ਪੰਜਵੇਂ ਟੈਸਟ ’ਚ ਇੰਗਲੈਂਡ ਨੇ ਭਾਰਤ ਨੂੰ ਸੱਤ ਵਿਕਟਾਂ ਨਾਲ ਹਰਾਇਆ

englant won

350 ਤੋਂ ਵੱਧ ਦਾ ਟਾਰਗੇਟ ਦੇ ਕੇ ਪਹਿਲੀ ਵਾਰੀ ਹਾਰੀ ਭਾਰਤੀ ਟੀਮ (England Won)

ਬਰਮਿੰਘਮ। ਭਾਰਤ ਤੇ ਇੰਗਲੈਂਡ ਖਿਲਾਫ ਖੇਡੇ ਗਏ ਪੰਜਵੇਂ ਟੈਸਟ ਮੈਚ ’ਚ ਭਾਰਤ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਦੂਜੀ ਪਾਰੀ ’ਚ 245 ਦੌੜਾਂ ’ਤੇ ਆਲਆਊਟ ਹੋ ਗਈ ਸੀ ਤੇ ਇੰਗਲੈਂਡ ਨੂੰ 378 ਦੌੜਾਂ ਦੇ ਟੀਚਾ ਮਿਲਿਆ ਸੀ। ਇਸ ਦੇ ਨਾਲ ਹੀ ਭਾਰਤ ਦਾ ਇੰਗਲੈਂਡ ’ਚ 15 ਸਾਲਾਂ ਬਾਅਦ ਟੈਸਟ ਲੜੀ ਜਿੱਤਣ ਦਾ ਸੁਫਨਾ ਵੀ ਟੁੱਟ ਗਿਆ। ਭਾਰਤ ਨੇ ਇੰਗਲੈਂਡ ਨੂੰ 350 ਤੋਂ ਵੱਧ ਦਾ ਟਾਰਗੇਟ ਦਿੱਤੀ ਸੀ ਤੇ ਲੱਗਦਾ ਸੀ ਭਾਰਤ ਇਹ ਮੈਚ ਜਿੱਤ ਜਾਵੇਗਾ। (England Won)

https://twitter.com/englandcricket/status/1544265875166900225?ref_src=twsrc%5Etfw%7Ctwcamp%5Etweetembed%7Ctwterm%5E1544265875166900225%7Ctwgr%5E%7Ctwcon%5Es1_c10&ref_url=about%3Asrcdoc

 

ਪਰ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਭਾਰਤੀ ਗੇਂਦਬਾਜ਼ਾਂ ਦੀਆਂ ਬੱਖੀਆਂ ਉਧੇੜਦਿਆਂ ਆਸਾਨੀ ਨਾਲ ਮੈਚ ਆਪਣੀ ਝੋਲੀ ਪਾ ਲਿਆ। ਇੰਗਲੈਂਡ ਦੇ ਬੱਲੇਬਾਜ਼ਾਂ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ। ਇੰਜ ਲੱਗਦਾ ਹੀ ਨਹੀਂ ਸੀ ਇਹ ਟੈਸਟ ਮੈਚ ਚੱਲ ਰਿਹਾ ਹੈ। ਇੰਗਲੈਂਡ ਦੇ ਬੱਲੇਬਾਜ਼ ਵਨਡੇ ਮੈਚ ਦੀ ਤਰ੍ਹਾਂ ਖੇਡੇ। ਸ਼ਾਨਦਾਰ ਫਾਰਮ ’ਚ ਚੱਲ ਰਹੇ ਇੰਗਲੈਂਡ ਦੇ ਬੱਲੇਬਾਜ਼ ਜੋ ਰੂਟ (142) ਤੇ ਜਾਨੀ ਬੇਅਰਸਟ (114) ਦੌੜਾਂ ਦੀ ਨਾਬਾਦ ਪਾਰੀ ਖੇਡੀ। ਚੌਥੀ ਵਿਕਟ ਲਈ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਦਰਮਿਆਨ 269 ਦੌੜਾਂ ਦੀ ਸਾਂਝੇਦਾਰੀ ਕੀਤੀ। ਜਿਸ ਸਦਕਾ ਇੰਗਲੈਂਡ ਨੇ 378 ਦੌੜਾਂ ਦਾ ਟਾਰਗੇਟ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇਸ ਦੇ ਨਾਲ ਹੀ ਪੰਜ ਟੈਸਟ ਮੈਚਾਂ ਦੀ ਲੜੀ 2-2 ਨਾਲ ਬਰਾਬਰ ਹੋ ਗਈ ਹੈ। ਇਹ ਭਾਰਤ ਨਾਲ ਪਹਿਲੀ ਵਾਰ ਹੋਇਆ ਹੈ ਕਿ 350 ਤੋਂ ਵੱਧ ਸਕੋਰ ਬਣਾਉਣ ਦੇ ਬਾਵਜ਼ੂਦ ਭਾਰਤ ਹਾਰਿਆ ਹੈ।

ਜੋ ਰੂਟ ਨੇ ਲਾਇਆ ਟੈਸਟ ਕੈਰੀਅਰ ਦਾ 28 ਸੈਂਕੜਾ

ਸ਼ਾਨਦਾਰ ਫਾਰਮ ’ਚ ਚੱਲ ਰਹੇ ਜੋ ਰੂਟ ਨੇ ਪੰਜਵੇਂ ਦਿਨ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਆਪਣੇ ਕੈਰੀਆਰ ਦਾ 28ਵਾਂ ਸੈਂਕੜਾ ਜੜਿਆ। ਭਾਰਤ ਖਿਲਾਫ ਰੂਟ ਦਾ ਇਹ 9ਵਾਂ ਸੈਂਕੜਾ ਸੀ।

ਵੱਡਾ ਸਕੋਰ ਬਣਾ ਕੇ ਵੀ ਹਾਰਿਆ ਭਾਰਤ

ਭਾਰਤ ਨੇ ਇੰਗਲੈਂਡ ਨੂੰ 378 ਦੌੜਾਂ ਦਾ ਟੀਚਾ ਦਿੱਤਾ ਸੀ। ਇੰਜ ਜਾਪਦਾ ਸੀ ਇਹ ਟੀਚਾ ਵੱਡਾ ਹੈ। ਪਰ ਭਾਰਤੀ ਗੇਂਦਬਾਜ਼ਾਂ ਦੀ ਇੰਗਲੈਂਡ ਦੇ ਦੋਵੇਂ ਓਪਨਰ ਬੱਲਬਾਜ਼ਾਂ ਨੇ ਖੂਬ ਧੁਨਾਈ ਕੀਤੀ। ਐਲੇਕਸ ਲੀਸ ਤੇ ਜੈਕ ਕ੍ਰਾਲੀ ਨੇ ਪਹਿਲੀ ਵਿਕਟ ਲਈ 107 ਦੌੜਾਂ ਜੋੜੀਆਂ, ਹਾਲਾਂਕਿ ਇਸ ਤੋਂ ਬਾਅਦ 2 ਦੌੜਾਂ ਅੰਦਰ 3 ਬੱਲੇਬਾਜ਼ ਆਊਟ ਹੋ ਗਏ ਸਨ ਤੇ ਇੰਗਲੈਂਡ ਮੁਸ਼ਕਲ ’ਚ ਫਸ ਗਿਆ ਸੀ ਪਰ ਬੇਅਰਸਟੋ ਤੇ ਜੋ ਰੂਟ ਨੇ ਤਾਂ ਪੂਰਾ ਮੈਚ ਹੀ ਬਦਲ ਦਿੱਤਾ। ਦੋਵਾਂ ਬੱਲੇਬਾਜਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸੈਂਕੜੇ ਜੜੇ ਤੇ ਮੈਚ ਜਿੱਤਾ ਕੇ ਹੀ ਦਮ ਲਿਆ।
ਭਾਰਤ ਵੱਲੋਂ ਸਭ ਤੋ ਸਫਲ ਗੇਂਦਬਾਜ਼ ਜਸਪ੍ਰੀਤ ਬੁਮਰਾਹ ਰਹੇ ਜਿਸ ਨੇ 2 ਵਿਕਟਾਂ ਹਾਸਲ ਕੀਤੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ