IND vs NZ ਟੈਸਟ ਤੀਜਾ ਦਿਨ : ਭਾਰਤ ਜਿੱਤ ਤੋਂ 5 ਵਿਕਟਾਂ ਦੂਰ

ਤੀਜੇ ਦਿਨ ਨਿਊਜ਼ੀਲੈਂਡ ਨੇ ਬਣਾਈਆਂ 5 ਵਿਕਟਾਂ ਦੇ ਨੁਕਸਾਨ ਤੇ140 ਦੌੜਾਂ

  • ਅਸ਼ਵਿਨ ਨੇ ਇਸ ਸਾਲ 50 ਟੈਸਟ ਵਿਕਟਾਂ ਪੂਰੀਆਂ ਕੀਤੀਆਂ

(ਏਜੰਸੀ) ਮੁੰਬਈ। ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਖੇਡੇ ਜਾ ਰਹੇ ਟੈਸਟ ਮੈਚ ਦੇ ਤੀਜੇ ਦਿਨ ਨਿਊਜ਼ੀਲੈਂਡ ਨੇ 5 ਵਿਕਟਾਂ ਗੁਆ ਕੇ 140 ਦੌੜਾਂ ਬਣਾ ਲਈਆਂ ਹਨ। ਨਿਊਜ਼ੀਲੈਂਡ ਤੇ ਹਾਰ ਦਾ ਖਤਰਾ ਮੰਡਰਾਅ ਰਿਹਾ ਹੈ। ਭਾਰਤ ਨੇ ਨਿਊਜ਼ੀਲੈਂਡ ਸਾਹਮਣੇ 540 ਦੌੜਾਂ ਦਾ ਟੀਚਾ ਰੱਖਿਆ ਹੈ। ਨਿਊਜ਼ੀਲੈਂਡ ਦੇ ਹੈਨਰੀ ਨਿਕੋਲਸ 36 ਅਤੇ ਰਚਿਨ ਰਵਿੰਦਰਾ 2 ਦੌੜਾਂ ਬਣਾ ਕੇ ਅਜੇਤੂ ਹਨ। ਭਾਰਤ ਲਈ ਆਰ ਅਸ਼ਵਿਨ ਨੇ ਹੁਣ ਤੱਕ 3 ਵਿਕਟਾਂ ਲਈਆਂ ਹਨ। ਮੈਚ ਵਿੱਚ ਅਜੇ ਦੋ ਦਿਨ ਬਾਕੀ ਹਨ ਅਤੇ ਭਾਰਤੀ ਟੀਮ ਜਿੱਤ ਤੋਂ 5 ਵਿਕਟਾਂ ਦੂਰ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਨੂੰ ਮੈਚ ਜਿੱਤਣ ਲਈ 400 ਹੋਰ ਦੌੜਾਂ ਬਣਾਉਣੀਆਂ ਹਨ।

ਨਿਊਜ਼ੀਲੈਂਡ ਦੀ ਸ਼ੁਰੂਆਤ ਖ਼ਰਾਬ ਰਹੀ

ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਕੀਵੀ ਕਪਤਾਨ ਟਾਮ ਲੈਥਮ (6) ਆਰ ਅਸ਼ਵਿਨ ਦੀ ਗੇਂਦ ‘ਤੇ ਐਲਬੀਡਬਲਿਊ ਆਊਟ ਹੋ ਗਏ। ਲੈਥਮ ਨੇ ਰਿਵਿਊ ਲਿਆ ਪਰ ਇਸ ਦਾ ਫੈਸਲਾ ਟੀਮ ਇੰਡੀਆ ਦੇ ਹੱਕ ‘ਚ ਰਿਹਾ। ਡੇਰਿਲ ਮਿਸ਼ੇਲ ਅਤੇ ਵਿਲ ਯੰਗ ਨੇ ਦੂਜੀ ਵਿਕਟ ਲਈ 32 ਦੌੜਾਂ ਜੋੜ ਕੇ ਟੀਮ ਦੀ ਪਾਰੀ ਨੂੰ ਮੁੜ ਲੀਹ ‘ਤੇ ਲਿਆਂਦਾ ਪਰ ਅਸ਼ਵਿਨ ਨੇ ਯੰਗ (20) ਨੂੰ ਆਊਟ ਕਰਕੇ ਭਾਰਤ ਨੂੰ ਦੂਜੀ ਸਫਲਤਾ ਦਿਵਾਈ। ਯੰਗ ਦੀ ਵਿਕਟ ਨਾਲ ਆਰ ਅਸ਼ਵਿਨ ਇਸ ਸਾਲ 50 ਟੈਸਟ ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਵੀ ਬਣ ਗਏ ਹਨ।

55 ਦੌੜਾਂ ‘ਤੇ 3 ਵਿਕਟਾਂ ਗੁਆ ਕੇ ਸੰਕਟ ਚ ਫਸੀ ਨਿਊਜ਼ੀਲੈਂਡ ਟੀਮ ਨੂੰ ਡੇਰਿਲ ਮਿਸ਼ੇਲ ਅਤੇ ਹੈਨਰੀ ਨਿਕੋਲਸ ਨੇ ਸੰਭਾਲਿਆ। ਦੋਵਾਂ ਨੇ ਚੌਥੀ ਵਿਕਟ ਲਈ 111 ਗੇਂਦਾਂ ਵਿੱਚ 73 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਨੂੰ ਅਕਸ਼ਰ ਪਟੇਲ ਨੇ ਮਿਸ਼ੇਲ (60) ਨੂੰ ਆਊਟ ਕਰਕੇ ਤੋੜਿਆ। ਮਿਸ਼ੇਲ ਨੇ 92 ਗੇਂਦਾਂ ਵਿੱਚ 60 ਦੌੜਾਂ ਬਣਾਈਆਂ। ਟੈਸਟ ਕ੍ਰਿਕਟ ਵਿੱਚ ਇਹ ਉਸਦਾ ਦੂਜਾ ਅਰਧ ਸੈਂਕੜਾ ਸੀ। ਨਿਊਜ਼ੀਲੈਂਡ ਅਜੇ ਇਸ ਝਟਕੇ ਤੋਂ ਉਭਰਿਆ ਹੀ ਸੀ ਕਿ ਵਿਕਟਕੀਪਰ ਟੌਮ ਬਲੰਡਲ (0) ਰਨ ਆਊਟ ਹੋ ਗਿਆ।

ਅਸ਼ਵਿਨ ਨੇ 19ਵੇਂ ਓਵਰ ਦੀ ਆਖਰੀ ਗੇਂਦ ‘ਤੇ ਹੈਨਰੀ ਨਿਕੋਲਸ ਦੇ ਖਿਲਾਫ ਐੱਲ.ਬੀ.ਡਬਲਯੂ. ਅੰਪਾਇਰ ਨੇ ਵੀ ਆਊਟ ਘੋਸ਼ਿਤ ਕਰ ਦਿੱਤਾ। ਨਿਕੋਲਸ ਨੇ ਡੀਆਰਐਸ ਲਿਆ ਅਤੇ ਰੀਪਲੇਅ ਨੇ ਦਿਖਾਇਆ ਕਿ ਗੇਂਦ ਬੱਲੇ ਨਾਲ ਟਕਰਾਉਣ ਤੋਂ ਬਾਅਦ ਪੈਡ ਨਾਲ ਟਕਰਾ ਗਈ ਸੀ। ਨਿਕੋਲਸ ਰਿਵਿਊ ਨਿਊਜ਼ੀਲੈਂਡ ਲਈ ਕੰਮ ਆਇਆ ਅਤੇ ਉਹ ਨਾਟ ਆਊਟ ਰਿਹਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ