ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 3,37,704 ਨਵੇਂ ਕੋਵਿਡ ਕੇਸ ਸਾਹਮਣੇ ਆਏ ਅਤੇ 2,42,676 ਵਿਅਕਤੀ ਕੋਵਿਡ ਤੋਂ ਮੁਕਤ ਹੋਏ

Covid Case in Country Sachkahoon

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 3,37,704 ਨਵੇਂ ਕੋਵਿਡ ਕੇਸ ਸਾਹਮਣੇ ਆਏ ਅਤੇ 2,42,676 ਵਿਅਕਤੀ ਕੋਵਿਡ ਤੋਂ ਮੁਕਤ ਹੋਏ

ਨਵੀਂ ਦਿੱਲੀ। ਪਿਛਲੇ 24 ਘੰਟਿਆਂ ਵਿੱਚ 67 ਲੱਖ ਤੋਂ ਜ਼ਿਆਦਾ ਕੋਵਿਡ (Covid) ਦੇ ਟੀਕੇ ਲਗਾਏ ਗਏ ਹਨ ਅਤੇ ਇਸ ਦੇ ਨਾਲ ਹੀ ਕੁੱਲ ਟੀਕਾਕਰਨ 166.16 ਕਰੋੜ ਤੋਂ ਜ਼ਿਆਦਾ ਹੋ ਗਿਆ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 67 ਲੱਖ 49 ਹਜ਼ਾਰ 746 ਕੋਵਿਡ ਟੀਕੇ ਲਗਾਏ ਗਏ ਹਨ। ਇਸ ਦੇ ਨਾਲ ਹੀ ਅੱਜ ਸਵੇਰੇ ਸੱਤ ਵਜੇ ਤੱਕ 161 ਕਰੋੜ 16 ਲੱਖ 60 ਹਜ਼ਾਰ 078 ਟੀਕੇ ਲਗਾਏ ਜਾ ਚੁੱਕੇ ਹਨ।

ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਕੋਵਿਡ (Covid) ਸੰਕਰਮਣ ਦੇ ਤਿੰਨ ਲੱਖ 37 ਹਜ਼ਾਰ 704 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 3 ਕਰੋੜ 93 ਲੱਖ 3 ਹਜ਼ਾਰ 731 ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ 21 ਲੱਖ 13 ਹਜ਼ਾਰ 365 ਹੋ ਗਈ ਹੈ। ਰੋਜਾਨਾ ਇਨਫੈਕਸ਼ਨ ਦੀ ਦਰ 17.22 ਫੀਸਦੀ ਹੋ ਗਈ ਹੈ।

ਮੰਤਰਾਲੇ ਨੇ ਦੱਸਿਆ ਕਿ ਇਸ ਸਮੇਂ ਦੌਰਾਨ 2 ਲੱਖ 42 ਹਜਾਰ 676 ਲੋਕ ਕੋਵਿਡ (Covid) ਤੋਂ ਮੁਕਤ ਹੋਏ ਹਨ। ਅਜੇ ਤੱਕ ਕੁੱਲ ਤਿੰਨ ਕਰੋੜ 63 ਲੱਖ ਇੱਕ ਹਜ਼ਾਰ 482 ਲੋਕ ਕੋਵਿਡ ਤੋਂ ਉੱਭਰ ਚੁੱਕੇ ਹਨ। ਰਿਕਵਰੀ ਦਰ 93.31 ਫੀਸਦੀ ਹੈ। ਕੋਵਿਡ ਦੇ ਨਵੇਂ ਰੂਪ ਓਮੀਕ੍ਰੋਨ ਨਾਲ 10,050 ਲੋਕ ਸੰਕਰਮਿਤ ਪਾਏ ਗਏ ਹਨ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 19 ਲੱਖ 60 ਹਜ਼ਾਰ 954 ਕੋਵਿਡ ਟੈਸਟ ਕੀਤੇ ਗਏ ਹਨ ਅਤੇ ਹੁਣ ਤੱਕ ਕੁੱਲ 71.34 ਕਰੋੜ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ