IND vs AUS ਚੌਥਾ ਟੈਸਟ ਅੱਜ, ਸ਼ੁਭਮਨ ਦਾ ਖੇਡਣਾ ਤੈਅ ਨਹੀਂ, ਤੇਜ਼ ਪਿੱਚ ’ਤੇ ਖਤਰਨਾਕ ਸਾਬਕ ਹੋ ਸਕਦੇ ਹਨ ਕੰਗਾਰੂ

IND vs AUS
IND vs AUS ਚੌਥਾ ਟੈਸਟ ਅੱਜ, ਸ਼ੁਭਮਨ ਦਾ ਖੇਡਣਾ ਤੈਅ ਨਹੀਂ, ਤੇਜ਼ ਪਿੱਚ ’ਤੇ ਖਤਰਨਾਕ ਸਾਬਕ ਹੋ ਸਕਦੇ ਹਨ ਕੰਗਾਰੂ

ਮੈਲਬੋਰਨ (ਏਜੰਸੀ)। IND vs AUS: ਬਾਰਡਰ-ਗਾਵਸਕਰ ਟਰਾਫੀ ਦਾ ਚੌਥਾ ਟੈਸਟ ਅੱਜ ਤੋਂ ਮੈਲਬੋਰਨ ’ਚ ਖੇਡਿਆ ਜਾਵੇਗਾ। 5 ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੈ। ਭਾਰਤ ਨੇ ਪਹਿਲਾ ਮੈਚ 295 ਦੌੜਾਂ ਨਾਲ ਜਿੱਤਿਆ ਸੀ ਤੇ ਦੂਜਾ ਟੈਸਟ ਮੈਚ ਅਸਟਰੇਲੀਆਈ ਟੀਮ ਨੇ 10 ਵਿਕਟਾਂ ਨਾਲ ਆਪਣੇ ਨਾਂਅ ਕੀਤਾ ਸੀ। ਜਦਕਿ ਸੀਰੀਜ਼ ਦਾ ਤੀਜਾ ਟੈਸਟ ਜਿਹੜਾ ਬ੍ਰਿਸਬੇਨ ਦੇ ਗਾਬਾ ਮੈਦਾਨ ’ਤੇ ਖੇਡਿਆ ਗਿਆ ਸੀ ਉਹ ਮੀਂਹ ਕਾਰਨ ਡਰਾਅ ਰਿਹਾ ਸੀ। ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਮੈਲਬੋਰਨ ਟੈਸਟ ’ਚ ਯਸ਼ਸਵੀ ਜਾਇਸਵਾਲ ਨਾਲ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਉਥੇ ਹੀ ਕੇਐੱਲ ਰਾਹੁਲ ਨੂੰ ਨੰਬਰ-3 ’ਤੇ ਉਤਾਰਿਆ ਜਾ ਸਕਦਾ ਹੈ। ਆਊਟ ਆਫ ਫਾਰਮ ਚੱਲ ਰਹੇ ਸ਼ੁਭਮਨ ਗਿੱਲ ਦਾ ਖੇਡਣਾ ਅਜੇ ਤੈਅ ਨਹੀਂ ਹੋਇਆ ਹੈ। ਇੰਨਾ ਹੀ ਨਹੀਂ, ਭਾਰਤੀ ਟੀਮ ਬਾਕਸਿੰਗ-ਡੇ ਟੈਸਟ ’ਚ 2 ਸਪਿਨਰਾਂ ਨਾਲ ਉਤਰ ਸਕਦੀ ਹੈ। ਪਹਿਲਾ ਰਵਿੰਦਰ ਜਡੇਜਾ ਤੇ ਦੂਜਾ ਵਾਸ਼ਿੰਗਟਨ ਸੁੰਦਰ ਹੋ ਸਕਦਾ ਹੈ। Boxing Day Test

ਇਹ ਖਬਰ ਵੀ ਪੜ੍ਹੋ : Haryana-Punjab Weather Alert: ਸਾਵਧਾਨ! ਪੰਜਾਬ ਤੇ ਹਰਿਆਣਾ ’ਚ ਸ਼ੀਤ ਲਹਿਰ ਨਾਲ ਧੁੰਦ ਦਾ ਅਲਰਟ

ਹੁਣ ਮੈਚ ਸਬੰਧੀ ਜਾਣਕਾਰੀ | IND vs AUS

  • ਟੂਰਨਾਮੈਂਟ : ਬਾਰਡਰ-ਗਾਵਸਕਰ ਟਰਾਫੀ
  • ਟੀਮਾਂ : ਭਾਰਤ ਬਨਾਮ ਅਸਟਰੇਲੀਆ
  • ਮਿਤੀ : 26 ਦਸੰਬਰ
  • ਸਟੇਡੀਅਮ : ਮੈਲਬੌਰਨ ਕ੍ਰਿਕੇਟ ਗ੍ਰਾਉਂਡ
  • ਸਮਾਂ : ਟਾਸ, ਸਵੇਰੇ 4:30 ਵਜੇ, ਮੈਚ ਸ਼ੁਰੂ : ਸਵੇਰੇ 5:00 ਵਜੇ

ਬੋਲਾਂਦ ਨੇ ਆਪਣੇ ਡੈਬਿਊ ਟੈਸਟ ’ਚ ਲਈਆਂ ਸਨ 6 ਵਿਕਟਾਂ

ਸਕਾਟ ਬੋਲੈਂਡ ਨੇ ਮੈਲਬੌਰਨ ’ਚ ਆਪਣੇ ਘਰੇਲੂ ਮੈਦਾਨ ’ਚ ਇੰਗਲੈਂਡ ਵਿਰੁੱਧ ਆਪਣਾ ਟੈਸਟ ਡੈਬਿਊ ਕੀਤਾ। ਉਸ ਨੇ ਉਸ ਮੈਚ ’ਚ 7 ​​ਦੌੜਾਂ ਦੇ ਕੇ 6 ਵਿਕਟਾਂ ਲਈਆਂ ਤੇ ਇੰਗਲੈਂਡ ਤੋਂ ਜਿੱਤ ਦੀ ਖੇਡ ਖੋਹ ਲਈ। ਬੋਲੈਂਡ ਨੇ ਸੀਰੀਜ਼ ਦੇ ਦੂਜੇ ਟੈਸਟ (ਪਿੰਕ ਬਾਲ) ’ਚ ਭਾਰਤ ਖਿਲਾਫ 6 ਵਿਕਟਾਂ ਲੈ ਕੇ ਅਸਟਰੇਲੀਆ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ। ਉਹ ਜੋਸ਼ ਹੇਜ਼ਲਵੁੱਡ ਦੀ ਥਾਂ ’ਤੇ ਖੇਡਿਆ ਤੇ ਐੱਮਸੀਜ਼ੀ ’ਚ ਹੇਜ਼ਲਵੁੱਡ ਤੋਂ ਵੀ ਜ਼ਿਆਦਾ ਖਤਰਨਾਕ ਸਾਬਤ ਹੋ ਸਕਦਾ ਹੈ। ਬੋਲੈਂਡ ਨੂੰ ਮੈਲਬੌਰਨ ਦੀ ਤੇਜ਼ ਪਿੱਚ ’ਤੇ ਪੈਟ ਕਮਿੰਸ ਤੇ ਮਿਸ਼ੇਲ ਸਟਾਰਕ ਦਾ ਵੀ ਸਮਰਥਨ ਮਿਲੇਗਾ।

ਪਿਛਲੇ 2 ਮੈਚਾਂ ’ਚ ਨੰਬਰ-6 ’ਤੇ ਆਏ ਸਨ ਕਪਤਾਨ ਰੋਹਿਤ ਸ਼ਰਮਾ | IND vs AUS

ਰੋਹਿਤ ਸ਼ਰਮਾ ਆਪਣੇ ਦੂਜੇ ਬੱਚੇ ਦੇ ਜਨਮ ਕਾਰਨ ਪਹਿਲਾ ਟੈਸਟ ਮੈਚ ਨਹੀਂ ਖੇਡ ਸਕੇ ਸਨ। ਉਨ੍ਹਾਂ ਨੇ ਦੂਜੇ ਟੈਸਟ ’ਚ ਸਲਾਮੀ ਬੱਲੇਬਾਜ਼ ਦੇ ਰੂਪ ’ਚ ਵਾਪਸੀ ਕਰਨੀ ਸੀ ਪਰ ਕੇਐੱਲ ਰਾਹੁਲ ਨੇ ਪਰਥ ’ਚ 77 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਭਾਰਤ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ। ਅਜਿਹੇ ’ਚ ਕਪਤਾਨ ਨੂੰ ਆਪਣਾ ਬੱਲੇਬਾਜ਼ੀ ਕ੍ਰਮ ਬਦਲਣਾ ਪਿਆ। ਹਾਲਾਂਕਿ ਉਹ ਤਿੰਨ ਪਾਰੀਆਂ ’ਚ ਸਿਰਫ਼ 19 ਦੌੜਾਂ ਹੀ ਬਣਾ ਸਕੇ ਹਨ। ਦੂਜੇ ਪਾਸੇ ਰਾਹੁਲ ਨੇ ਤੀਜੇ ਟੈਸਟ ਮੈਚ ਦੀ ਪਹਿਲੀ ਪਾਰੀ ’ਚ 84 ਦੌੜਾਂ ਬਣਾ ਕੇ ਚੋਟੀ ਦੇ ਕ੍ਰਮ ’ਚ ਆਪਣਾ ਦਾਅਵਾ ਮਜ਼ਬੂਤ ​​ਕਰ ਲਿਆ।

ਬੁਮਰਾਹ ਸੀਰੀਜ਼ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼

ਭਾਰਤੀ ਉਪ ਕਪਤਾਨ ਜਸਪ੍ਰੀਤ ਬੁਮਰਾਹ ਨੇ ਸੀਰੀਜ਼ ’ਚ 21 ਵਿਕਟਾਂ ਲਈਆਂ ਹਨ। ਉਹ ਸੀਰੀਜ਼ ਦੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਜਦਕਿ ਕੇਐਲ ਰਾਹੁਲ ਟੀਮ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਸ ਤੋਂ ਬਾਅਦ ਵਿਰਾਟ ਕੋਹਲੀ ਨੇ 126 ਦੌੜਾਂ ਬਣਾਈਆਂ ਹਨ।

ਪਿੱਚ ਸਬੰਧੀ ਰਿਪੋਰਟ | IND vs AUS

ਤੇਜ਼ ਗੇਂਦਬਾਜ਼ਾਂ ਨੂੰ ਆਮ ਤੌਰ ’ਤੇ ਮੈਲਬੌਰਨ ’ਚ ਮਦਦ ਮਿਲਦੀ ਹੈ। ਪਿੱਚ ਕਿਊਰੇਟਰ ਮੈਟ ਪੇਜ ਨੇ ਕਿਹਾ, ਮੈਲਬੌਰਨ ਦੀ ਪਿੱਚ ਪਿਛਲੇ ਕੁਝ ਸਾਲਾਂ ਵਰਗੀ ਹੋਵੇਗੀ। ਗੇਂਦ ਤੇ ਬੱਲੇ ਵਿਚਕਾਰ ਬਰਾਬਰੀ ਦੀ ਲੜਾਈ ਹੋਵੇਗੀ। ਪਿੱਚ ’ਤੇ ਲਗਭਗ 6 ਮਿਲੀਮੀਟਰ ਘਾਹ ਛੱਡਣਗੇ।

ਟਾਸ ਦਾ ਰੋਲ | IND vs AUS

ਮੈਲਬੌਰਨ ’ਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਕਰ ਸਕਦੀ ਹੈ। ਅਸਟਰੇਲੀਆ ਨੇ 2018 ਤੋਂ ਹੁਣ ਤੱਕ ਇੱਥੇ 6 ਟੈਸਟ ਖੇਡੇ, 4 ਜਿੱਤੇ ਅਤੇ 2 ਹਾਰੇ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਵੀ 3 ਵਾਰ ਜਿੱਤੀਆਂ ਤੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਵੀ 3 ਵਾਰ ਜਿੱਤ ਹਾਸਲ ਕੀਤੀ ਹੈ। ਇੱਥੇ ਹੁਣ ਤੱਕ 116 ਮੈਚ ਖੇਡੇ ਜਾ ਚੁੱਕੇ ਹਨ, ਜਿਸ ’ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 57 ਮੈਚ ਜਿੱਤੇ ਹਨ। ਜਦੋਂਕਿ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ ਸਿਰਫ਼ 42 ਮੈਚ ਹੀ ਜਿੱਤੇ ਹਨ।

ਮੌਸਮ ਸਬੰਧੀ ਜਾਣਕਾਰੀ

ਮੈਲਬੋਰਨ ਟੈਸਟ ਦੇ ਪਹਿਲੇ ਦਿਨ ਮੌਸਮ ਕਾਫੀ ਗਰਮ ਰਹੇਗਾ। ਮੌਸਮ ਦੀ ਵੈੱਬਸਾਈਟ ਐਕਿਊ ਵੈਦਰ ਮੁਤਾਬਕ ਮੈਲਬੌਰਨ ’ਚ 26 ਦਸੰਬਰ ਨੂੰ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦਿਨ ਇੱਥੇ ਤਾਪਮਾਨ 14 ਤੋਂ 37 ਡਿਗਰੀ ਸੈਲਸੀਅਸ ਰਹੇਗਾ।

ਮੈਲਬੋਰਨ ਟੈਸਟ ਲਈ ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs AUS

ਭਾਰਤ ਦੀ ਸੰਭਾਵਿਤ ਪਲੇਇੰਗ-11 : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਵਿਰਾਟ ਕੋਹਲੀ, ਰਿਸ਼ਭ ਪੰਤ, ਰਵਿੰਦਰ ਜਡੇਜਾ, ਨਿਤੀਸ਼ ਰੈਡੀ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਆਕਾਸ਼ ਦੀਪ।

ਅਸਟਰੇਲੀਆ ਦੀ ਪਲੇਇੰਗ-11 : ਪੈਟ ਕਮਿੰਸ (ਕਪਤਾਨ), ਉਸਮਾਨ ਖਵਾਜਾ, ਸੈਮ ਕੋਨਸਟਾਸ, ਮਾਰਨਸ ਲਾਬੂਸ਼ੇਨ, ਸਟੀਵ ਸਮਿਥ, ਟਰੈਵਿਸ ਹੈੱਡ, ਮਿਸ਼ੇਲ ਮਾਰਸ਼, ਐਲੇਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਨਾਥਨ ਲਿਓਨ ਤੇ ਸਕਾਟ ਬੋਲੈਂਡ।

LEAVE A REPLY

Please enter your comment!
Please enter your name here