ਸਮਾਗਮ ਨੇ ਖਿੰਡਾਇਆ ਹਾਕੀ ਦਾ ਜਾਦੂ
ਭੁਵਨੇਸ਼ਵਰ (ਏਜੰਸੀ)| 1975 ਦੀ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਮੈਂਬਰਾਂ ਦੀ ਮੌਜ਼ੂਦਗੀ ‘ਚ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਨਾਲ ਮੰਗਲਵਾਰ ਨੂੰ ਇੱਥੇ ਹਾਕੀ ਵਿਸ਼ਵ ਕੱਪ ਦਾ ਬਿਹਤਰੀਨ ਆਗਾਜ਼ ਹੋ ਗਿਆ ਇਸ ਮੌਕੇ ਵਿਸ਼ਵ ਕੱਪ ‘ਚ ਹਿੱਸਾ ਲੈ ਰਹੀਆਂ ਸਾਰੀਆਂ 16 ਟੀਮਾਂ ਦੇ ਕਪਤਾਨ ਮੰਚ ‘ਤੇ ਮੌਜ਼ੂਦ ਸਨ ਪ੍ਰੋਗਰਾਮ ਦੌਰਾਨ ਪਹਿਲੀ ਵਾਰ ਭਾਰਤ ‘ਚ ਡਰੋਨ ਲੇਜ਼ਰ ਸ਼ੋਅ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਆਕਾਸ਼ ‘ਚ ਬਿਹਤਰੀਨ ਆਤਿਸ਼ਬਾਜ਼ੀ ਨੇ ਸਮਾਂ ਬੰਨ੍ਹ ਦਿੱਤਾ ਸਮਾਗਮ ਦੀ ਸ਼ੁਰੂਆਤ ‘ਚ ਅਜੀਤ ਪਾਲ ਸਿੰਘ ਦੀ ਅਗਵਾਈ ਵਾਲੀ 1975 ਹਾਕੀ ਵਿਸ਼ਵ ਕੱਪ ਜੇਤੂ ਟੀਮ ਦਾ ਮੰਚ ‘ਤੇ ਸਵਾਗਤ ਅਤੇ ਸਨਮਾਨ ਕੀਤਾ ਗਿਆ ਇਸ ਮੌਕੇ ਅਜੀਤ ਪਾਲ ਨੇ ਉਸ ਵਿਸ਼ਵ ਕੱਪ ਜਿੱਤ ਦਾ ਤਜ਼ਰਬਾ ਦਰਸ਼ਕਾਂ ਨਾਲ ਸਾਂਝਾ ਕੀਤਾ ਸਮਾਗਮ ਦੌਰਾਨ 1000 ਕਲਾਕਾਰਾਂ ਨੇ ‘ਧਰਤੀ ਦਾ ਗੀਤ’ ਨਾਮਕ ਨ੍ਰਿਤ ਨਾਟਿਕਾ ਦੀ ਪੇਸ਼ਕਸ਼ ਕੀਤੀ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਇਸ ਧਰਤੀ ਮਾਂ ਦੀ ਭੂਮਿਕਾ ਨਿਭਾਈ.
(Hockey World Cup)