ਭਤੀਜੇ ਨੂੰ ਬਚਾਉਣ ਗਏ ਚਾਚੇ ਦੀ ਵੀ ਮੌਤ
ਸੱਚ ਕਹੂੰ ਨਿਊਜ਼, ਢਾਂਡ: ਜ਼ਿਲ੍ਹਾ ਫਤੇਹਾਬਾਦ ‘ਚ ਪੈਂਦੇ ਪਿੰਡ ਸੋਲੂਮਾਜਰਾ ਤੋਂ ਖੇੜੀ ਰਾਇਵਾਲੀ ਨੂੰ ਜਾਣ ਵਾਲੀ ਸੜਕ ‘ਤੇ ਬਣੇ ਰੇਲਵੇ ਅੰਡਰ ਬ੍ਰਿਜ਼ ‘ਚ ਭਰੇ ਪਾਣੀ ਵਿੱਚ ਦੋ ਮਾਸੂਮਾਂ ਦੀ ਡਿੱਗ ਕੇ ਮੌਤ ਹੋ ਗਈ। ਇਨ੍ਹਾਂ ਬੱਚਿਆਂ ਨੂੰ ਬਚਾਉਣ ਲਈ ਗਿਆ ਇੱਕ ਬੱਚੇ ਦਾ ਚਾਚਾ ਵੀ ਪਾਣੀ ‘ਚ ਡੁੱਬ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ‘ਚ ਪਿੰਡ ਵਾਲੇ ਮੌਕੇ ‘ਤੇ ਪਹੁੰਚ ਗਏ ਅਚਾਨਕ ਹੋਈਆਂ ਤਿੰਨ ਮੌਤਾਂ ਨਾਲ ਪੂਰੇ ਪਿੰਡ ‘ਚ ਮਾਤਮ ਛਾਇਆ ਹੋਇਆ ਹੈ।
ਮ੍ਰਿਤਕ ਬੱਚਿਆਂ ‘ਚ ਇੱਕ ਪਿੰਡ ਖੇੜੀ ਰਾਇਵਾਲੀ ਨਿਵਾਸੀ ਨਵੀਨ (12) ਪੁੱਤਰ ਓਮਪ੍ਰਕਾਸ਼ ਜੋ ਛੇਵੀਂ ਕਲਾਸ ਦਾ ਵਿਦਿਆਰਥੀ ਹੈ ਤੇ ਕੋਲ ਦੇ ਪਿੰਡ ਬੰਦਰਾਨਾ ਦੇ ਸਕੂਲ ‘ਚ ਪੜ੍ਹਦਾ ਹੈ ਦੂਜਾ ਪਿੰਡ ਦੇਦਨਾ ਜ਼ਿਲ੍ਹਾ ਪਟਿਆਲਾ ਨਿਵਾਸੀ ਅਕਾਸ਼ਦੀਪ (13) ਪੁੱਤਰ ਜਰਨੈਲ ਸਿੰਘ ਆਪਣੇ ਨਾਨਾ ਕਾਬਜ਼ ਸਿੰਘ ਦੇ ਘਰ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਆਇਆ ਸੀ
ਇਸ ਦੌਰਾਨ ਦੋਵੇਂ ਬੱਚੇ ਰੇਲਵੇ ਅੰਡਰ ਬ੍ਰਿਜ਼ ਦੇ ਉੱਪਰੋਂ ਨਿਕਲ ਰਹੇ ਸਨ ਕਿ ਅਚਾਨਕ ਪੈਰ ਫਿਸਲਣ ਨਾਲ ਪੁਲ ‘ਚ ਹੇਠਾਂ ਕਈ ਫੁੱਟ ਗਹਿਰੇ ਪਾਣੀ ‘ਚ ਜਾ ਡਿੱਗੇ ਦੋਵਾਂ ਬੱਚਿਆਂ ਨੂੰ ਪੁੱਲ ਤੋਂ ਹੇਠਾਂ ਡਿੱਗਦਾ ਦੇਖਕੇ ਨਵੀਨ ਦੇ ਚਾਚਾ ਜਰਨੈਲ ਸਿੰਘ ਨੇ ਪੁਲ ਦੇ ਉੱਪਰੋਂ ਛਲਾਂਗ ਮਾਰ ਦਿੱਤੀ, ਪਰ ਉਹ ਡੂੰਘੇ ਪਾਣੀ ‘ਚ ਹੇਠਾਂ ਜੰਮੀ ਦਲਦਲ ‘ਚ ਫਸ ਗਿਆ ਇਸ ਦੌਰਾਨ ਵੱਡੀ ਗਿਣਤੀ ‘ਚ ਪਿੰਡ ਵਾਲੇ ਘਟਨਾ ਵਾਲੇ ਸਥਾਨ ‘ਤੇ ਪਹੁੰਚ ਗਏ ਤੇ ਬਚਾਅ ਕਾਰਜਾਂ ‘ਚ ਜੁੱਟ ਗਏ ਪਰ ਜਦੋਂ ਤੱਕ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ, ਬਹੁਤ ਦੇਰ ਹੋ ਚੁੱਕੀ ਸੀ ਘਟਨਾ ਵਾਲੇ ਸਥਾਨ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਕੈਥਲ ਸਰਕਾਰੀ ਹਸਤਪਾਲ ਭੇਜ ਦਿੱਤਾ