ਸਾਧ-ਸੰਗਤ ਹਮੇਸਾ ਏਕਤਾ ਵਿੱਚ ਰਹਿ ਅਤੇ ਮਾਨਵਤਾ ਭਲਾਈ ਕਾਰਜ ਨੂੰ ਤੇਜ਼ੀ ਨਾਲ ਕਰਦੀ ਰਹੇਗੀ : 85 ਮੈਂਬਰ ਪੰਜਾਬ
(ਅਮਿਤ ਸ਼ਰਮਾ) ਫਤਹਿਗੜ੍ਹ ਸਾਹਿਬ। ਪਵਿੱਤਰ ਮਈ ਮਹੀਨੇ ਦੀ ਖੁਸ਼ੀ ਵਿੱਚ ਬਲਾਕ ਮੰਡੀ ਗੋਬਿੰਗੜ੍ਹ ਅਤੇ ਅਮਲੋਹ ਦੀ ਸਾਂਝੀ ਨਾਮ ਚਰਚਾ ਬਲਾਕ ਮੰਡੀ ਗੋਬਿੰਦਗੜ੍ਹ ਦੇ ਸਥਾਨਕ ਨਾਮ ਚਰਚਾ (Naam Charcha ) ਘਰ ਅਮਲੋਹ ਰੋਡ ਵਿਖੇ ਬੜੀ ਹੀ ਧੂਮ ਧਾਮ ਨਾਲ ਹੋਈ । ਇਸ ਸਪੈਸ਼ਲ ਨਾਮ ਚਰਚਾ ਵਿੱਚ ਡੇਰਾ ਸੱਚਾ ਸੌਦਾ ਦੇ ਰਾਜ ਪੱਧਰੀ 85 ਮੈਬਰਾਂ ਵੱਲੋਂ ਖਾਸ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਨਾਮ ਚਰਚਾ ਦੀ ਸਰੂਆਤ ਬਲਾਕ ਭੰਗੀਦਾਸ ਦਲਜੀਤ ਸਿੰਘ ਇੰਸਾਂ ਵੱਲੋਂ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਗਾ ਕੇ ਕੀਤੀ ਗਈ।
ਇਹ ਵੀ ਪੜ੍ਹੋ : ਮਈ ਦੇ ਭੰਡਾਰੇ ਨੇ ਰਚਿਆ ਇਤਿਹਾਸ | Barnava Naamcharcha
ਇਸ ਨਾਮ ਚਰਚਾ ਵਿੱਚ ਵੱਖ-ਵੱਖ ਪਿੰਡਾਂ ਅਤੇ ਸਹਿਰਾਂ ਤੋਂ ਆਏ ਕਵੀਰਾਜ ਵੀਰਾਂ ਨੇ ਦਰਬਾਰ ਦੇ ਪਵਿੱਤਰ ਗ੍ਰੰਥਾਂ ਵਿੱਚ ਦਰਜ ਪਵਿੱਤਰ ਸ਼ਬਦਬਾਣੀ ਦਾ ਗੁਣਗਾਨ ਕੀਤਾ। ਇਸ ਉਪਰੰਤ ਡੇਰਾ ਸੱਚਾ ਸੌਦਾ ਦਰਬਾਰ ਦੇ 85 ਮੈਂਬਰ ਬਲਦੇਵ ਇੰਸਾਂ, ਦੌਲਤ ਰਾਮ ਇੰਸਾਂ ਅਤੇ ਜਗਦੀਸ ਇੰਸਾਂ ਨੇ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਾਨਵਤਾ ਦੀ ਸੇਵਾ ਲਈ ਚਲਾਏ ਜਾ ਰਹੇ 157 ਭਲਾਈ ਕਾਰਜਾਂ ਸੰਬਧੀ ਬੜੇ ਹੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਸਾਧ-ਸੰਗਤ ਮਾਨਵਤਾ ਭਲਾਈ ਕਾਰਜਾਂ ’ਚ ਵਧ-ਚੜ ਕੇ ਲਵੇ ਹਿੱਸਾ (Naam Charcha )
ਇਸ ਮੌਕੇ ਆਈ ਹੋਈ ਬਲਾਕ ਅਮਲੋਹ ਅਤੇ ਗੋਬਿੰਦਗੜ੍ਹ ਦੀ ਸਮੁੱਚੀ ਸੰਗਤ ਨੇ ਇਹਨਾ ਭਲਾਈ ਕਰਜਾਂ ਨੂੰ ਪੂਰੀ ਤਨਦੇਹੀ ਅਤੇ ਵੱਧ ਚੜ ਕੇ ਕਰਦੇ ਰਹਿਣ ਦਾ ਵਾਅਦਾ ਕੀਤਾ। ਇਸ ਮੌਕੇ ਡੇਰੇ ਦੇ 85 ਮੈਬਰਾਂ ਵੱਲੋਂ ਭਲਾਈ ਕਾਰਜਾਂ ਨੂੰ ਕਰਨ ਦੇ ਲਈ ਬਲਾਕਾਂ ਨੂੰ ਵੱਖ-ਵੱਖ ਜੋਨ ਵਿੱਚ ਤਬਦੀਲ ਕੀਤਾ ਗਿਆ ਅਤੇ ਇਹਨਾ ਵਿੱਚ ਵੱਖ-ਵੱਖ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।
ਇਸ ਦੌਰਾਨ ਇਸ ਨਾਮ ਚਰਚਾ ਵਿੱਚ ਇਹਨਾਂ ਦੇ ਨਾਲ 85 ਮੈਂਬਰ ਯੋਗੇਸ ਇੰਸਾਂ,ਰਾਜੇਸ ਇੰਸਾਂ,ਜਸਵੰਤ ਸਿੰਘ ਇੰਸਾਂ, 85ਮੈਂਬਰ ਭੈਣ ਪ੍ਰਵੀਨ ਇੰਸਾਂ, ਭੈਣ ਸਰੋਜ ਇੰਸਾਂ ਖੰਨਾ , ਭੈਣ ਸਰੋਜ ਰਾਣੀ ਸੰਗਰੂਰ, ਭੈਣ ਚਰਨਜੀਤ ਕੌਰ ਇੰਸਾਂ, ਭੈਣ ਮੰਜੂ ਇੰਸਾਂ, ਭੈਣ ਮਮਤਾ ਇੰਸਾਂ, ਤੋ ਇਲਾਵਾ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਜਿੰਮੇਵਾਰ ਤਿਰਲੋਚਨ ਇੰਸਾਂ, ਪ੍ਰਦੀਪ ਇੰਸਾਂ, ਮੇਵਾ ਸਿੰਘ ਇੰਸਾਂ, ਪੁਸਪਿੰਦਰ ਇੰਸਾਂ, ਜੋਗਿੰਦਰ ਇੰਸਾਂ, ਬਹਾਦੁਰ ਇੰਸਾਂ, ਝਿਰਮਲ ਸਿੰਘ ਇੰਸਾਂ, ਵਿਪਨ ਇੰਸਾਂ,ਹਰਫੂਲ ਸਿੰਘ ਇੰਸਾਂ, ਰਾਜੇਸ ਇੰਸਾਂ,
ਦਵਿੰਦਰ ਇੰਸਾਂ, ਭੰਗੀਦਾਸ ਸੰਦੀਪ ਇੰਸਾਂ, ਗੋਪਾਲ ਇੰਸਾਂ, ਰਵੀ ਇੰਸਾਂ, ਮੋਹਨ ਲਾਲ ਇੰਸਾਂ, ਆਈ ਟੀ ਵਿੰਗ ਦੇ ਸਾਹਿਲ ਇੰਸਾਂ, ਜਗਸੀਰ ਇੰਸਾਂ, ਤਿਰਲੋਚਨ ਇੰਸਾਂ, ਬਲਾਕ ਅਮਲੋਹ ਦੇ ਜਿੰਮੇਵਾਰ ਕੁਲਜਿਵੰਨ ਟੰਡਨ ਇੰਸਾਂ, ਗੁਰਸੇਵਕ ਇੰਸਾਂ,ਰਾਜਿੰਦਰ ਸਿੰਘ,ਬਲਤੇਜ ਸਿੰਘ ਇੰਸਾਂ, ਜੋਗਿੰਦਰ ਪਾਲ ਇੰਸਾਂ,ਸੁਜਾਨ ਭੈਣ ਸੁਖਵਿੰਦਰ ਕੌਰ, ਭੈਣ ਮਧੂ ਇੰਸਾਂ, ਭੈਣ ਸੁਦਰਸਨ ਇੰਸਾਂ,ਅੰਜੂ ਇੰਸਾਂ, ਨਿਲਾਮ ਇੰਸਾਂ, ਤੋ ਇਲਾਵਾ ਵੱਖ-ਵੱਖ ਪਿੰਡਾਂ ਦੇ ਭੰਗੀਦਾਸ, ਸਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਵੀਰ ਅਤੇ ਭੈਣ, ਅਤੇ ਵੱਡੀ ਗਿਣਤੀ ਵਿੱਚ ਸਾਧ ਸੰਗਤ ਮੌਜੂਦ ਸੀ ।