ਵੱਡੀ ਕਾਰਵਾਈ ‘ਚ ਆਈਈਡੀ ਤੇ 16 ਹਥਿਆਰ ਬਰਾਮਦ
ਸੁਕਮਾ, ਏਜੰਸੀ।
ਛਤੀਸਗੜ੍ਹ (Chhattisgarh) ਨਕਸਲ ਪ੍ਰਭਾਵਿਤ ਸੁਕਮਾ ਜਿਲ੍ਹੇ ‘ਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ 15 ਨਕਸਲੀ ਮਾਰੇ ਗਏ ਜਦੋ ਕਿ ਇਕ ਔਰਤ ਸਮੇਤ ਦੋ ਨਕਸਲੀਆਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਅਭਿਸ਼ੇਕ ਮੀਣਾ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੁਰੱਖਿਆ ਬਲਾਂ ਦੀ ਇਲਾਕੇ ‘ਚ ਸਰਚਿੰਗ ਦੌਰਾਨ ਗੋਲੀਬਾਰੀ ਵਿਚਕਾਰ ਨਕਸਲੀਆਂ ਨਾਲ ਮੁਕਾਬਲਾ ਹੋ ਗਿਆ ਜਿਸ ਤੋਂ ਬਾਅਦ ਦੋਵਾਂ ਪਾਸਿਓ ਲਗਭਗ ਇਕ ਘੰਟੇ ਫਾਈਰਿੰਗ ਹੋਈ ਜਿਸ ਤੋਂ ਬਾਅਦ ਮੁਕਾਬਲੇ ਵਾਲੇ ਸਥਾਨ ‘ਤੇ 15 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ।
ਨਕਸਲੀਆਂ ਦੇ ਸ਼ਹੀਦੀ ਹਫਤੇ ਦੌਰਾਨ ਸੁਰੱਖਿਆ ਬਲਾਂ ਦੀ ਇਸ ਵੱਡੀ ਕਾਰਵਾਈ ‘ਚ ਚਾਰ ਆਈਈਡੀ ਅਤੇ 16 ਹਥਿਆਰ ਵੀ ਬਰਾਮਦ ਕੀਤਾ ਗਏ ਹਨ। ਇਲਾਕੇ ‘ਚ ਸੁਰੱਖਿਆ ਬਲ ਭੇਜੇ ਗਏ ਹਨ। ਮੁਕਾਬਲਾ ਇਸ ਸਮੇਂ ਵੀ ਇਸੇ ਇਲਾਕੇ ਦੇ ਦੂਜੇ ਸਥਾਨ ਜਾਰੀ ਰਹਿਣ ਦੀ ਸੂਚਨਾ ਮਿਲੀ ਹੈ। ਖਬਰਾਂ ਅਨੁਸਾਰ ਇਲਾਕੇ ‘ਚ 100 ਤੋਂ ਵੀ ਜ਼ਿਆਦਾ ਹਥਿਆਰਬੰਦ ਨਕਸਲੀ ਮੌਜੂਦ ਹਨ।
ਮਾਰੇ ਗਏ ਨਕਸਲੀਆਂ ਦੀਆਂ ਲਾਸ਼ਾਂ ਨੂੰ ਸੁਕਮਾ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮੁਕਾਬਲਾ ਬਹੁਤ ਹੀ ਅਸਧਾਰਣ ਤੇ ਬਹੁਤ ਜ਼ਿਆਦਾ ਪ੍ਰਭਾਵ ਵਾਲੇ ਇਲਾਕਿਆਂ ‘ਚ ਹੋਇਆ। ਇਸ ਲਈ ਲਾਸ਼ਾਂ ਨੂੰ ਲਿਆਉਣਾ ਵੀ ਇੱਕ ਵੱਡੀ ਚੁਣੌਤੀ ਹੈ। ਮੀਂਹ ਕਾਰਨ ਰਾਸਤੇ ‘ਚ ਪੈਣ ਵਾਲੇ ਨਦੀ ਨਾਲੇ ਵੀ ਸਿਖਰ ‘ਤੇ ਹਨ। (Chhattisgarh)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।