ਲੱਖਾ ਸਿੰਘ ਵਾਲਾ ਵਿਖੇ ਕੁਸ਼ਤੀ ਦੰਗਲ ’ਚ ਗਹਿਗੱਚ ਮੁਕਾਬਲੇ ਹੋਏ, ਝੰਡੀ ਦੀ ਕੁਸ਼ਤੀ ਰਹੀ ਬਰਾਬਰ

Wrestling Dangal
ਅਮਲੋਹ :ਆਜ਼ਾਦ ਸਪੋਰਟਸ ਕਲੱਬ ਪਿੰਡ ਲੱਖਾ ਸਿੰਘ ਵਾਲਾ ਵਿਖੇ ਕੁਸ਼ਤੀ ਦੰਗਲ ਦੌਰਾਨ ਝੰਡੀ ਦੀ ਕੁਸ਼ਤੀ ਸ਼ੁਰੂ ਕਰਵਾਉਦੇ ਹੋਏ ਪ੍ਰਬੰਧਕ।ਤਸਵੀਰ : ਅਨਿਲ ਲੁਟਾਵਾ

(ਅਨਿਲ ਲੁਟਾਵਾ) ਅਮਲੋਹ। ਆਜ਼ਾਦ ਸਪੋਰਟਸ ਕਲੱਬ ਪਿੰਡ ਲੱਖਾ ਸਿੰਘ ਵਾਲਾ ਵਿਖੇ ਕੁਸ਼ਤੀ ਦੰਗਲ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਪੰਚ ਬਲਜੀਤ ਸਿੰਘ ਬੰਨੀ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਪਹਿਲੀ ਝੰਡੀ ਦੀ ਕੁਸ਼ਤੀ 51 ਹਜ਼ਾਰ ਰੁਪਏ ਆਜ਼ਾਦ ਸਪੋਰਟਸ ਕਲੱਬ ਪਿੰਡ ਲੱਖਾ ਸਿੰਘ ਵਾਲਾ ਵੱਲੋਂ ਬੰਨ੍ਹੀ ਗਈ ਸੀ। ਇਸ ਝੰਡੀ ਦੀ ਕੁਸ਼ਤੀ ਲਈ ਜਸਪ੍ਰੀਤ ਬਾੜੋਵਾਲ (ਵੱਡਾ ਜੱਸਾ) ਅਤੇ ਰੋਹਿਤ ਬਾਰਨ ਵਿਚਕਾਰ ਗਹਿਗੱਚ ਮੁਕਾਬਲਾ ਹੋਇਆ ਪਰ ਕੋਈ ਚਿੱਤ ਨਹੀਂ ਕਰ ਸਕਿਆ ਤੇ ਇਸ ਝੰਡੀ ਤੇ ਦੋਨਾਂ ਪਹਿਲਵਾਨਾਂ ਦਾ ਕਬਜ਼ਾ ਰਿਹਾ। ( Wrestling Dangal)

ਇਹ ਵੀ ਪੜ੍ਹੋ : Teeth Cavity Remedies : ਜੇਕਰ ਤੁਹਾਡੇ ਵੀ ਦੰਦਾਂ ’ਚ ਹਨ ਕੀੜੇ ਤਾਂ ਘਬਰਾਓ ਨਾ, ਇਹ ਘਰੇਲੂ ਨੁਸਖੇ ਅਪਣਾਓ ਅਤੇ ਤੁਰੰਤ ਛੁਟਕਾਰਾ ਪਾਓ!

ਦੂਸਰੀ ਝੰਡੀ ਦੀ ਕੁਸ਼ਤੀ ਜਿਸ ਵਿੱਚ ਸਾਹਿਬਦੀਪ ਬਿਰੜਵਾਲ ਤੇ ਸਹਿਬਾਜ ਆਲਮਗੀਰ ਬਰਾਬਰ ਰਹੇ। ਇਹ ਕੁਸ਼ਤੀਆਂ ਚਹਿਲਾਂ, ਰਾਏਪੁਰ ਰਾਈਆਂ, ਲੱਖਾ ਸਿੰਘ ਵਾਲਾ,ਮਛਰਾਈ ਖੁਰਦ ਪਿੰਡਾਂ ਦੇ ਸਹਿਯੋਗ ਨਾਲ ਸੰਪੂਰਨ ਹੋਈਆਂ। ਰੈਫਰੀ ਦੀ ਡਿਊਟੀ ਕਾਲਾ ਭੱਟੋਂ , ਬਲਵਿੰਦਰ ਰੁੜਕੀ, ਜਗਵੀਰ ਫਿਰੋਜ਼ਪੁਰ ਨੇ ਨਿਭਾਈ ਜਦੋਂ ਕਿ ਲੱਛੇਦਾਰ ਬੋਲਾਂ ਰਾਹੀਂ ਜੱਸੀ ਰਾਈਏਵਾਲ ਨੇ ਅਖ਼ਾੜਾ ਬੰਨੀ ਰੱਖਿਆ। ਇਸ ਵਿੱਚ ਨਾਮਵਰ ਅਖਾੜਿਆਂ ਦੇ ਪਹਿਲਵਾਨਾਂ ਨੇ ਭਾਗ ਲਿਆ। ਇਸ ਮੌਕੇ ਡਾ. ਜਸਵੰਤ ਸਿੰਘ ਅਲਾਦਾਦਪੁਰ,ਜਸਵੀਰ ਸਿੰਘ ਨੋਨੀ,ਆਪ ਦੇ ਸੀਨੀਅਰ ਆਗੂ ਸਿੰਗਾਰਾ ਸਿੰਘ ਸਲਾਣਾ, ਅਵਤਾਰ ਮੁਹੰਮਦ ਟੈਣੀ, ਲੱਖਾ ਦੀਵਾ, ਜਸਮੇਲ ਸਿੰਘ, ਮਨਿੰਦਰ ਸਿੰਘ ਭੱਟੋ, ਰਣਦੀਪ ਸਿੰਘ ਰਾਣਾ, ਪ੍ਰਦੀਪ ਸਿੰਘ,ਗੁਰਸਰਨ ਸਿੰਘ ਰੁੜਕੀ, ਡਾਕਟਰ ਰਾਮ ਸਰਨ ਸੌੌਟੀ , ਰਾਮ ਬਾਵਾ ਦਫਤਰ ਸਕੱਤਰ, ਦਰਸ਼ਨ ਸਿੰਘ ਭੱਦਲਥੂਹਾ ,ਸਿਕੰਦਰ ਸਿੰਘ ਗੋਗੀ ,ਗੁਰਮੀਤ ਸਿੰਘ ਪ੍ਰਧਾਨ, ਆਦਿ ਹਾਜ਼ਰ ਸਨ। ( Wrestling Dangal)