ਜਾਖੜ ਨੇ ਪੰਜਾਬ ‘ਚ ਗੰਦ ਪਾਇਆ : ਸੁਖਬੀਰ
ਚੰਡੀਗੜ੍ਹ। ਅੱਜ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਉਸ ਵੇਲੇ ਲੱਗਿਆ ਜਦੋਂ ਭਦੌੜ ਤੋਂ ਕਾਂਗਰਸ ਹਲਕਾ ਇੰਚਾਰਜ ਜੋਗਿੰਦਰ ਸਿੰਘ ਪੰਜਗਰਾਈਂ ਕਾਂਗਰਸ ਪਾਰਟੀ ਛੱਡ ਕੇ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਅੱਜ ਚੰਡੀਗੜ੍ਹ ਵਿਖੇ ਪਰੈਸ ਕਾਨਫਰੈਨਸ ਦੌਰਾਨ ਅਕਾਲੀ ਦਲ ‘ਚ ਸ਼ਾਮਲ ਹੋ ਗਏ। ਜੋਗਿੰਦਰ ਸਿੰਘ ਨੇ ਕਿਹਾ ਕਿ ਮੈਂ ਲੇਬਰ ਤੋਂ ਕੰਮ ਸ਼ੁਰੂ ਕੀਤਾ ਸੀ, ਕਾਂਗਰਸ ਨੇ 1992 ‘ਚ ਐਮ ਸੀ ਦੀ ਟਿਕਟ ਦਿੱਤੀ ਸੀ ਅਤੇ ਮੈਂ ਜਿੱਤ ਹਾਸਲ ਕੀਤੀ। 2013 ‘ਚ ਮੈਂਨੂੰ ਜਿਲ੍ਹਾ ਪ੍ਰਧਾਨ ਬਣਾਇਆ ਗਿਆ। 2014 ‘ਚ ਫਰੀਦਕੋਟ ਤੋਂ ਲੋਕ ਸਭਾ ਦੀ ਟਿਕਟ ਦਿੱਤੀ। 2017 ‘ਚ ਮੈਂਨੂੰ ਭਦੌੜ ਭੇਜ ਦਿੱਤਾ। ਉਨ੍ਹਾਂ ਕਿਹਾ ਮੇਰੇ ਨਾਲ ਪਾਰਟੀ ‘ਚ ਬਹੁਤ ਧੱਕਾ ਹੋਇਆ ਹੈ। ਮੈਨੂੰ ਹੈਰਾਨੀ ਇਹ ਹੈ ਕਿ ਮਨਪ੍ਰੀਤ ਬਾਦਲ ਵਰਗੇ ਲੀਡਰ ਆਪਣੇ ਪਰਿਵਾਰ ਦੇ ਸਕੇ ਨਹੀਂ ਹੋਏ, ਉਨ੍ਹਾਂ ਵਰਗੀਆਂ ਨੇ ਪਾਰਟੀ ਹਾਈਜੈਕ ਕੀਤੀ ਹੋਈ ਹੈ
ਉਨ੍ਹਾਂ ਸੁਨੀਲ ਜਾਖੜ ਤੇ ਤਵਾ ਲਾਉਂਦੇ ਹੋਏ ਵੀ ਕਿਹਾ ਕਿ ਜਾਖੜ ਬਗਲਾ ਭਗਤ ਬਣ ਕੇ ਚਲਦਾ ਹੈ ਪਰ ਉਨ੍ਹਾਂ ਨੇ ਗਰੀਬ ਦੀ ਮਾੜੀ ਹਾਲਤ ਕਰ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਕਾਂਗਰਸ ਪਾਰਟੀ ‘ਚ ਅਸਤੀਫਾ ਦਿੰਦਾ ਹਾਂ ਤੇ ਅਕਾਲੀ ਦਲ ‘ਚ ਸ਼ਾਮਲ ਹੁੰਦਾ ਹਾਂ। ਪਰੈਸ ਕਾਨਫਰੈਸ ਦੌਰਾਨ ਸੁਖਬੀਰ ਬਾਦਲ ਨੇ ਵੀ ਜਾਖੜ ਤੇ ਤਵਾ ਲਾਉਂਦੇ ਹੋਏ ਕਿਹਾ ਕਿ ਜਾਖੜ ਨੇ ਪੰਜਾਬ ‘ਚ ਗੰਦ ਪਾਇਆ ਹੈ। ਇੱਕ-ਇੱਕ ਪਰਿਵਾਰ ਤੇ 6-7 ਪਰਚੇ ਪਏ ਹੋਏ ਨੇ ਕਿਸੇ ਨੂੰ ਵੀ ਨਹੀਂ ਛੱਡਿਆ ਜਾ ਰਿਹਾ ਬੱਚਿਆਂ ਤੇ ਪਰਚੇ ਦਿੱਤੇ ਜਾ ਰਹੇ ਹਨ। ਜੇਕਰ ਪਰਚਿਆਂ ਬਾਰੇ ਪੁਲਿਸ ਨੂੰ ਪੁੱਛਦੇ ਹਾਂ ਤਾਂ ਕਹਿੰਦੇ ਹਨ ਜਾਖੜ ਦਾ ਆਦੇਸ਼ ਹੈ। ਇਸ ਮੌਕੇ ਕਈ ਹੋਰਾਂ ਨੇ ਜਾਖੜ ਤੇ ਕਈ ਇਲਜ਼ਾਮ ਲਾਏ ਤੇ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ