ਸਾਡੇ ਨਾਲ ਸ਼ਾਮਲ

Follow us

21.7 C
Chandigarh
Thursday, January 22, 2026
More
    Home ਇੱਕ ਨਜ਼ਰ ਵਾਲਮੀਕੀ ਨਗਰ ਲ...

    ਵਾਲਮੀਕੀ ਨਗਰ ਲੋਕ ਸਭਾ ਸੀਟ ‘ਤੇ ਜਦਯੂ ਨੇ ਬਣਾਇਆ ਵਾਧਾ

    Elections

    ਵਾਲਮੀਕੀ ਨਗਰ ਲੋਕ ਸਭਾ ਸੀਟ ‘ਤੇ ਜਦਯੂ ਨੇ ਬਣਾਇਆ ਵਾਧਾ

    ਪਟਨਾ। ਬਿਹਾਰ ‘ਚ ਪੱਛਮੀ ਚੰਪਾਰਣ ਜ਼ਿਲ੍ਹੇ ਦੇ ਵਾਲਮੀਕੀ ਨਗਰ ਲੋਕ ਸਭਾ ਹਲਕੇ ‘ਚ ਹੋਈਆਂ ਉਪ ਚੋਣਾਂ ਦੀ ਅੱਜ ਜਾਰੀ ਗਿਣਤੀ ‘ਚ ਦਸ ਵਜੇ ਤੱਕ ਜਨਤਾ ਦਲ ਯੂਨਾਈਟੇਡ ਉਮੀਦਵਾਰ ਕਾਂਗਰਸ ਉਮੀਦਵਾਰ ਤੋਂ 265 ਵੋਟਾਂ ਦੇ ਅੰਤਰ ਨਾਲ ਅੱਗੇ ਚੱਲ ਰਹੇ ਹਨ। ਚੋਣ ਕਮਿਸ਼ਨ ਅਨੁਸਾਰ, ਵਾਲਮੀਕੀ ਨਗਰ ਸੰਸਦੀ ਹਲਕੇ ‘ਚ ਉਪ ਚੋਣਾਂ ‘ਚ ਪਈਆਂ ਵੋਟਾਂ ਦੀ ਗਿਣਤੀ ਮੰਗਲਵਾਰ ਨੂੰ ਸਖ਼ਤ ਸੁਰੱÎਿਖਆ ਦਰਮਿਆਨ ਚੱਲ ਰਹੀ ਹੈ।

    Counting Begins, Madhya Pradesh Assembly Elections

    ਇਸ ਦੌਰਾਨ ਜਦਯੂ ਦੇ ਉਮੀਦਵਾਰ ਸੁਨੀਲ ਕੁਮਾਰ ਆਪਣੇ ਨਜ਼ਦੀਕੀ ਕਾਂਗਰਸ ਉਮੀਦਵਾਰ ਪ੍ਰਵੇਸ਼ ਕੁਮਾਰ ਮਿਸ਼ਰਾ ‘ਤੇ 265 ਵੋਟਾਂ ਦਾ ਵਾਧਾ ਬਣਾਏ ਹੋਏ ਹਨ। ਦਸ ਵਜੇ ਤੱਕ ਦੀ ਗਿਣਤੀ ‘ਚ ਜਦਯੂ ਦੇ ਸੁਨੀਲ ਕੁਮਾਰ ਨੂੰ ਜਿੱਥੇ 5115 ਵੋਟਾਂ ਮਿਲੀਆਂ ਉੱਥੇ ਕਾਂਗਰਸ ਦੇ ਮਿਸ਼ਰਾ ਨੂੰ 4750 ਵੋਟਾਂ ਮਿਲੀਆਂ ਹਨ। 933 ਵੋਟਾਂ ਪ੍ਰਾਪਤ ਕਰਕੇ ਭਾਰਤੀ ਪੰਚਾਇਤ ਪਾਰਟੀ ਦੇ ਉਮੀਦਵਾਰ ਸੈਲੇਂਦਰ ਕੁਮਾਰ ਤੀਜੇ ਨੰਬਰ ‘ਤੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.