ਰਾਜਸਥਾਨ ਰਾਇਲਜ਼ ਨੂੰ 36 ਦੌੜਾਂ ਨਾਲ ਹਰਾਇਆ | SRH vs RR
- ਸਪਿਨਰਾਂ ਨੇ ਹਾਸਲ ਕੀਤੀਆਂ 5 ਵਿਕਟਾਂ
- ਰਾਜਸਥਾਨ ਵੱਲੋਂ ਸਭ ਤੋਂ ਜ਼ਿਆਦਾ ਧਰੁਵ ਜੁਰੇਲ ਨੇ (56) ਦੌੜਾਂ ਦੀ ਪਾਰੀ ਖੇਡੀ
ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL) 2024 ਦਾ ਕੁਆਲੀਫਾਇਰ-2 ਮੁਕਾਬਲਾ ਰਾਜਸਥਾਨ ਰਾਇਲਜ਼ ਤੇ ਹੈਦਰਾਬਾਦ ਵਿਚਕਾਰ ਖੇਡਿਆ ਗਿਆ। ਇਹ ਮੁਕਾਬਲਾ ਚੇਨਈ ਦੇ ਐੱਮ ਚਿੰਦਬਰਮ ਸਟੇਡੀਅਮ ’ਚ ਖੇਡਿਆ ਗਿਆ। ਜਿੱਥੇ ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 20 ਓਵਰਾਂ ’ਚ 175 ਦੌੜਾਂ ਦਾ ਸਕੋਰ ਬਣਾਇਆ। ਜਵਾਬ ’ਚ ਰਾਜਸਥਾਨ ਦੀ ਟੀਮ ਆਪਣੇ 20 ਓਵਰਾਂ ’ਚ 139 ਦੌੜਾਂ ਹੀ ਬਣਾ ਸਕੀ ਤੇ 36 ਦੌੜਾਂ ਨਾਲ ਇਹ ਮੈਚ ਹਾਰ ਗਈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਹੈਦਰਾਬਾਦ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ। (SRH vs RR)
ਇਹ ਵੀ ਪੜ੍ਹੋ : ਬੀਐੱਸਐੱਫ਼ ਦਾ ਲੋੜਵੰਦ ਤੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਲਈ ਉਪਰਾਲਾ
ਕਿਉਂਕ ਪਹਿਲੇ ਹੀ ਓਵਰ ’ਚ ਸਟਾਰ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦੀ ਵਿਕਟ ਗੁਆ ਦਿੱਤੀ। ਅਭਿਸ਼ੇਕ ਸ਼ਰਮਾ ਨੇ (12) ਦੌੜਾਂ ਬਣਾਈਆਂ। ਉਸ ਤੋਂ ਬਾਅਦ ਪੰਜਵੇਂ ਓਵਰ ’ਚ ਬੋਲਟ ਨੇ ਰਾਹੁਲ ਤਿਰਪਾਠੀ ਨੂੰ ਆਊਟ ਕਰਕੇ ਹੈਦਰਾਬਾਦ ਨੂੰ ਦੂਜਾ ਝਟਕਾ ਦਿੱਤਾ। 10ਵੇਂ ਓਵਰ ’ਚ ਸੰਦੀਪ ਸ਼ਰਮਾ ਨੇ ਟੈ੍ਰਵਿਸ ਹੈੱਡ ਨੂੰ ਅਸ਼ਵਿਨ ਹੱਥੋਂ ਕੈਚ ਕਰਵਾਇਆ। ਹੈੱਡ ਨੇ 28 ਗੇਂਦਾਂ ’ਚ ਤਿੰਨ ਚੌਕੇ ਤੇ ਇੱਕ ਛੱਕਾ ਜੜਦੇ ਹੋਏ (34) ਦੌੜਾਂ ਬਣਾਇਆਂ। ਇਸ ਤੋਂ ਇਲਾਵਾ ਵਿਕਟਕੀਪਰ ਬੱਲੇਬਾਜ਼ ਹੈਨਰਿਕ ਕਲਾਸੇਨ ਨੇ ਸਭ ਤੋਂ ਜ਼ਿਆਦਾ (50) ਦੌੜਾਂ ਦਾ ਸਕੋਰ ਬਣਾਇਆ। ਰਾਜਸਥਾਨ ਵੱਲੋਂ ਟ੍ਰੇਂਟ ਬੋਲਟ ਤੇ ਆਵੇਸ਼ ਖਾਨ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਸੰਦੀਪ ਸ਼ਰਮਾ ਨੂੰ 2 ਵਿਕਟਾਂ ਮਿਲਿਆਂ। (SRH vs RR)
ਜਵਾਬ ’ਚ ਰਾਜਸਥਾਨ ਦੀ ਟੀਮ ਨੂੰ ਪੈਟ ਕਮਿੰਸ ਨੇ ਪਹਿਲਾ ਝਟਕਾ ਚੌਥੇ ਹੀ ਓਵਰ ’ਚ ਦੇ ਦਿੱਤਾ। ਬਾਅਦ ’ਚ ਯਸ਼ਸਵੀ ਜਾਇਸਵਾਲ ਤੇ ਕਪਤਾਨ ਸੰਜੂ ਸੈਮਸਨ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਸ਼ਾਹਬਾਜ਼ ਅਹਿਮਦ ਨੇ ਯਸ਼ਸਵੀ ਨੂੰ ਆਊਟ ਕਰਕੇ ਇਹ ਸਾਂਝੇਦਾਰੀ ਤੋੜ ਦਿੱਤੀ। ਯਸ਼ਸਵੀ ਜਾਇਸਵਾਲ ਨੇ ਚਾਰ ਚੌਕੇ ਤੇ ਤਿੰਨ ਛੱਕੇ ਜੜਦੇ ਹੋਏ (42) ਦੌੜਾਂ ਬਣਾਇਆਂ। ਇਸ ਤੋਂ ਬਾਅਦ ਧਰੁਵ ਜੁਰੇਲ ਨੇ ਅਰਧਸੈਂਕੜੇ ਵਾਲੀ ਪਾਰੀ ਖੇਡੀ, ਬਾਅਦ ’ਚ ਰਾਜਸਥਾਨ ਦਾ ਕੋਈ ਵੀ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕਿਆ। (SRH vs RR)