IND vs ENG ਰਾਂਚੀ ਟੈਸਟ : ਜੋ ਰੂਟ ਦਾ 61ਵਾਂ ਅਰਧਸੈਂਕੜਾ, ਬੇਨ ਫੋਕਸ ਨਾਲ ਕ੍ਰੀਜ ’ਤੇ ਨਾਬਾਦ

England vs India

ਇੰਗਲੈਂਡ ਦਾ ਸਕੋਰ 198/5 | England vs India

  • ਭਾਰਤੀ ਟੀਮ ਵੱਲੋਂ ਡੈਬਿਊ ਕਰ ਰਹੇ ਆਕਾਸ਼ਦੀਪ ਨੇ ਲਈਆਂ 3 ਵਿਕਟਾਂ | England vs India

ਰਾਂਚੀ (ਏਜੰਸੀ)। ਭਾਰਤ ਤੇ ਇੰਗਲੈਂਡ ਵਿਚਕਾਰ 5 ਟੈਸਟ ਮੈਚਾਂ ਦੀ ਸੀਰੀਜ ਦਾ ਚੌਥਾ ਮੈਚ ਰਾਂਚੀ ’ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਵੀਰਵਾਰ ਨੂੰ ਜੇਐਸਸੀਏ ਇੰਟਰਨੈਸ਼ਨਲ ਸਟੇਡੀਅਮ ’ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਭਾਰਤ ਵੱਲੋਂ ਤੇਜ ਗੇਂਦਬਾਜ ਆਕਾਸ਼ ਦੀਪ ਨੇ ਡੈਬਿਊ ਕੀਤਾ। ਫਿਲਹਾਲ ਪਹਿਲੇ ਦਿਨ ਦੇ ਦੂਜੇ ਸੈਸ਼ਨ ਤੋਂ ਬਾਅਦ ਚਾਹ ਦਾ ਬ੍ਰੇਕ ਜਾਰੀ ਹੈ। ਇੰਗਲੈਂਡ ਨੇ 5 ਵਿਕਟਾਂ ਦੇ ਨੁਕਸਾਨ ’ਤੇ 200 ਦੌੜਾਂ ਬਣਾਈਆਂ। ਜੋ ਰੂਟ ਅਤੇ ਬੇਨ ਫਾਕਸ ਨਾਬਾਦ ਪਰਤੇ। ਰੂਟ ਨੇ ਆਪਣੇ ਕਰੀਅਰ ਦਾ 61ਵਾਂ ਅਰਧ ਸੈਂਕੜਾ ਜੜਿਆ ਹੈ। ਦੋਵਾਂ ਵਿਚਕਾਰ 88 ਦੌੜਾਂ ਦੀ ਸਾਂਝੇਦਾਰੀ ਹੋਈ ਹੈ। ਆਕਾਸ਼ ਦੀਪ ਨੇ 3 ਵਿਕਟਾਂ ਲਈਆਂ। ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਨੂੰ ਇੱਕ-ਇੱਕ ਵਿਕਟ ਮਿਲੀ ਹੈ। (England vs India)

PM Kisan Scheme : ਖੁਸ਼ਖਬਰੀ ! ਇਸ ਦਿਨ ਕਿਸਾਨਾਂ ਦੇ ਖਾਤਿਆਂ ਵਿੱਚ ਆਉਣਗੇ 2000 ਰੁਪਏ, ਤਰੀਕ ਦਾ ਹੋਇਆ ਐਲਾਨ

ਦੂਜੇ ਸੈਸ਼ਨ ’ਚ ਇੰਗਲੈਂਡ ਨੇ ਨਹੀਂ ਗੁਆਈ ਕੋਈ ਵਿਕਟ | England vs India

ਇੰਗਲੈਂਡ ਨੇ 112/5 ਦੇ ਸਕੋਰ ਨਾਲ ਦੂਜੇ ਸੈਸ਼ਨ ਦੀ ਸ਼ੁਰੂਆਤ ਕੀਤੀ। ਜੋਅ ਰੂਟ ਨੇ ਬੇਨ ਫੌਕਸ ਨਾਲ ਪਾਰੀ ਦੀ ਅਗਵਾਈ ਕੀਤੀ। ਦੋਵਾਂ ਨੇ ਸੈਸ਼ਨ ’ਚ ਟੀਮ ਦੀ ਇੱਕ ਵੀ ਵਿਕਟ ਨਹੀਂ ਡਿੱਗਣ ਦਿੱਤੀ ਤੇ ਆਪਸ ’ਚ 86 ਦੌੜਾਂ ਦੀ ਸਾਂਝੇਦਾਰੀ ਕੀਤੀ। ਸੈਸ਼ਨ ਦੀ ਸਮਾਪਤੀ ਤੋਂ ਬਾਅਦ ਟੀਮ ਦਾ ਸਕੋਰ 198/5 ਸੀ। ਰੂਟ 67 ਅਤੇ ਫਾਕਸ 28 ਦੌੜਾਂ ਦੇ ਸਕੋਰ ’ਤੇ ਨਾਬਾਦ ਪਰਤੇ। (England vs India)