15 ਕਿਲੋ ਹੈਰੋਇਨ ਮਾਮਲੇ ’ਚ ਕਾਊਂਟਰ ਇੰਟੈਲੀਜੈਂਸ ਨੂੰ 27 ਲੱਖ ਹੋਰ ਡਰੱਗ ਮਨੀ ਹੋਈ ਬਰਾਮਦ

 ਦੋ ਮੁਲਜ਼ਮਾਂ ਦੀ ਭਾਲ ਅਜੇ ਵੀ ਜਾਰੀ (Heroin)

  • ਮਾਮਲੇ ਵਿੱਚ ਕੁੱਲ 15 ਕਿਲੋ ਹੈਰੋਇਨ ਤੇ 29.50 ਲੱਖ ਦੀ ਬਰਾਮਦ ਹੋ ਚੁੱਕੀ ਡਰੱਗ ਮਨੀ

(ਸਤਪਾਲ ਥਿੰਦ) ਫਿਰੋਜ਼ਪੁਰ। ਨਸ਼ਿਆਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਹੋ ਰਹੀਆਂ ਬਰਾਮਦਗੀਆਂ ਸਦਕਾ ਕਾਊਂਟਰ ਇੰਟੈਲੀਜੈਂਸ ਵੱਡੀਆਂ ਮੱਛੀਆਂ ਤੱਕ ਪਹੁੰਚ ਕਰਦੀ ਜਾ ਰਹੀ ਹੈ। ਇਸ ਦੌਰਾਨ ਸਤੰਬਰ ਮਹੀਨੇ ਵਿੱਚ 15 ਕਿਲੋ ਫੜੀ ਹੈਰੋਇਨ ਮਾਮਲੇ ਵਿੱਚ ਕਾਊਂਟਰ ਇੰਟੈਲੀਜੈਂਸੀ ਵੱਲੋਂ 27 ਲੱਖ ਦੀ ਡਰੱਗ ਮਨੀ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। (Heroin)

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲਖਬੀਰ ਸਿੰਘ ਏ.ਆਈ.ਜੀ ਕਾਊਟਰ ਇੰਟੈਲੀਜੈਂਸ ਫਿਰੋਜ਼ਪੁਰ ਨੇ ਦੱਸਿਆ ਕਿ ਇੰਸਪੈਕਟਰ ਸਤਿੰਦਰਦੀਪ ਸਿੰਘ ਬਰਾੜ ਮੁੱਖ ਅਫਸਰ ਥਾਣਾ ਐਸ.ਐਸ.ਓ.ਸੀ. ਫਾਜ਼ਿਲਕਾ ਵੱਲੋਂ ਸਮੇਤ ਪੁਲਿਸ ਪਾਰਟੀ ਸਪੈਸਲ ਅਪ੍ਰੇਸ਼ਨ ਦੌਰਾਨ ਪਿੰਡ ਢਾਣੀ ਖਰਾਸ ਵਾਲੀ ਥਾਣਾ ਸਦਰ ਫਾਜ਼ਿਲਕਾ ਦੇ ਏਰੀਏ ਵਿੱਚ ਪ੍ਰੀਤਮ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਪਿੰਡ ਮੁਹਾਰ ਜਮਸ਼ੇਰ ਨੂੰ ਸਮੇਤ ਟਰੈਕਟਰ ਸੋਨਾਲੀਕਾ ਨੰਬਰੀ ਪੀ.ਬੀ.-11-ਵਾਈ-6879 ਰੰਗ ਨੀਲਾ ਕਾਬੂ ਕਰਕੇ ਟਰੈਕਟਰ ਪਿੱਛੇ ਪਾਈ ਹੋਈ ਟਰਾਲੀ ਵਿੱਚ ਲੋਡ ਕੀਤੀ ਹੋਈ ਤੂੜੀ ਦੇ ਹੇਠ 10 ਪੈਕੇਟ (ਕੁੱਲ ਵਜਨ 15 ਕਿੱਲੋਗ੍ਰਾਮ) ਹੈਰੋਇਨ ਬਰਾਮਦ ਕੀਤੀ ਗਈ ਸੀ। Heroin

ਮੌਕੇ ਤੋਂ ਉਕਤ ਪ੍ਰੀਤਮ ਦੀ ਪਤਨੀ ਕੁਸੱਲਿਆ ਬਾਈ ਅਤੇ ਇਸ ਦਾ ਜਵਾਈ ਗੁਰਮੀਤ ਸਿੰਘ ਭੱਜਣ ਵਿੱਚ ਕਾਮਯਾਬ ਹੋ ਗਏ ਸਨ, ਜਿਸ ਦੇ ਸਬੰਧ ਵਿੱਚ ਪ੍ਰੀਤਮ ਸਿੰਘ ਅਤੇ ਇਸ ਦੇ ਸਾਥੀਆਂ ਖਿਲਾਫ ਥਾਣਾ ਐਸ.ਐਸ.ਓ.ਸੀ. ਫਾਜਿਲਕਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਉਕਤ ਮੁਕੱਦਮੇ ਦੀ ਤਫਤੀਸ਼ ਤੋਂ ਸਾਹਮਣੇ ਆਏ ਤੱਥਾਂ ’ਤੇ ਕਾਰਵਾਈ ਕਰਦੇ ਹੋਏ ਐਸ.ਐਸ.ਓ.ਸੀ. ਫਾਜਿਲਕਾ ਦੀ ਪੁਲਿਸ ਪਾਰਟੀ ਵੱਲੋਂ ਪ੍ਰੀਤਮ ਸਿੰਘ ਦੇ ਲੜਕੇ ਸੰਤੋਖ ਸਿੰਘ ਨੂੰ ਰਾਜਸਥਾਨ ਤੋਂ ਕਾਬੂ ਕਰਕੇ ਇਸ ਦੀ ਨਿਸ਼ਾਨਦੇਹੀ ਦੇ ਆਧਾਰ ’ਤੇ ਇਹਨਾਂ ਵੱਲੋਂ ਪਿੰਡ ਖਰਾਸ ਵਾਲੀ ਢਾਣੀ, ਫਾਜ਼ਿਲਕਾ ਵਿਖੇ ਨਵੇਂ ਬਣਾਏ ਜਾ ਰਹੇ ਘਰ ਵਿੱਚੋਂ 2 ਲੱਖ 50 ਹਜਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਸੀ।

ਇਹ ਵੀ ਪੜ੍ਹੋ : ਪਲਾਟ ਖ੍ਰੀਦ ਮਾਮਲਾ : ਮਨਪ੍ਰੀਤ ਬਾਦਲ ਦੀ ਜਮਾਨਤ ਪਟੀਸ਼ਨ ’ਤੇ ਸੁਣਵਾਈ 16 ਨੂੰ

ਇਸ ਦੇ ਨਾਲ-ਨਾਲ ਐਸ.ਐਸ.ਓ.ਸੀ ਫਾਜ਼ਲਿਕਾ ਦੀ ਪੁਲਿਸ ਪਾਰਟੀ ਵੱਲੋਂ ਪ੍ਰੀਤਮ ਸਿੰਘ ਦੇ ਦੂਜੇ ਲੜਕੇ ਹਰਮੇਸ ਸਿੰਘ ਉਰਫ ਮੇਸ਼ੀ ਨੂੰ ਗੁਰੂਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਦੇ ਏਰੀਏ ਵਿੱਚੋਂ ਕਾਬੂ ਕਰਕੇ ਇਸ ਦੀ ਨਿਸ਼ਾਨਦੇਹੀ ’ਤੇ ਇਸ ਦੇ ਜੀਜੇ ਗੁਰਮੀਤ ਸਿੰਘ ਦੇ ਘਰੋਂ 27 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ । ਇੱਥੇ ਇਹ ਦੱਸਣਯੋਗ ਹੈ ਕਿ ਇਸ ਮੁਕੱਦਮੇ ਵਿੱਚ ਹੁਣ ਤੱਕ 15 ਕਿੱਲੋਗ੍ਰਾਮ ਹੈਰੋਇਨ, 29 ਲੱਖ 50 ਹਜਾਰ ਰੁਪਏ ਡਰੱਗਮਨੀ ਦੀ ਬ੍ਰਾਮਦਗੀ ਦੇ ਨਾਲ 3 ਮੁਲਜ਼ਮਾਂ ਦੀ ਗਿ੍ਰਫਤਾਰੀ ਹੋ ਚੁੱਕੀ ਹੈ । ਇਸ ਮੁਕੱਦਮੇ ਵਿੱਚ ਗੁਰਮੀਤ ਸਿੰਘ ਅਤੇ ਕੁਸ਼ਲਿਆ ਬਾਈ ਦੀ ਗਿ੍ਰਫਤਾਰੀ ਅਜੇ ਬਾਕੀ ਹੈ।