ਸਾਡੇ ਨਾਲ ਸ਼ਾਮਲ

Follow us

25.3 C
Chandigarh
Tuesday, February 17, 2026
More
    Home Breaking News ਪਟਿਆਲਾ ਜ਼ਿਲ੍ਹੇ...

    ਪਟਿਆਲਾ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ, 15 ਵਿਅਕਤੀ ਕੋਰੋਨਾ ਪਾਜ਼ਿਟਿਵ ਪਾਏ ਗਏ

    Patiala photo-06
    ਪਟਿਆਲਾ : ਕੋਵਿਡ ਜਾਂਚ ਲਈ ਸੈਂਪਲਿੰਗ ਕਰਦੇ ਹੋਏ ਸਿਹਤ ਕਰਮਚਾਰੀ।

    ਜ਼ਿਲ੍ਹੇ ਵਿੱਚ ਅੱਜ 1998 ਨਾਗਰਿਕਾਂ ਨੇ ਕਰਵਾਇਆ ਕੋਵਿਡ ਟੀਕਾਕਰਨ  : ਸਿਵਲ ਸਰਜਨ

    (ਨਰਿੰਦਰ ਸਿੰਘ ਬਠੋਈ) ਪਟਿਆਲਾ। ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਕੋਰੋਨਾ ਮਰੀਜ਼ਾਂ ਦਾ ਅੰਕੜਾ ਵੀ ਹਰ ਰੋਜ਼ ਵੱਧ ਰਿਹਾ ਹੈ। ਅੱਜ ਜ਼ਿਲ੍ਹੇ ਵਿੱਚ 15 ਵਿਅਕਤੀ ਕੋਰੋਨਾ ਪਾਜ਼ਿਟਿਵ ਪਾਏ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਰਾਜੂ ਧੀਰ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ ਪ੍ਰਾਪਤ 306 ਕੋਵਿਡ ਰਿਪੋਰਟਾਂ ਵਿੱਚੋਂ 15 ਕੋਵਿਡ ਪਾਜ਼ਿਟਿਵ ਕੇਸ ਰਿਪੋਰਟ ਹੋਏ ਹਨ।

    ਜਿਨ੍ਹਾਂ ਵਿੱਚੋਂ 09 ਪਟਿਆਲਾ ਸ਼ਹਿਰ, 02 ਨਾਭਾ, 01 ਸਮਾਣਾ, 02 ਰਾਜਪੁਰਾ ਅਤੇ 01 ਬਲਾਕ ਦੁੱਧਣਸਾਧਾਂ ਨਾਲ ਸਬੰਧਿਤ ਹੈ। ਜਿਸ ਕਰਕੇ ਜ਼ਿਲ੍ਹੇ ਵਿੱਚ ਕੋਵਿਡ ਪਾਜ਼ਿਟਿਵ ਕੇਸਾਂ ਦੀ ਗਿਣਤੀ 62,369 ਹੋ ਗਈ ਹੈ ਅਤੇ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 60,845 ਹੈ। ਐਕਟਿਵ ਕੇਸਾਂ ਦੀ ਗਿਣਤੀ 67 ਹੈ । ਅੱਜ ਜ਼ਿਲ੍ਹੇ ਵਿੱਚ ਕਿਸੇ ਵੀ ਕੋਵਿਡ ਪਾਜ਼ਿਟਿਵ ਮਰੀਜ਼ ਦੀ ਮੌਤ ਨਾ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1457 ਹੈ। ਉਨ੍ਹਾਂ ਦੱਸਿਆ ਕਿ ਅੱਜ 368 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜ਼ਿਲ੍ਹੇ ਵਿੱਚ ਕੋਵਿਡ ਜਾਂਚ ਸਬੰਧੀ 12,58,309 ਸੈਂਪਲ ਲਏ ਜਾ ਚੁੱਕੇ ਹਨ। ਜ਼ਿਲ੍ਹਾ ਪਟਿਆਲਾ ਦੇ 62,369 ਕੋਵਿਡ ਪਾਜ਼ਿਟਿਵ, 11,95,691 ਨੈਗੇਟਿਵ ਅਤੇ ਲਗਭਗ 249 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

     ਕੋਵਿਡ ਤੋਂ ਬਚਾਅ ਲਈ ਟੀਕਾਕਰਨ ਹੀ ਇੱਕ ਮਜ਼ਬੂਤ ਹਥਿਆਰ

    ਡਾ. ਰਾਜੂ ਧੀਰ ਨੇ ਕਿਹਾ ਕਿ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਹੀ ਇੱਕ ਮਜ਼ਬੂਤ ਹਥਿਆਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੋਵਿਡ ਸਬੰਧੀ ਜਾਰੀ ਹਦਾਇਤਾਂ ਅਨੁਸਾਰ ਸਮੂਹ ਨਾਗਰਿਕਾਂ ਨੁੂੰ ਕੋਵਿਡ ਤੋਂ ਬਚਾਅ ਦੇ ਲਈ ਜਿਵੇਂ ਕਿ ਮਾਸਕ ਪਾ ਕੇ ਰੱਖਣਾ, ਹੱਥਾਂ ਨੁੂੰ ਵਾਰ-ਵਾਰ ਸਾਬਣ ਪਾਣੀ ਨਾਲ ਧੋਣਾਂ ਜਾਂ ਸੇਨੇਟਾਈਜ਼ ਕਰਨਾ, ਭੀੜ ਭਾੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਪਰਹੇਜ਼ ਕਰਨਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ਅਤੇ ਵੈਕਸੀਨੇਸ਼ਨ ਦੀਆਂ ਦੋਵੇਂ ਡੋਜਾਂ ਲਗਵਾਉਣ ਵਰਗੀਆਂ ਸਾਵਧਾਨੀਆਂ ਵਰਤਣੀਆਂ ਯਕੀਨੀ ਬਣਾਈਆ ਜਾਣ, ਤਾਂ ਜੋ ਕੋਵਿਡ ਸੰਭਾਵਿਤ ਲਹਿਰ ਤੋਂ ਬਚਿਆ ਜਾ ਸਕੇ। ਜਿਨ੍ਹਾਂ ਵਿਅਕਤੀਆਂ ਨੂੰ ਬੁਖਾਰ ਦੇ ਲੱਛਣ ਹਨ, ਉਹ ਆਪਣੀ ਕੋਵਿਡ ਸਬੰਧੀ ਜਾਂਚ ਜ਼ਰੂਰ ਕਰਵਾਉਣ ਤਾਂ ਕਿ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਅੱਜ ਜ਼ਿਲ੍ਹੇ ਵਿੱਚ 1998 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here