਾਈ ਕਰਨ ਹੈ। ਰੋਹਿਤ ਸ਼ਰਮਾ ਦੀ 86 ਦੌੜਾਂ ਦੀ ਵਿਸਫੋਟਕ ਪਾਰੀ ਸਦਕਾ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਵਿਸ਼ਵ ਕੱਪ ’ਚ ਪਾਕਿਸਤਾਨ ਨੂੰ 8ਵੀਂ ਵਾਰ ਹਰਾ ਦਿੱਤਾ। IND Vs PAK
ਭਾਰਤ ਨੇ ਵਿਸ਼ਵ ’ਚ ਆਪਣੀ ਲਗਾਤਾਰ ਤੀਜੀ ਜਿੱਤੀ ਦਰਜ ਕੀਤੀ। ਟਾਸ ਜਿੱਤ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ 192 ਦੌੜਾਂ ਦਾ ਟੀਚਾ ਦਿੱਤਾ। ਜਵਾਬ ’ਚ ਭਾਰਤ ਨੇ ਇਹ ਟੀਚਾ ਆਸਾਨੀ ਨਾਲ 30.3 ਓਵਰਾਂ ’ਚ ਤਿੰਨ ਵਿਕਟਾਂ ਗੁਆ ਹਾਸਲ ਕਰ ਲਿਆ। ਭਾਰਤ ਵੱਲੋਂ ਰੋਹਿਤ ਸ਼ਰਮਾ ਤੇ ਸੁੱਭਮਨ ਗਿੱਲ ਨੇ ਤੇਜ਼ ਤਰਾਰ ਸ਼ੂਰਆਤ ਕੀਤੀ ਇਕ ਸਮੇਂ ਲੱਗ ਰਿਹਾ ਸੀ ਸੁਭਮਨ ਗਿੱਲ ਵੱਡੀ ਪਾਰੀ ਖੇਡਣਗੇ ਪਰ ਉਹ 11 ਗੇਂਦਾਂ ’ਤੇ 4 ਚੌਕਿਆਂ ਦੀ ਮੱਦਦ ਨਲ 16 ਦੌੜਾਂ ਬਣਾ ਕੇ ਆਊਟ ਹੋ ਗਏ।
ਇਸ ਤੋਂ ਬਾਅਦ ਵਿਰਾਟ ਕੋਹਲੀ ਵੀ ਤੇਜ਼ ਦੌੜਾਂ ਬਣਾਉਣ ਦੇ ਚੱਕਰ ’ਚ 16 ਦੌੜਾਂ ਬਣਾ ਕੇ ਆਊਟ ਹੋ ਗਿਆ। ਜਿੱਥੇ ਇੱਕ ਪਾਸੇ ਭਾਰਤ ਦੇ ਦੋ ਖਿਡਾਰੀ ਆਊਂਟ ਹੋ ਸਨ ਦੂਜੇ ਪਾਸੇ ਰੋਹਿਤ ਸ਼ਰਮਾ ਛੱਕਿਆਂ ਦੀ ਬਰਸਾਤ ਕਰਦੇ ਰਹੇ। ਹਾਲਾਂਕਿ ਰੋਹਿਤ ਸ਼ਰਮਾ ਸੈਂਕੜੇ ਤੋਂ ਖੁੰਝ ਗਏ ਅਤੇ ਉਹ 86 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਆਊਟ ਹੋ ਗਏ ਰੋਹਿਤ ਨੇ ਆਪਣੀ ਪਾਰੀ 6 ਛੱਕੇ ਤੇ 6 ਚੌਕੇ ਜੜੇ। ਇਸ ਤੋਂ ਬਾਅਦ ਸ੍ਰੇਅਸ ਅਈਅਰ ਤੇ ਵਿਕਟਕੀਪਰ ਕੇ ਐਲ ਰਾਹੁਲ ਨੇ ਸੂਝ-ਬੂਝ ਨਾਲ ਖੇਡਦਿਆਂ ਭਾਰਤ ਨੂੰ ਹੋਰ ਝਟਕਾ ਨਾ ਲੱਗਣ ਦਿੱਤਾ ਤੇ ਇਹਨਾਂ ਦੋਵਾਂ ਬੱਲੇਬਾਜ਼ਾਂ ਨੇ ਭਾਰਤ ਨੂੰ ਜਿਤਾ ਕੇ ਹੀ ਸਾਹ ਲਿਆ। ਸ੍ਰੇਅਸ ਅਈਅਰ (53) ਦੌੜਾਂ ਨਾਬਾਦ ਅਤੇ ਕੈਐਲ ਰਾਹੁਲ 19 ਦੌੜਾਂ ਬਣਾ ਕੇ ਨਾਬਾਦ ਰਹੇ। ਪਾਕਿਸਤਾਨ ਵੱਲੋਂ ਸ਼ਾਹੀਨ ਸ਼ਾਹ ਅਫਰੀਦੀ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ।
ਪਾਕਿ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਤਾ ਸੀ ਭਾਰਤ ਨੂੰ 192 ਦੌੜਾਂ ਦਾ ਟੀਚਾ
ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਇਹ ਫੈਸਲਾ ਟੀਮ ਇੰਡੀਆ ਦਾ ਅੱਗੇ ਜਾ ਕੇ ਵਧੀਆ ਸਾਬਤ ਹੋਇਆ। ਪਾਕਿਸਤਾਨ ਨੇ ਸ਼ੁਰੂਆਤ ਤਾਂ ਚੰਗੀ ਕੀਤੀ ਸੀ ਪਰ ਬਾਅਦ ’ਚ ਉਨ੍ਹਾਂ ਦੀ ਟੀਮ ਭਾਰਤੀ ਗੇਂਦਬਾਜ਼ਾਂ ਦੀ ਸਖਤ ਗੇਂਦਬਾਜ਼ੀ ਦਾ ਸਾਹਮਣਾ ਨਹੀਂ ਕਰ ਸਕੀ ਅਤੇ 191 ਦੌੜਾਂ ’ਤੇ ਆਲਆਊਟ ਹੋ ਗਈ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਅਤੇ ਪਾਂਡਿਆ ਅਤੇ ਰਵਿੰਦਰ ਜਡੇਜਾ ਨੇ 2-2 ਵਿਕਟਾਂ ਲਈਆਂ। (IND vs PAK)
ਇਹ ਵੀ ਪੜ੍ਹੋ : ਝੋਨੇ ਦੀ ਪਰਾਲੀ ਸਾੜਨ ’ਤੇ ਨਾਭਾ ਦਾ ਨੰਬਰਦਾਰ ਮੁਅੱਤਲ
ਪਾਕਿਸਤਾਨ ਵੱਲੋਂ ਓਪਨਰ ਬੱਲੇਬਾਜ਼ਾਂ ਨੇ ਸ਼ੁਰੂਆਤ ਤਾਂ ਚੰਗੀ ਕੀਤੀ ਸੀ ਪਰ ਬਾਅਦ ’ਚ ਦਬਾਅ ਨਹੀਂ ਝੱਲ ਸਕੀ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ 50 ਦੌੜਾਂ ਦੀ ਅਰਧਸੈਂਕੜੇ ਵਾਲੀ ਪਾਰੀ ਖੇਡੀ ਅਤੇ ਰਿਜ਼ਵਾਨ ਨੇ 49 ਦੌੜਾਂ ਬਣਾਈਆਂ। ਹੁਣ ਭਾਰਤੀ ਟੀਮ ਨੂੰ ਇਸ ਟੂਰਨਾਮੈਂਟ ਦਾ ਲਗਾਤਾਰ ਤੀਜਾ ਮੁਕਾਬਲਾ ਆਪਣੇ ਨਾਂਅ ਕਰਨ ਲਈ 192 ਦੌੜਾਂ ਦੇ ਟੀਚੇ ਦਾ ਪਿੱਛਾ ਕਰਨਾ ਹੈ। ਦੱਸਣਯੋਗ ਹੈ ਕਿ ਭਾਰਤੀ ਟੀਮ ਆਪਣੇ ਪਿਛਲੇ 2 ਮੁਕਾਬਲੇ ਜਿੱਤ ਕੇ ਅੰਕ ਸੂਚੀ ’ਚ ਤੀਜੇ ਨੰਬਰ ’ਤੇ ਹੈ। ਪਹਿਲੇ ਨੰਬਰ ’ਤੇ ਨਿਊਜੀਲੈਂਡ ਅਤੇ ਦੂਜੇ ਨੰਬਰ ’ਤੇ ਦੱਖਣੀ ਅਫਰੀਕਾ ਹੈ ਅਤੇ ਤੀਜੇ ਨੰਬਰ ’ਤੇ ਭਾਰਤੀ ਟੀਮ ਹੈ। (IND vs PAK)