ਤੀਜੇ ਇਕਰੋਜ਼ਾ ਮੈਚ ’ਚ ਸੂਰਿਆ ਕੁਮਾਰ ਯਾਦਵ ਬਣਾ ਸਕਦਾ ਹੈ ਵਿਸ਼ਵ ਰਿਕਾਰਡ

IND vs NZ 3rd ODI:  ਅਜਿਹਾ ਕਰਕੇ ਬਣਾਵਾਂਗੇ ਵਿਸ਼ਵ ਰਿਕਾਰਡ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਮੈਚ ਕੱਲ੍ਹ ਕ੍ਰਾਈਸਟਚਰਚ ਦੇ ਹੇਗਲੇ ਓਵਲ ‘ਚ ਖੇਡਿਆ ਜਾਵੇਗਾ। ਇਹ ਮੈਚ ਭਾਰਤ ਲਈ ਅਹਿਮ ਹੋਵੇਗਾ। ਇਹ ਮੈਚ ਲੜੀ ਦਾ ਫੈਸਲਾਕੁੰਨ ਮੈਚ ਹੋਵੇਗਾ। ਭਾਰਤ ਸੀਰੀਜ਼ ‘ਚ 1-0 ਨਾਲ ਪਿੱਛੇ ਹੈ। ਪਹਿਲੇ ਇੱਕ ਰੋਜ਼ਾ ਮੈਚ ‘ਚ ਭਾਰਤ ਨੂੰ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂਕਿ ਦੂਜਾ ਇਕਰੋਜ਼ਾ ਮੀਂਹ ਕਾਰਨ ਰੱਦ ਹੋ ਗਿਆ ਸੀ। (IND vs NZ 3rd ODI)

ਇਹ ਮੈਚ ਭਾਰਤ ਲਈ ਕਾਫੀ ਅਹਿਮ ਹੈ ਪਰ ਦੂਜੇ ਪਾਸੇ ਸ਼ਾਨਦਾਰ ਫਾਰਮ ’ਚ ਚੱਲ ਰਹੇ ਭਾਰਤ ਦੇ ਵਿਸਫੋਟਕ ਬੱਲੇਬਾਜ਼ ਸੂਰਿਆ ਕੁਮਾਰ ਯਾਦਵ ਇਕ ਖਾਸ ਰਿਕਾਰਡ ਬਣਾਉਣਾ ਚਾਹੁੰਣਗੇ। ਤੀਜੇ ਮੈਚ ’ਚ ਜੇਕਰ ਸੂਰਿਆ ਕੁਮਾਰ ਦਾ ਬੱਲੇ ਚੱਲਿਆ ਤਾਂ ਉਹ ਰੋਹਿਤ ਸ਼ਰਮਾ ਦਾ ਰਿਕਾਰਡ ਤੋੜ ਸਕਣਗੇ। ਜੇਕਰ ਸੂਰਿਆ ਕੁਮਾਰ ਤੀਜੇ ਮੈਚ ’ਚ ਆਪਣੀ ਪਾਰੀ ‘ਚ 5 ਛੱਕੇ ਲਗਾਉਣ ‘ਚ ਸਫਲ ਰਹੇ ਤਾਂ ਉਹ ਰੋਹਿਤ ਸ਼ਰਮਾ ਦਾ ਇਕ ਖਾਸ ਰਿਕਾਰਡ ਤੋੜ ਦੇਣਗੇ। ਦਰਅਸਲ, ਇੱਕ ਕੈਲੰਡਰ ਸਾਲ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਦਾ ਰਿਕਾਰਡ ਰੋਹਿਤ ਸ਼ਰਮਾ ਦੇ ਨਾਂਅ ਦਰਜ ਹੈ।

ਰੋਹਿਤ ਦੇ ਨਾਂਅ ਸਾਲ 2019 ‘ਚ 78 ਛੱਕੇ ਮਾਰਨ ਦਾ ਰਿਕਾਰਡ

ਰੋਹਿਤ ਸ਼ਰਮਾ ਨੇ ਸਾਲ 2019 ‘ਚ ਕੁੱਲ 78 ਛੱਕੇ ਲਗਾਏ। ਹੁਣ ਜੇਕਰ ਸੂਰਿਆ ਤੀਜੇ ਵਨਡੇ ‘ਚ 5 ਛੱਕੇ ਲਗਾਉਣ ‘ਚ ਸਫਲ ਹੋ ਜਾਂਦੇ ਹਨ ਤਾਂ ਉਹ ਨਾ ਸਿਰਫ ਰੋਹਿਤ ਦੇ ਇਸ ਖਾਸ ਰਿਕਾਰਡ ਨੂੰ ਤੋੜਣਗੇ ਸਗੋਂ ਇਕ ਕੈਲੰਡਰ ਸਾਲ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ ਵੀ ਬਣ ਜਾਣਗੇ।

ਜਿਕਰਯੋਗ ਹੈ ਕਿ ਇੱਕ ਕੈਲੰਡਰ ਸਾਲ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਦੇ ਮਾਮਲੇ ਵਿੱਚ ਹਿੱਟ ਮੈਨ ਰੋਹਿਤ ਸ਼ਰਮਾ ਸਭ ਤੋਂ ਅੱਗੇ ਹਨ। ਰੋਹਿਤ ਸ਼ਰਮਾ ਨੇ ਸਾਲ 2019 ‘ਚ ਕੁੱਲ 78 ਛੱਕੇ ਲਗਾਏ, ਜਦੋਂਕਿ 2018 ‘ਚ ਉਨ੍ਹਾਂ ਨੇ 74 ਛੱਕੇ ਅਤੇ 2017 ‘ਚ 65 ਛੱਕੇ ਲਗਾਏ। ਇਸ ਤੋਂ ਇਲਾਵਾ 2015 ‘ਚ ਏਬੀ ਡਿਵਿਲੀਅਰਸ ਨੇ ਇਕ ਸਾਲ ‘ਚ ਆਪਣੇ ਬੱਲੇ ਨਾਲ ਕੁੱਲ 63 ਛੱਕੇ ਲਗਾਉਣ ‘ਚ ਸਫਲਤਾ ਹਾਸਲ ਕੀਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ