ਗੁਰਦਾਸਪੁਰ ‘ਚ ਬੀਐੱਸਐੱਫ ਜਵਾਨਾਂ ਨੇ ਡਰੋਨ ’ਤੇ ਫਾਈਰਿੰਗ ਕਰਕੇ ਵਾਪਸ ਪਾਕਿ ਭੇਜਿਆ

Drone

(ਸੱਚ ਕਹੂੰ ਨਿਊਜ਼) ਗੁਰਦਾਸਪੁਰ।  ਗੁਰਦਾਸਪੁਰ ‘ਚ ਸਰਹੱਦ ‘ਤੇ ਡਰੋਨ (Drone) ਆਉਂਦਾ ਵੇਖਦਿਆਂ ਹੀ ਪੰਜਾਬ ਦੇ ਚੌਕਸ ਬੀਐਸਐਫ ਜਵਾਨਾਂ ਨੇ ਤੁਰੰਤ ਫਾਈਰਿੰਗ ਕਰਦਿਆਂ ਡਰੋਨ ਨੂੰ ਖਦੇੜ ਦਿੱਤਾ। ਸੁਰੱਖਿਆ ਦੇ ਮੱਦੇਨਜ਼ਰ ਬੀਐਸਐਫ ਅਤੇ ਪੁਲਿਸ ਵੱਲੋਂ ਸਰਹੱਦ ‘ਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਪਰ ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।

 ਜਾਣਕਾਰੀ ਅਨੁਸਾਰ ਬੀਐਸਐਫ ਦੇ ਜਵਾਨ ਗੁਰਦਾਸਪੁਰ ਸੈਕਟਰ ਵਿੱਚ ਗਸ਼ਤ ’ਤੇ ਸਨ। ਅੱਧੀ ਰਾਤ ਨੂੰ ਗੁਰਦਾਸਪੁਰ ਅਧੀਨ ਪੈਂਦੇ ਅੱਡਾ ਚੌਕੀ ਤੋਂ ਡਰੋਨਾਂ ਦੀ ਘੁਸਪੈਠ ਦੇਖਣ ਨੂੰ ਮਿਲੀ। ਬੀਐਸਐਫ ਜਵਾਨਾਂ ਨੇ ਡਰੋਨ ਦੀ ਹਰਕਤ ਸੁਣਦੇ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕਰੀਬ 30 ਸਕਿੰਟਾਂ ਵਿੱਚ ਜਵਾਨਾਂ ਨੇ ਆਵਾਜ਼ ਵੱਲ 14 ਰਾਉਂਡ ਫਾਇਰ ਕੀਤੇ। ਜਿਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨੀ ਸਰਹੱਦ ਵੱਲ ਪਰਤਿਆ। ਇਹ ਵੀ ਦੱਸਣ ਯੋਗ ਹੈ ਕਿ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਬੁੱਧਵਾਰ ਨੂੰ ਗੁਰਦਾਸਪੁਰ ਦਾ ਦੌਰੇ ’ਤੇ ਆ ਰਹੇ ਹਨ ਤੇ ਇੱਕ ਦਿਨ ਪਹਿਲਾਂ ਪਾਕਿ ਵੱਲੋਂ ਕੀਤੀ ਜਾ ਰਹੀ ਇਹ ਘਿਨੌਣੀ ਹਰਕਤ ਨੂੰ ਭਾਰਤੀ ਜਵਾਨਾਂ ਨੇ ਨਾਕਾਮ ਕਰ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ