ਗੁਰੂਹਰਸਹਾਏ ’ਚ ਮਾਪਿਆਂ ਦਾ ਇਕਲੌਤਾ ਪੁੱਤਰ ਚੜ੍ਹਿਆ ਨਸ਼ਿਆਂ ਦੀ ਭੇਂਟ

victim to drugs sachkahoon

ਬਾਪ ਦਾ ਸਿਰ ਤੋਂ ਪਹਿਲਾਂ ਹੀ ਉੱਠ ਚੁੱਕਿਆ ਸੀ ਸਾਇਆ

(ਵਿਜੈ ਹਾਂਡਾ) ਗੁਰੂਹਰਸਹਾਏ। ਹਲਕਾ ਗੁਰੂਹਰਸਹਾਏ ’ਚ ਬੀਤੇ ਦਿਨ ਇੱਕ ਨੌਜਵਾਨ ਨਸ਼ਿਆਂ ਦੀ ਭੇਂਟ (Victim to Drugs) ਚੜ੍ਹ ਗਿਆ। ਜਾਣਕਾਰੀ ਅਨੁਸਾਰ ਗੁਰੂਹਰਸਹਾਏ ਦੇ ਬਿਲਕੁਲ ਨਜ਼ਦੀਕ ਪੈਂਦੇ ਪਿੰਡ ਬਸਤੀ ਡੇਰਿਆਂ ਵਾਲੀ ਦਾ ਮਿ੍ਰਤਕ ਨੌਜਵਾਨ ਰਜਨੀਸ਼ ਕੰਬੋਜ਼ (30) ਪੁੱਤਰ ਮਿਲਖ ਰਾਜ ਜੋ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਨਸ਼ਿਆਂ ਦੀ ਦਲਦਲ ’ਚ ਐਸਾ ਫਸਿਆ ਕਿ ਇਸ ਸੰਸਾਰ ਤੋਂ ਰੁਕਸਤ ਹੋ ਗਿਆ।

ਮ੍ਰਿਤਕ ਰਜਨੀਸ਼ ਕੰਬੋਜ਼ ਦੇ ਸਿਰ ਤੋਂ ਪਹਿਲਾਂ ਹੀ ਬਾਪ ਦਾ ਸਾਇਆ ਉਠ ਚੁੱਕਿਆ ਸੀ ਤੇ ਹੁਣ ਨੌਜਵਾਨ ਪੁੱਤ ਦੀ ਮੌਤ ਨਾਲ ਬੁੱਢੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਧਰ ਪਰਿਵਾਰਿਕ ਮੈਂਬਰਾਂ ਵੱਲੋਂ ਆਪਣੇ ਜਵਾਨ ਪੁੱਤ ਦੀ ਚਿੱਟੇ ਨਾਲ ਹੋਈ ਮੌਤ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਸਰਕਾਰ ਤੇ ਪ੍ਰਸ਼ਾਸਨ ’ਤੇ ਚੁੱਕੇ ਹਨ ਕਿ ਆਖਰ ਕਦੋਂ ਤੱਕ ਇਸ ਤਰ੍ਹਾਂ ਮਾਵਾਂ ਦੇ ਨੌਜਵਾਨ ਪੁੱਤ ਇਨ੍ਹਾਂ ਨਸ਼ਿਆਂ ਨਾਲ ਮਰਦੇ ਰਹਿਣਗੇ ਤੇ ਕਦੋਂ ਇਨ੍ਹਾਂ ਨਸ਼ਿਆਂ ਨੂੰ ਠੱਲ੍ਹ ਪਾਈ ਜਾਵੇਗੀ ਤਾਂ ਜੋ ਹੋਰ ਮਾਵਾਂ ਨੂੰ ਆਪਣੇ ਨੌਜਵਾਨ ਪੁੱਤਰਾਂ ਦੇ ਸਿਵ੍ਹੇ ਨਾ ਸੇਕਣੇ ਪੈਣ ਇਸ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਗਏ ਹਨ।

ਇਸ ਮਾਮਲੇ ਸਬੰਧੀ ਜਦੋਂ ਥਾਣਾ ਗੁਰੂਹਰਸਹਾਏ ਦੇ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ਼ ਕਾਰਵਾਈ ਜਾਰੀ ਹੈ ਤੇ ਇਸ ਤੋਂ ਪਹਿਲਾਂ ਕਈ ਮੁਕੱਦਮੇ ਨਸ਼ਾ ਤਸਕਰਾਂ ਖਿਲਾਫ਼ ਦਰਜ ਕੀਤੇ ਜਾ ਚੁੱਕੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ