39 ਸ਼ਰਧਾਲੂ ਤੇ 3 ਆਮ ਨਾਗਰਿਕ
ਗੁਰਦਾਸਪੁਰ,(ਰਾਜਨ ਮਾਨ)। ਗੁਰਦਾਸਪੁਰ ਜ਼ਿਲ੍ਹੇ ਵਿਚ ਅੱਜ 42 ਕਰੋਨਾ ਦੇ ਪਾਜ਼ਿਟਿਵ ਕੇਸ ਆ ਜਾਣ ਕਾਰਨ ਜਿਲ੍ਹਾ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਪਿਛਲੇ ਲੰਮੇ ਸਮੇ ਤੋਂ ਸੁਖ ਦਾ ਸਾਹ ਲੈ ਰਿਹਾ ਇਹ ਜਿਲਾ ਹੁਣ ਖਤਰੇ ਵੱਲ ਵੱਧਦਾ ਜਾ ਰਿਹਾ ਹੈ। ਪਿਛਲੇ ਮਹੀਨੇ ਇਸ ਜ਼ਿਲ੍ਹੇ ਵਿੱਚ ਚੰਦ ਕੁ ਦੋ ਚਾਰ ਹੀ ਕੇਸ ਸਾਹਮਣੇ ਆਏ ਸਨ। ਪਹਿਲਾਂ ਇਹ ਜ਼ਿਲ੍ਹਾ ਵੀ ਗਰੀਨ ਜੋਨ ਵਿਚ ਸੀ ਅਤੇ ਹੁਣ ਇਕਦਮ ਹੋ ਰਿਹਾ ਵਾਧਾ ਵੱਡੀ ਸਿਰਦਰਦੀ ਬਣ ਗਿਆ ਹੈ।
ਉਧਰ ਅੱਜ ਕਰਫਿਊ ਵਿੱਚ ਢਿੱਲ ਮਿਲਣ ਕਾਰਨ ਵੱਡੀ ਤਦਾਤ ਵਿਚ ਲੋਕ ਬਾਜ਼ਾਰਾਂ ਵਿੱਚ ਪਹੁੰਚ ਗਏ। ਸ਼ੋਸ਼ਲ ਡਿਸਟੈਂਸ ਦੀਆਂ ਵੀ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਲੋਕਾਂ ਵਲੋਂ ਦਿੱਤੀ ਗਈ ਇਹ ਢਿੱਲ ਨੂੰ ਆਉਣ ਵਾਲਾ ਵੱਡਾ ਖਤਰਾ ਦੱਸਿਆ ਜਾ ਰਿਹਾ ਹੈ। ਬਹੁਤ ਸਾਰੇ ਲੋਕ ਬਿਨਾਂ ਕਾਰਨ ਹੀ ਬਾਜ਼ਾਰਾਂ ਤੇ ਸੜਕਾਂ ‘ਤੇ ਘੁੰਮਦੇ ਵੇਖੇ ਗਏ। ਉਧਰ ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਦੱਸਿਆ ਕਿ ਜਿਲੇ ਅੰਦਰ 42 ਹੋਰ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਵਾਇਰਸ ਪੋਜ਼ਟਿਵ ਆਈ ਹੈ, ਇਨਾਂ ਵਿਚ 39 ਸ਼ਰਧਾਲੂ ਅਤੇ 03 ਆਮ ਨਾਗਰਿਕ ਹਨ। ਜ਼ਿਲ੍ਹੇ ਅੰਦਰ 76 ਕੋਰੋਨਾ ਵਾਇਰਸ ਬਿਮਾਰੀ ਨਾਲ ਪੀੜਤ ਮਰੀਜ਼ ਹਨ, ਜਿਨਾਂ ਦਾ ਗੁਰਦਾਸਪੁਰ ਦੇ ਹਸਪਾਤਲਾਂ ਵਿਖੇ ਇਲਾਜ ਚੱਲ ਰਿਹਾ ਹੈ ਅਤੇ 01 ਮਰੀਜ਼ ਦੋ ਕਾਦੀਆਂ ਦਾ ਰਹਿਣ ਵਾਲਾ ਹੈ ਅਤੇ ਮੋਹਾਲੀ ਗਿਆ ਹੋਇਆ ਸੀ,
ਉਸਦਾ ਇਲਾਜ ਮੁਹਾਲੀ ਹਸਪਤਾਲ ਵਿਖੇ ਚੱਲ ਰਿਹਾ ਹੈ। ਉਨਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ਼ੋਸਲ ਡਿਸਟੈਂਸ ਨੂੰ ਮੈਨਟੇਨ ਕਰਕੇ ਰੱਖਣ ਅਤੇ ਕਰਫਿਊ ਦੋਰਾਨ ਘਰਾਂ ਵਿਚ ਬਾਹਰ ਨਾ ਨਿਕਲਣ। ਉਨਾਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ, ਸ਼ੋਸਲ ਡਿਸਟੈਂਸ ਮੈਨਟੇਨ ਕਰਕੇ ਰੱਖਣ। ਸਿਹਤ ਵਿਭਾਗ ਵੱਲੋਂ ਪ੍ਰੋਟੋਕੋਲ ਤਹਿਤ ਅਗਲੇਰੇ ਕਦਮ ਉਠਾਏ ਜਾ ਰਹੇ ਹਨ। ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।