ਇੰਡੋਨੇਸ਼ੀਆ ‘ਚ ਭੂਚਾਲ ਨਾਲ ਘੱਟੋ-ਘੱਟ 91 ਮੌਤਾਂ

Least, 91 People, Killed, Indonesia, Earthquake

ਭੂਚਾਲ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਨਾਪਿਆ

ਜਕਾਰਤਾ, ਏਜੰਸੀ।

ਇੰਡੋਨੇਸ਼ੀਆ ‘ਚ ਲੋਮਬੋਕ ਦੀਪ ‘ਤੇ ਐਤਵਾਰ ਨੂੰ ਆਏ 7.0 ਗਤੀ ਦੇ ਭੂਚਾਲ ਨਾਲ ਘੱਟੋ-ਘੱਟ 91 ਲੋਕਾਂ ਦੀ ਮੌਤ ਹੋ ਗਈ ਅਤੇ 200 ਜ਼ਿਆਦਾ ਜਖਮੀ ਹੋ ਗਏ। ਇੰਡੋਨੇਸ਼ੀਆ ਦੀ ਰਾਸ਼ਟਰੀ ਆਪਦਾ ਨਿਵਾਰਣ ਏਜੰਸੀ ਨੇ ਸੋਮਵਾਰ ਨੂੰ ਕਿਹਾ ਕਿ ਭੂਚਾਲ ‘ਚ ਮਾਰੇ ਗਏ ਲੋਕਾਂ ਦੀ ਸੰਖਿਆ ਵੱਧ ਕੇ 91 ਹੋ ਗਹੀ ਹੈ। ਏਜੰਸੀ ਅਨੁਸਾਰ ਜ਼ਿਆਦਾਤਰ ਮੌਤ ਮਲਬੇ ਹੇਠ ਦੱਬਣ ਕਾਰਨ ਹੋਈ ਹੈ। ਭੂਚਾਲ ‘ਚ ਸੈਕੜੇ ਜਖਮੀ ਹੋ ਗਏ ਅਤੇ ਹਜ਼ਾਰਾਂ ਘਰ ਤਬਾਹ ਹੋ ਗਏੇ।

ਏਜੰਸੀ ਦੇ ਬੁਲਾਰੇ ਸੁਤੋਪੋ ਪੁਰਵੋ ਨੁਗਰੋਹੋ ਨੇ ਦੱਸਿਆ ਕਿ ਭੂਚਾਲ ਕਾਰਨ ਲੋਕਾਂ ‘ਚ ਕਾਫੀ ਦਹਿਸ਼ਤ ਫੈਲ ਗਈ ਅਤੇ ਲੋਕ ਘਰਾਂ ਅਤੇ ਇਮਾਰਤਾਂ ‘ਚੋਂ ਨਿਕਲ ਕੇ ਬਾਹਰ ਭੱਜਣ ਲੱਗੇ। ਰਾਤ ਭਰ ਬਿਜਲੀ ਕੱਟੀ ਰਹਿਣ ਕਾਰਨ ਰਾਹਤ ਅਤੇ ਬਚਾਅ ਕਾਰਜਾਂ ‘ਚ ਕਾਫੀ ਪਰੇਸ਼ਾਨੀਆਂ ਆਈਆਂ ਜਿਸਦੀ ਵਜ੍ਹਾ ਨਾਲ ਰਾਹਤ ਕਰਮਚਾਰੀਆਂ ਨੂੰ ਘਟਨਾ ਵਾਲੇ ਖੇਤਰ ‘ਚ ਜਾਣ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਸੰਖਿਆ ‘ਚ ਇਜਾਫਾ ਹੋ ਸਕਦਾ ਹੈ।

ਅਧਿਕਾਰੀ ਸੂਤਰਾਂ ਅਨੁਸਾਰ ਲੋਮਬੋਕ ‘ਚ ਭੂਚਾਲ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਸਥਾਨਕ ਮੀਡੀਆ ਅਨੁਸਾਰ ਲੋਮਬੋਕ ਦੇ ਜ਼ਿਆਦਾਤਰ ਖੇਤਰਾਂ ਭੂਚਾਲ ਤੋਂ ਬਾਅਦ ਬਿਜਲੀ ਗੁੱਲ ਹੋ ਗਈ ਸੀ। ਲੋਮਬੋਕ ਅਤੇ ਉਸਦੇ ਗੁਆਂਢੀ ਟਾਪੂ ਵਾਲੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਇਮਾਰਤ ਨੂੰ ਵੀ ਭੂਚਾਲ ਦਾ ਮਾਮੂਲੀ ਨੁਕਸਾਨ ਪਹੁੰਚਿਆ ਪਰ ਉਡਾਨਾਂ ਦੀਆਂ ਸੇਵਾਵਾਂ ਜਾਰੀ ਹਨ।

ਏਜੰਸੀ ਨੇ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਸੀ ਅਤੇ ਸਮੁੰਦਰ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਸੀ ਪਰ ਸੁਨਾਮੀ ਨੂੰ ਚਿਤਾਵਨੀ ਨੂੰ ਬਾਦਅ ‘ਚ ਵਾਪਸ ਲੈ ਲਿਆ ਗਿਆ। ਲੋਮਬੋਕ ‘ਚ ਇਕ ਹਫਤੇ ਪਹਿਲਾਂ 6.4 ਗਤੀ ਦਾ ਭੂਚਾਲ ਆਇਆ ਸੀ, ਜਿਸ ਵਿਚ 14 ਨਾਗਰਿਕਾਂ ਦੀ ਮੌਤ ਹੋਈ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।