2 ਏਕੜ ਦਾ ਪੰਡਾਲ ਅਤੇ 5 ਏਕੜ ਦਾ ਟਰੈਫਿਕ ਗਰਾਊਂਡ ਭਰਿਆ ਨੱਕੋ ਨੱਕ
- ਪੂਜਨੀਕ ਗੁਰੂ ਜੀ ਨੇ ਪਾਣੀ ਬਚਾਉਣ ਦਾ ਦਿੱਤਾ ਸੱਦਾ, ਪਾਣੀ ਬਚਾਉਣ ਲਈ ਡੇਰਾ ਚਲਾਏਗਾ ਅੰਦੋਲਨ
- ਸਾਧ-ਸੰਗਤ ‘ਚ ਵੱਡਾ ਉਤਸ਼ਾਹ, ਦੂਣੀ ਸਪੀਡ ਨਾਲ ਹੋਣਗੇ ਭਲਾਈ ਕਾਰਜ : ਸਟੇਟ ਕਮੇਟੀ
- ਹਜ਼ਾਰਾਂ ਲੋਕਾਂ ਦਾ ਨਸ਼ਾ ਤੇ ਸਮਾਜਿਕ ਬੁਰਾਈਆਂ ਛੁਡਵਾ ਕੇ ਲਿਆ ਨਾਮ ਸ਼ਬਦ
ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ,ਜੀਵਨ ਗੋਇਲ,ਸੁਰਿੰਦਰ ਧੂਰੀ)। ਅੱਜ ਸਥਾਨਕ ਸ਼ਹਿਰ ਦੇ ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ ਤੇ ਸਥਿਤ ਨਾਮ ਚਰਚਾ ਘਰ ਸੁਨਾਮ ਵਿਖੇ ਲੁਧਿਆਣਾ, ਬਰਨਾਲਾ ਅਤੇ ਸੰਗਰੂਰ 3 ਜ਼ਿਲ੍ਹਿਆਂ ਦੀ ਹਜ਼ਾਰਾਂ ਦੀ ਗਿਣਤੀ ਵਿੱਚ ਸਾਧ-ਸੰਗਤ ਹੁੰਮ ਹੁਮਾ ਕੇ ਪੁੱਜੀ। ਇੱਥੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਤੋਂ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਸਤਿਸੰਗ ‘ਚ ਸਾਧ-ਸੰਗਤ ਨੂੰ ਅੰਮ੍ਰਿਤਮਈ ਬਚਨਾਂ ਨਾਲ ਨਿਹਾਲ ਕੀਤਾ।
ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਸੁਨਾਮ ‘ਚ ਆਨਲਾਈਨ ਹਜ਼ਾਰਾਂ ਲੋਕਾਂ ਦਾ ਨਸ਼ਾ ਤੇ ਸਮਾਜਿਕ ਬੁਰਾਈਆਂ ਛੁਡਵਾ ਕੇ ਉਨ੍ਹਾਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕੀਤੀ। ਜਿਉਂ ਹੀ ਪੂਜਨੀਕ ਗੁਰੂ ਜੀ ਆਨਲਾਈਨ ਗੁਰੂਕੁਲ ਰਾਹੀਂ ਲਾਈਵ ਹੋਏ ਤਾਂ ਸਾਧ-ਸੰਗਤ ਵਿੱਚ ਇੱਕ ਵੱਖਰਾ ਉਤਸ਼ਾਹ ਦੇਖਣ ਨੂੰ ਮਿਲਿਆ। ਭੈਣਾਂ ਰਿਵਾਇਤੀ ਪਹਿਰਾਵੇ ਅਨੁਸਾਰ ਸੱਜ ਕੇ ਜਾਗੋ ਸਿਰਾਂ ’ਤੇ ਰੱਖ ਕੇ ਨੱਚ ਕੇ ਖੁਸ਼ੀ ਮਨਾ ਰਹੀਆਂ ਸਨ ਅਤੇ ਸਟੇਜ ’ਤੇ ਰੰਗੋਲੀ ਨਾਲ ਵੈਲਕਮ ਐਮਐਸਜੀ ਲਿਖਿਆ ਹਰ ਇੱਕ ਦਾ ਮਨ ਮੋਹ ਰਿਹਾ ਸੀ। ਇਸ ਤੋਂ ਇਲਾਵਾ ਨਾਮ ਚਰਚਾ ਘਰ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਸੀ।
ਇਸ ਮੌਕੇ ਪੂਜਨੀਕ ਗੁਰੂ ਜੀ ਵੱਲੋਂ ਆਨਲਾਈਨ ਸਤਿਸੰਗ ਰਾਹੀ ਫਰਮਾਉਂਦੇ ਹੋਏ ਪਾਣੀ ਦੀ ਹੋ ਰਹੀ ਕਮੀ ਤੇ ਚਿੰਤਾ ਪ੍ਰਗਟ ਕਰਦਿਆਂ ਪਾਣੀ ਨੂੰ ਬਚਾਉਣ ਦਾ ਸੱਦਾ ਦਿੱਤਾ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੱਜ ਹਰ ਇੱਕ ਨੂੰ ਆਪਣੀ ਜ਼ਰੂਰਤ ਅਨੁਸਾਰ ਪਾਣੀ ਵਰਤਣ ਦੀ ਲੋੜ ਹੈ ਕਿਉਂਕਿ ਇਹ ਪਾਣੀ ਬਹੁਤ ਕੀਮਤੀ ਹੈ ਇਸ ਨੂੰ ਵਿਅਰਥ ਨਾ ਗਵਾਇਆ ਜਾਵੇ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਪਾਣੀ ਨੂੰ ਬਚਾਉਣ ਲਈ ਅੰਦੋਲਨ ਚਲਾਉਣਗੇ ਅਤੇ ਸਾਧ-ਸੰਗਤ ਨੂੰ ਭਲਾਈ ਕਾਰਜਾਂ ਨੂੰ ਨਿਰੰਤਰ ਕਰਦੇ ਰਹਿਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਅਤੇ ਕਈ ਪਿੰਡਾਂ ਦੀਆਂ ਪੰਚਾਇਤਾਂ ਪਹੁੰਚੀਆਂ ਹੋਈਆਂ ਸਨ।
ਸਾਰੀ ਸ੍ਰਿਸ਼ਟੀ ਹੀ ਤਾਂ ਫ਼ਕੀਰ ਦਾ ਪਰਿਵਾਰ
ਅਸੀਂ ਤਾਂ ਆਪਣੇ ਪਰਿਵਾਰ ਨਾਲ ਹੀ ਗੱਲਾਂ ਕਰ ਰਹੇ ਹਾਂ। ਇਹ ਵੱਖਰੀ ਗੱਲ ਹੈ, ਲੋਕਾਂ ਦੇ ਪਰਿਵਾਰ 4 ਜਾਂ 5 ਮੈਂਬਰਾਂ ਦਾ ਹੁੰਦਾ ਹੈ। ਸਾਡੇ ਵਾਲਾ 6 ਕਰੋੜ ਦਾ ਹੈ ਤੇ ਪਰਿਵਾਰ ਨੂੰ ਹੀ ਅਸੀਂ ਮਿਲਣ ਆਏ ਹਾਂ। ਸਾਰੀ ਸ੍ਰਿਸ਼ਟੀ ਹੀ ਤਾਂ ਫ਼ਕੀਰ ਦਾ ਪਰਿਵਾਰ ਹੁੰਦੀ ਹੈ, ਤੇ ਪਰਿਵਾਰ ਨਾਲ ਹੀ ਗੱਲ ਕਰ ਰਹੇ ਹਾਂ ਕਿਉਂਕਿ ਅੱਲ੍ਹਾ, ਵਾਹਿਗੁਰੂ, ਓਮ, ਹਰੀ ਦਾ ਪਤਾ ਫ਼ਕੀਰ ਦਾ ਪਰਿਵਾਰ ਹੁੰਦਾ ਹੈ। ਤਾਂ ਸਾਰਾ ਪਰਿਵਾਰ ਜੋ ਅੱਜ ਕਾਇਨਾਤ ਸੁਣ ਰਹੀ ਹੈ, ਇਨਸਾਨ ਦੇ ਰੂਪ ’ਚ ਜਿੰਨੇ ਵੀ ਭੈਣ, ਭਾਈ, ਬਜ਼ਰਗ, ਸਾਡੇ ਬੱਚੇ ਜੋ ਜੁੜੇ ਹੋਏ ਹਨ, ਸਭ ਨੂੰ ਬਹੁਤ-ਬਹੁਤ ਆਸ਼ੀਰਵਾਦ ਕਹਿੰਦੇ ਹਾਂ ਮਾਲਕ ਖੁਸ਼ੀਆਂ ਬਖਸ਼ੇ। ਤਾਂ ਬੇਪਰਵਾਹ, ਸੱਚੇ ਦਾਤਾ ਰਹਿਬਰ ਦੇ ਪਾਕਿ ਪਵਿੱਤਰ ਬਚਨ ਤੁਹਾਨੂੰ ਦੱਸਦੇ ਹਾਂ, ਭਜਨ ਉਨ੍ਹਾਂ ਨੇ ਬਹੁਤ ਲਿਖੇ ਹਨ, ਉਨ੍ਹਾਂ ’ਚੋਂ ਇੱਕ ਭਜਨ ਹੈ, ’ਦੋ ਘੜੀ ਤੂੰ ਬੈਠ ਕੇ ਬੰਦੇ ਰਾਮ ਨਾਮ ਗੁਣ ਗਾ, ਜਨਮ ਅਮੋਲਕ ਮਿਲਿਆ ਹੀਰਾ, ਇਸਕਾ ਲਾਭ ਉਠਾ, ਹੋ ਬੰਦੇ ਗਾ ਰਾਮ ਗੁਣ ਗਾ, ਯੇ ਜੀਵਨ ਸਫਲ ਬਣਾ’
ਠੱਗੀ, ਬੇਈਮਾਨੀ, ਭ੍ਰਿਸ਼ਟਾਚਾਰ ਲਈ ਸਮਾਂ ਹੈ, ਪਰ ਰਾਮ ਨਾਮ ਲਈ ਨਹੀਂ : ਪੂਜਨੀਕ ਗੁਰੂ ਜੀ
ਪੂਜਨੀਕ ਗੁਰੂ ਜੀ (Saint Dr. MSG) ਫ਼ਰਮਾਉਂਦੇ ਹਨ ਕਿ ਇਨਸਾਨ ਹਮੇਸ਼ਾ ਇਹ ਕਹਿੰਦਾ ਹੈ ਕਿ ਉਸਦੇ ਕੋਲ ਸਮਾਂ ਨਹੀਂ ਹੈ। ਖਾਣ ਦਾ ਸਮਾਂ ਖੁੰਝਣ ਨਹੀਂ ਦਿੰਦਾ, ਪੀਣ ਦਾ ਸਮਾਂ ਖੁੰਝਣ ਨਹੀਂ ਦਿੰਦਾ, ਕਮਾਉਣ ਦਾ ਸਮਾਂ ਖੁੰਝਣ ਨਹੀਂ ਦਿੰਦਾ ਤੇ ਕੋਈ ਵੀ ਅਜਿਹਾ ਜੋ ਸਰੀਰ ਨਾਲ ਸਬੰਧ ਰੱਖਦਾ ਹੋਵੇ, ਪਰਿਵਾਰ ਨਾਲ ਸਬੰਧ ਰੱਖਦਾ ਹੋਵੇ, ਉਸਦੇ ਲਈ ਸਮਾਂ ਕੱਢਣਾ ਹੀ ਕੱਢਣਾ ਹੈ।
ਇੱਥੋਂ ਤੱਕ ਕੀ ਜੋ ਕੰਮ ਨਹੀਂ ਕਰਨੇ ਚਾਹੀਦੇ, ਠੱਗੀ, ਬੇਈਮਾਨੀ, ਭ੍ਰਿਸ਼ਟਾਚਾਰ, ਕਾਮ ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ, ਮਾਇਆ, ਉਨ੍ਹਾਂ ਦੇ ਲਈ ਵੀ ਟਾਈਮ ਕੱਢਿਆ ਹੋਇਆ ਹੈ। ਸਮਾਂ ਨਹੀਂ ਹੈ ਤਾਂ ਸਿਰਫ਼ ਓਮ, ਹਰੀ, ਅੱਲਾ, ਵਾਹਿਗੁਰੂ. ਗੌਡ, ਦੀ ਭਗਤੀ ਇਬਾਦਤ ਲਈ ਤੇ ਉਸ ਨੂੰ ਸਮਾਂ ਨਾ ਦੇਣ ਦੀ ਵਜਾ ਕਾਰਨ ਹੀ ਅੱਜ ਸਮੇਂ ਨੇ ਇਨਸਾਨ ਦਾ ਬੁਰਾ ਹਾਲ ਕਰ ਰੱਖਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ