ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home ਵਿਚਾਰ ਲੇਖ ਸਾਇਕਲ ਚਲਾਉਣਾ ...

    ਸਾਇਕਲ ਚਲਾਉਣਾ ਤੇ ਸੈਰ ਕਰਨ ਵਾਲਿਆਂ ‘ਚ ਵਧੀ ਦਿਲਚਸਪੀ

    ਸਾਇਕਲ ਚਲਾਉਣਾ ਤੇ ਸੈਰ ਕਰਨ ਵਾਲਿਆਂ ‘ਚ ਵਧੀ ਦਿਲਚਸਪੀ

    ਕਰੋਨਾ ਵਾਇਰਸ ਕਰਕੇ ਪੂਰੇ ਵਿਸ਼ਵ ਵਿੱਚ ਹਾਹਾਕਾਰ ਮੱਚੀ ਹੋਈ ਹੈ ।ਭਾਰਤ ਵਿੱਚ 22  ਮਾਰਚ ਤੋਂ ਤਾਲਾਬੰਦੀ ਕੀਤੀ ਹੋਈ ਸੀ ।ਜਿੰਮ ਵਿੱਚ ਅਸੀਂ ਬੰਦ ਕਮਰੇ ਵਿੱਚ ਵਰਜ਼ਿਸ਼ ਕਰਦੇ ਹਾਂ। ਉੱਥੇ ਚਾਲੀ ਪੰਤਾਲੀ ਸਾਲ ਦੇ ਮਨੁੱਖ ਆਮ ਵੇਖੇ ਜਾਂਦੇ ਹਨ। ਕਈ ਵਾਰ ਅਸੀਂ ਜਿੰਮ ਕਰਕੇ ਛੱਡ ਦਿੰਦੇ ਹਾਂ। ਫਿਰ ਆਮ ਵੇਖਿਆ ਜਾਂਦਾ ਹੈ ਕਿ ਜਿਮ ਛੱਡਣ ਨਾਲ ਭਾਰ ਵੱਧ ਜਾਂਦਾ ਹੈ। ਜਿਸ ਨਾਲ ਅਸੀਂ ਮੋਟੇ ਹੋ ਜਾਂਦੇ ਹਨ। ਜਿੰਮ ਵਿੱਚ ਅਸੀਂ ਮਸ਼ੀਨਾਂ ‘ਤੇ ਵਰਜ਼ਿਸ਼ ਕਰਦੇ ਹਾਂ।  ਪਰ ਜੋ ਸਵੇਰ ਦੀ ਸੈਰ ਦਾ ਆਨੰਦ ਹੈ ਉਹ ਿਕਸੇ ਜਿੰਮ ਚੋਂ ਨਹੀਂ ਮਿਲ ਸਕਦਾ ।ਤਾਲਾਬੰਦੀ ਕਰਕੇ ਜਿੰਮ ਬੰਦ ਹੋਣ ਕਰਕੇ  ਸੜਕਾਂ ‘ਤੇ ਸਵੇਰੇ ਸਵੇਰੇ ਰੌਣਕ ਦੇਖੀ ਜਾ ਰਹੀ ਹੈ। ਪਾਰਕਾਂ ‘ਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਹਨ ।ਲੋਕਾਂ ਨੇ ਦਸ ਕਿਲੋਮੀਟਰ ਸਾਈਕਲਿੰਗ ਸ਼ੁਰੂ ਕਰ ਦਿੱਤੀ ਹੈ ।ਜਿਸ ਨਾਲ ਉਨ੍ਹਾਂ ਦਾ ਸਰੀਰ ਵੀ ਫਿੱਟ ਹੋ ਰਿਹਾ ਹੈ । ਸਵੇਰ ਦੀ ਸੈਰ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ ।

    ਸਵੇਰੇ ਜਲਦੀ ਉੱਠ ਕੇ ਤਾਜ਼ਾ ਹੋ ਕੇ ਸੈਰ ਕਰਨ ਲਈ ਨਿਕਲੋ। ਵਾਤਾਵਰਨ ਬਹੁਤ ਹੀ ਸਾਫ਼ ਸੁਥਰਾ ਹੁੰਦਾ ਹੈ। ਪੰਛੀਆਂ ਦੀਆਂ ਚਹਿ ਚਹਾਉਣ ਦੀਆਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਹਨ ।ਸਬਜ਼ੀ ਖਰੀਦਣ ਵਾਲੇ ਲੋਕ ਮੰਡੀਆਂ ਵੱਲ ਜਾ ਰਹੇ ਹੁੰਦੇ ਹਨ ;ਸਵੇਰ ਦਾ ਨਜ਼ਾਰਾ ਬਹੁਤ ਹੀ ਖੂਬਸੂਰਤ ਹੁੰਦਾ ਹੈ ।ਸਵੇਰ ਦੀ ਸੈਰ ਕਰਨ ਨਾਲ ਬੰਦਾ ਸਾਰਾ ਦਿਨ ਤਾਜ਼ਾ ਤਾਜ਼ਾ ਮਹਿਸੂਸ ਕਰਦਾ ਹੈ। ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ । ਚਿਹਰੇ ‘ਤੇ ਰੌਣਕ ਹੁੰਦੀ ਹੈ। ਸਾਰਾ ਦਿਨ ਸੁਸਤੀ ਨਹੀਂ ਪੈਂਦੀ ।

    ਅੱਖਾਂ ਦੀ ਰੌਸ਼ਨੀ ਵੱਧਦੀ ਹੈ ।ਬੱਚਿਆਂ ਲਈ ਸਵੇਰ ਦੀ ਸੈਰ ਇਕ ਟਾਨਿਕ ਵਰਗੀ ਹੁੰਦੀ ਹੈ। ਜੇਕਰ ਬੱਚਾ ਸਵੇਰ ਦੀ ਸੈਰ ਕਰੇ ਤਾਂ ਉਸ ਦੀ ਯਾਦ ਸਕਤੀ ਤੇਜ਼ ਰਹਿੰਦੀ ਹੈ । ਬੱਚਿਆਂ ਚ ਹੋਰ ਵੀ ਵੱਧ ਚੁਸਤੀ ਆਉਂਦੀ ਹੈ। ਜੋ ਲੋਕ ਸਵੇਰ ਦੀ ਸੈਰ ਨਿਯਮਤ ਕਰਦੇ ਹਨ ਉਨ੍ਹਾਂ ਨੂੰ ਬੀਮਾਰੀਆਂ  ਬਹੁਤ ਘੱਟ ਲੱਗਦੀਆਂ ਹਨ । ਅਸੀਂ ਦੇਖਿਆ ਹੈ ਕਿ ਜੋ ਸਵੇਰ ਦੀ ਸੈਰ ਕਰਦੇ ਹਨ ਉਹ ਕਦੇ ਵੀ ਬਜ਼ੁਰਗ ਜਿਹੇ ਨਹੀਂ ਲੱਗਦੇ ।ਹਾਲਾਂਕਿ ਉਨ੍ਹਾਂ ਦੀ ਉਮਰ ਚਾਹੇ ਸੱਤਰ ਸਾਲ ਦੇ ਕਰੀਬ ਹੋਵੇ ।

    ਜੋ ਨਜ਼ਾਰਾ ਸਵੇਰ ਦੀ ਸੈਰ ਦਾ ਹੁੰਦਾ ਹੈ, ਉਹ ਜਿੰਮ ਜਾ ਕੇ ਨਹੀਂ ਮਿਲ ਸਕਦਾ ।ਅਕਸਰ ਜਿੰਮਾਂ ਵਿੱਚ ਅਸੀਂ ਦੇਖਿਆ ਹੈ ਕਿ ਨੌਜਵਾਨ ਆਪਣੇ ਵਜ਼ਨ ਨਾਲੋਂ ਜ਼ਿਆਦਾ ਭਾਰ ਚੁੱਕਦੇ ਹਨ ਫਿਰ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਵਿੱਚ ਨੁਕਸ ਵੀ ਆ ਜਾਂਦਾ ਹੈ। ਸੋ ਜਿੰਨਾ ਵੀ ਹੋ ਸਕਦਾ ਹੈ ਸਵੇਰ ਦੀ ਸੈਰ ਕਰੋ ।ਕਿਉਂਕਿ ਸਵੇਰ ਦੀ ਸੈਰ ਕਰਨ ਨਾਲ ਬਿਮਾਰੀਆਂ ਨਹੀਂ ਚਿੰਬੜਦੀਆਂ ।ਵਾਤਾਵਰਣ ਚ ਇੰਸੂਲਿਨ ਵੀ ਹੁੰਦੀ ਹੈ ।ਜੋ ਸ਼ੂਗਰ ਦੇ ਮਰੀਜ਼ਾਂ ਲਈ ਟਾਨਿਕ ਹੁੰਦੀ ਹੈ ।

    ਇਹ ਇੰਸੂਲਿਨ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਹੀ ਵਾਤਾਵਰਣ ਵਿੱਚ ਹੁੰਦੀ ਹੈ। ਇਹ ਪਰਮਾਤਮਾ ਦਾ ਇੱਕ ਤਰ੍ਹਾਂ ਨਾਲ ਤੋਹਫ਼ਾ ਹੈ ।ਅਸੀਂ ਪਾਰਕਾਂ ਵਿੱਚ ਸੈਰ ਕਰਦੇ ਹਾਂ ਤਾਂ ਉੱਥੇ ਤਰ੍ਹਾਂ ਤਰ੍ਹਾਂ ਦੇ ਫੁੱਲ ਦੇਖ ਕੇ ਚਿਹਰਾ ਖਿੜਦਾ ਹੈ ।ਨਕਰਾਤਮਕ ਸੋਚ ਖ਼ਤਮ ਹੁੰਦੀ ਹੈ । ਸਕਾਰਾਤਮਕ ਵਿਚਾਰ ਦਿਮਾਗ ਵਿੱਚ ਆਉਂਦੇ ਹਨ । ਸੈਰ ਕਰਕੇ ਨਹਾ ਧੋ ਕੇ ਪ੍ਰਮਾਤਮਾ ਦਾ ਸਿਮਰਨ ਵੀ ਜ਼ਰੂਰ ਕਰਨਾ ਚਾਹੀਦਾ ਹੈ। ਆਓ! ਅਸੀਂ ਪ੍ਰਣ ਕਰੀਏ ਕਿ ਅਸੀਂ ਸਵੇਰ ਦੀ ਸੈਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ। ਡਾ.  ਸੰਜੀਵ ਸਿੰਘ ਸੈਣੀ ,  ਮੁਹਾਲੀ  
    ਡਾ. ਪਰਮਿੰਦਰ ਸਿੰਘ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.