ਪੁਰਾਣੇ ਅਤੇ ਨਿੱਜੀ ਵਾਹਨਾਂ ‘ਤੇ ਲੱਗੇਗਾ ਗ੍ਰੀਨ ਟੈਕਸ, ਨੋਟੀਫਿਕੇਸ਼ਨ ਜਾਰੀ, ਸੋਲਰ ਸਮੇਤ ਕਈ ਸ਼੍ਰੇਣੀਆਂ ‘ਚ ਰਾਹਤ
- ਕਮਰਸ਼ੀਲ ਗੱਡੀਆਂ ’ਤੇ ਸਾਲਾਨਾ ਟੈਕਸ
- ਮੋਟਰ ਵਹੀਕਲ ਟੈਕਸ ’ਚ ਵਾਧਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। Punjab News: ਪੰਜਾਬ ’ਚ ਹੁਣ ਬਾਈਕ ਅਤੇ ਗੱਡੀ ਖਰੀਦਣੀ ਹੋਈ ਹੋਰ ਵੀ ਔਖੀ ਹੈ। ਜੇਕਰ ਤੁਸੀ ਬਾਈਕ ਜਾਂ ਗੱਡੀ ਖਰਦੀਣ ਜਾ ਰਹੇ ਹੋ ਤਾਂ ਤੁਹਾਡੀ ਜੇਬ ’ਤੇ ਬੋਝ ਪਵੇਗਾ ਕਿਉਂਕਿ ਹੁਣ ਸੂਬੇ ’ਚ ਗਰੀਨ ਟੈਕਸ ਲਾਗੂ ਹੋ ਗਿਆ ਹੈ ਅਤੇ ਵਾਹਨਾਂ ਦੀ ਰਜਿਸਟ੍ਰੇਸ਼ਨ ਮਹਿੰਗੀ ਹੋ ਗਈ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਅਜਿਹੀ ਸਥਿਤੀ ਵਿੱਚ, ਹੁਣ ਗੈਰ-ਟਰਾਂਸਪੋਰਟ ਵਾਹਨਾਂ ਨੂੰ ਗ੍ਰੀਨ ਟੈਕਸ (ਵਾਹਨਾਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਦੇ ਨਵੀਨੀਕਰਨ ‘ਤੇ) ਅਦਾ ਕਰਨਾ ਹੋਵੇਗਾ। ਇਸ ਨੂੰ ਡੀਜ਼ਲ ਅਤੇ ਪੈਟਰੋਲ ਵਾਹਨਾਂ ‘ਤੇ ਵੱਖਰੇ ਤੌਰ ‘ਤੇ ਰੱਖਿਆ ਗਿਆ ਹੈ। ਪਰ ਐੱਲ.ਪੀ.ਜੀ., ਸੀ.ਐੱਨ.ਜੀ., ਬੈਟਰੀ ਜਾਂ ਸੂਰਜੀ ਊਰਜਾ ‘ਤੇ ਚੱਲਣ ਵਾਲੇ ਵਾਹਨਾਂ ਨੂੰ ਇਸ ਸ਼੍ਰੇਣੀ ਤੋਂ ਬਾਹਰ ਰੱਖਿਆ ਗਿਆ ਹੈ।
ਗਰੀਨ ਟੈਕਸ ਲਾਗੂ ਹੋਣ ਨਾਲ ਕਿੰਨੀ ਦਰ ਕਰਨੀ ਪਵੇਗੀ ਅਦਾ | Punjab News
- ਹੁਣ ਪੁਰਾਣੇ ਨਾਨ-ਟਰਾਂਸਪੋਰਟ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਪੈਟਰੋਲ ਦੋ ਪਹੀਆ ਵਾਹਨ ਮਾਲਕਾਂ ਨੂੰ 500 ਰੁਪਏ ਗ੍ਰੀਨ ਟੈਕਸ
- ਡੀਜ਼ਲ ਚਾਲਕਾਂ ਨੂੰ 1,000 ਰੁਪਏ ਗ੍ਰੀਨ ਟੈਕਸ ਅਦਾ ਕਰਨਾ ਹੋਵੇਗਾ।
- 1500 ਸੀਸੀ ਤੋਂ ਘੱਟ ਵਾਲੇ ਚਾਰ ਪਹੀਆ ਵਾਹਨਾਂ ਲਈ ਪੈਟਰੋਲ ਲਈ 3000 ਰੁਪਏ ਅਤੇ ਡੀਜ਼ਲ ਵਾਹਨਾਂ ਲਈ 4000 ਰੁਪਏ ਮਹਿੰਗਾ ਪਵੇਗਾ।
- 1500 ਸੀਸੀ ਪੈਟਰੋਲ ਦੋਪਹੀਆ ਵਾਹਨ ‘ਤੇ 4,000 ਰੁਪਏ ਅਤੇ ਡੀਜ਼ਲ ਵਾਹਨ ‘ਤੇ 6,000 ਰੁਪਏ ਦੀ ਫੀਸ ਰੱਖੀ ਗਈ ਹੈ।