CBSE Results : 10ਵੀਂ ਅਤੇ 12ਵੀਂ ਦੇ ਸਾਲਾਨਾ ਨਤੀਜਿਆਂ ’ਚ ਸ਼ਾਹ ਸਤਿਨਾਮ ਜੀ ਵਿੱਦਿਅਕ ਅਦਾਰੇ ਛਾਏ

CBSE Results

100 ਫੀਸਦੀ ਰਿਹਾ ਦੋਵਾਂ ਸਕੂਲਾਂ ਦਾ ਨਤੀਜਾ, ਪੂਜਨੀਕ ਗੁਰੂ ਜੀ ਨੂੰ ਦਿੱਤਾ ਸਫ਼ਲਤਾ ਦਾ ਸਿਹਰਾ | CBSE Results

  • 58 ਵਿਦਿਆਰਥੀਆਂ ਨੇ 12ਵੀਂ ’ਚ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ, 10ਵੀ ’ਚ 105 ਵਿਦਿਆਰਥੀਆਂ ਨੇ ਹਾਸਲ ਕੀਤੀ ਮੈਰਿਟ

ਸਰਸਾ (ਸੱਚ ਕਹੂੰ ਨਿਊਜ਼)। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ ਬੀਤੇ ਦਿਨ 10ਵੀਂ ਅਤੇ 12ਵੀਂ ਦੇ ਨਤੀਜੇ (CBSE Results) ਜਾਰੀ ਕੀਤੇ ਗਏ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਤੇ ਪਵਿੱਤਰ ਪ੍ਰੇਰਨਾ ਨਾਲ ਸ਼ਾਹ ਸਤਿਨਾਮ ਜੀ ਗਰਲਜ਼ ਅਤੇ ਬੁਆਇਜ਼ ਸਕੂਲਾਂ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਇਨ੍ਹਾਂ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ।

ਸਾਰੇ ਪਾਸ ਹੋਏ ਵਿਦਿਆਰਥੀਆਂ ਨੂੰ ਦੋਵਾਂ ਵਿਦਿਅਕ ਸੰਸਥਾਵਾਂ ਦੇ ਪਿ੍ਰੰਸੀਪਲਾਂ, ਪ੍ਰਬੰਧਕੀ ਕਮੇਟੀ ਅਤੇ ਸਟਾਫ਼ ਮੈਂਬਰਾਂ ਵੱਲੋਂ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ। ਦੂਜੇ ਪਾਸੇ ਵਿਦਿਆਰਥੀਆਂ ਨੇ ਪਿ੍ਰੰਸੀਪਲ ਸਮੇਤ ਸਟਾਫ਼ ਮੈਂਬਰਾਂ ਨੂੰ ਮਠਿਆਈ ਖਵਾ ਕੇ ਵਧਾਈ ਦਿੱਤੀ ਅਤੇ ਅਧਿਆਪਕਾਂ ਦਾ ਅਸ਼ੀਰਵਾਦ ਲਿਆ। ਵਿਦਿਆਰਥੀਆਂ, ਸਟਾਫ ਮੈਂਬਰ, ਪਿ੍ਰੰਸੀਪਲ ਅਤੇ ਸਕੂਲ ਮੈਨੇਜ਼ਮੈਂਟ ਨੇ ਇਸ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ। (CBSE Results)

98.2 ਫੀਸਦੀ ਨਾਲ ਟਾਪਰ ਬਣੀ ਸਿਮਰਨ

CBSE Results

ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਦੀ ਪਿ੍ਰੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਦੱਸਿਆ ਕਿ ਸਕੂਲ ਦੀਆਂ 160 ਵਿਦਿਆਰਥਣਾਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ। ਪ੍ਰੀਖਿਆ ਦਾ ਨਤੀਜਾ 100 ਫੀਸਦੀ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੀ ਸਿਮਰਨ ਨੇ ਆਰਟਸ ਵਿਸ਼ੇ ਵਿੱਚ 98.2 ਫੀਸਦੀ ਅੰਕ ਲੈ ਕੇ ਟਾਪ ਕੀਤਾ ਹੈ। ਇਸ ਤੋਂ ਇਲਾਵਾ ਇਸੇ ਸਟਰੀਮ ਵਿੱਚੋਂ ਅਰਪਨ ਨੇ 97.8 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਪਿ੍ਰਅੰਕਾ ਨੇ 96.6 ਫ਼ੀਸਦੀ ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ ਹੈ।

ਇਸੇ ਤਰ੍ਹਾਂ ਕਾਮਰਸ ਵਿੱਚ ਪੂਜਾ ਨੇ 96.6 ਫੀਸਦੀ, ਜੈਸਮੀਨ ਨੇ 96 ਫੀਸਦੀ ਅਤੇ ਸਿ੍ਰਸ਼ਟੀ ਨੇ 94.2 ਫੀਸਦੀ ਨਾਲ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ। ਮੈਡੀਕਲ ਵਿੱਚ ਪ੍ਰਤਿਭਾ ਨੇ 95.6 ਫੀਸਦੀ, ਹਿਮਾਨੀ ਨੇ 95.4 ਫੀਸਦੀ ਅਤੇ ਯਸ਼ਪ੍ਰੀਤ ਨੇ 93.6 ਫੀਸਦੀ ਅੰਕ ਲੈ ਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ। ਨਾਨ ਮੈਡੀਕਲ ਵਿੱਚ ਗਰਿਮਾ 95.4 ਫੀਸਦੀ ਨਾਲ ਪਹਿਲਾ, ਸੁਜਾਤਾ 93.4 ਫੀਸਦੀ ਨਾਲ ਦੂਜਾ ਅਤੇ ਸ਼ੁਭਨੂਰ ਪ੍ਰੀਤ ਨਗਰ ਨੇ 92.4 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਪਿ੍ਰੰਸੀਪਲ ਡਾ. ਸ਼ੀਲਾ ਪੁਨੀਆ ਇੰਸਾਂ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਵਿੱਚ 126 ਵਿਦਿਆਰਥਣਾਂ ਨੇ ਮੈਰਿਟ ਨਾਲ ਪ੍ਰੀਖਿਆ ਪਾਸ ਕੀਤੀ ਹੈ ਅਤੇ 51 ਵਿਦਿਆਰਥਣਾਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। 75 ਵਿਦਿਆਰਥਣਾਂ ਨੇ 80 ਤੋਂ 89 ਫੀਸਦੀ ਤੱਕ ਅੰਕ ਪ੍ਰਾਪਤ ਕੀਤੇ ਹਨ। ਜਦੋਂਕਿ 18 ਨੇ 70 ਤੋਂ 79 ਫੀਸਦੀ ਅਤੇ 16 ਨੇ 60 ਤੋਂ 69 ਫੀਸਦੀ ਅੰਕਾਂ ਨਾਲ ਪ੍ਰੀਖਿਆ ਪਾਸ ਕੀਤੀ ਹੈ।

ਦਸਵੀਂ ’ਚ 97.8 ਫੀਸਦੀ ਅੰਕਾਂ ਨਾਲ ਸਤੁਤੀ ਅੱਵਲ

CBSE Results

ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਸਤੁਤੀ ਦਸਵੀਂ ਜਮਾਤ ਵਿੱਚ 97.8 ਫੀਸਦੀ ਅੰਕ ਲੈ ਕੇ ਟਾਪਰ ਬਣੀ ਹੈ। ਇਸੇ ਜਮਾਤ ਦੀ ਪਿ੍ਰਆਂਸ਼ੀ ਨੇ 97.4 ਅਤੇ ਚਾਰਵੀ ਨੇ 96.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਪ੍ਰੀਖਿਆ ਪਾਸ ਕੀਤੀ ਹੈ। ਪਿ੍ਰੰਸੀਪਲ ਨੇ ਦੱਸਿਆ ਕਿ 152 ਵਿਦਿਆਰਥਣਾਂ ਨੇ ਦਸਵੀਂ ਜਮਾਤ ਦੀ ਪ੍ਰੀਖਿਆ ਦਿੱਤੀ। ਜਿਸ ਵਿੱਚ 64 ਵਿਦਿਆਰਥਣਾਂ ਨੇ ਮੈਰਿਟ, 25 ਨੇ 90 ਫੀਸਦੀ ਤੋਂ ਵੱਧ, 39 ਨੇ 80 ਫੀਸਦੀ ਤੋਂ ਵੱਧ, 21 ਨੇ 70 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਪ੍ਰੀਖਿਆ ਪਾਸ ਕੀਤੀ ਹੈ। ਇਸ ਤੋਂ ਇਲਾਵਾ 49 ਵਿਦਿਆਰਥਣਾਂ ਨੇ ਪਹਿਲੇ ਸਥਾਨ, 15 ਨੇ ਦੂਜੇ ਸਥਾਨ ਅਤੇ 3 ਨੇ ਤੀਜੇ ਸਥਾਨ ਨਾਲ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੈ।

ਸਾਇੰਸ ਸਟਰੀਮ ਦਾ ਵਿਸ਼ਾਲ ਬਾਂਸਲ 96 ਫੀਸਦੀ ਅੰਕ ਲੈ ਕੇ ਪਹਿਲੇ ਸਥਾਨ ’ਤੇ

CBSE Results

ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ ਦੇ ਪਿ੍ਰੰਸੀਪਲ ਆਰਕੇ ਧਵਨ ਇੰਸਾਂ ਨੇ ਦੱਸਿਆ ਕਿ 10ਵੀਂ ਅਤੇ 12ਵੀਂ ਜਮਾਤ ਦੇ ਬੋਰਡ ਦੇ ਨਤੀਜੇ 100 ਫੀਸਦੀ ਰਹੇ ਹਨ। ਸਾਇੰਸ ਸਟਰੀਮ ਵਿੱਚ ਸਕੂਲ ਦੇ ਵਿਸ਼ਾਲ ਬਾਂਸਲ ਨੇ 96 ਫੀਸਦੀ ਅੰਕ ਪ੍ਰਾਪਤ ਕਰਕੇ ਟਾਪ ਕੀਤਾ ਹੈ। ਅਕਸ਼ੈ ਨੇ ਆਰਟਸ ਵਿੱਚ 93.4 ਫੀਸਦੀ ਅਤੇ ਪ੍ਰਮੋਦ ਸਿੰਘ ਨੇ ਕਾਮਰਸ ਵਿੱਚ 89.2 ਫੀਸਦੀ ਨਾਲ ਸਕੂਲ ਵਿੱਚੋਂ ਟਾਪ ਕੀਤਾ ਹੈ। ਕੁੱਲ 156 ਵਿਦਿਆਰਥੀਆਂ ਵਿੱਚੋਂ 7 ਵਿਦਿਆਰਥੀ 90 ਫੀਸਦੀ ਤੋਂ ਵੱਧ, 49 ਨੇ ਮੈਰਿਟ ਨਾਲ, 18 ਨੇ 75 ਤੋਂ 80 ਫੀਸਦੀ ਅਤੇ 78 ਨੇ ਪਹਿਲੇ ਦਰਜੇ ਨਾਲ ਪ੍ਰੀਖਿਆ ਪਾਸ ਕੀਤੀ ਹੈ।

ਸਾਗਰ ਜਿੰਦਲ ਨੇ 96.8 ਫੀਸਦੀ ਅੰਕਾਂ ਨਾਲ ਦਸਵੀਂ ’ਚ ਕੀਤਾ ਟਾਪ

CBSE Results

ਦਸਵੀਂ ਜਮਾਤ ਵਿੱਚੋਂ ਸਾਗਰ ਜਿੰਦਲ 96.8 ਫੀਸਦੀ ਨਾਲ ਪਹਿਲੇ, ਅੰਸ਼ਮੀਤ ਵਰਮਾ ਅਤੇ ਅੰਸ਼ੁਲ ਕੁਮਾਰ 96.6 ਫੀਸਦੀ ਨਾਲ ਸਾਂਝੇ ਤੌਰ ’ਤੇ ਦੂਜੇ ਅਤੇ ਕਬੀਰ 95.8 ਫੀਸਦੀ ਨਾਲ ਤੀਜੇ ਸਥਾਨ ’ਤੇ ਰਹੇ। ਪਿ੍ਰੰਸੀਪਲ ਰਾਕੇਸ਼ ਧਵਨ ਇੰਸਾਂ ਨੇ ਦੱਸਿਆ ਕਿ ਦਸਵੀਂ ਜਮਾਤ ਦਾ ਨਤੀਜਾ ਵੀ 100 ਫੀਸਦੀ ਰਿਹਾ ਹੈ। 10ਵੀਂ ਵਿੱਚ ਕੁੱਲ 164 ਵਿਦਿਆਰਥੀ ਸਨ, ਜਿਨ੍ਹਾਂ ਵਿੱਚੋਂ 6 ਨੇ 95 ਫੀਸਦੀ ਤੋਂ ਵੱਧ, 16 ਨੇ 90 ਫੀਸਦੀ ਤੋਂ ਵੱਧ ਅਤੇ 41 ਨੇ ਮੈਰਿਟ ਨਾਲ ਪ੍ਰੀਖਿਆ ਪਾਸ ਕੀਤੀ ਹੈ। 12 ਵਿਦਿਆਰਥੀਆਂ ਨੇ 75 ਤੋਂ 80 ਫੀਸਦੀ ਅਤੇ 69 ਨੇ ਫਸਟ ਡਵੀਜ਼ਨ ਨਾਲ ਪ੍ਰੀਖਿਆ ਪਾਸ ਕੀਤੀ ਹੈ।

ਇਹ ਵੀ ਪੜ੍ਹੋ : ਪੇਂਡੂ ਹਲਕਿਆਂ ਨੇ ਲਾਇਆ ‘ਆਪ’ ਦਾ ਬੇੜਾ ਬੰਨੇ