ਭਦੌੜ ‘ਚ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ

Brutal, Murder, Elderly, Woman, Bhadaur

ਭਦੌੜ,ਜੀਵਨ ਰਾਮਗੜ੍ਹ/ਕਾਲਾ ਸ਼ਰਮਾ/ਸੱਚ ਕਹੂੰ ਨਿਊਜ਼

ਭਦੌੜ ਵਿਖੇ ਆਪਣੇ ਘਰ ‘ਚ ਇੱਕਲੀ ਰਹਿੰਦੀ ਬਜ਼ੁਰਗ ਔਰਤ ਨੂੰ ਲੁੱਟਣ ਉਪਰੰਤ ਕਤਲ ਕਰ ਦਿੱਤਾ। ਕਤਲ ਦਾ ਰਹੱਸ ਅਜੇ ਤੱਕ ਬਰਕਰਾਰ ਹੈ। ਜਾਣਕਾਰੀ ਅਨੁਸਾਰ ਇੱਕ 80 ਸਾਲ ਦੀ ਔਰਤ ਰਾਜ ਰਾਣੀ ਘਰ ਚ ਇੱਕਲੀ ਹੀ ਰਹਿੰਦੀ ਸੀ। ਅੱਜ ਸੁਵੱਖਤੇ ਜਦ ਉਸਦੇ ਘਰ ਦਾ ਦਰਵਾਜਾ ਨਾ ਖੁਲਿਆ ਤਾਂ ਆਸ ਪਾਸ ਦੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।

ਜਿਸ ਉਪਰੰਤ ਰਾਜ ਰਾਣੀ ਖੂਨ ਨਾਲ ਲੱਥ-ਪੱਥ ਕਮਰੇ ਚ ਮਿਰਤਕ ਪਈ ਸੀ। ਉਸਦੇ ਪਹਿਨੇ ਹੋਏ ਗਹਿਣੇ ਗਾਇਬ ਸਨ। ਜਾਣਕਾਰੀ ਅਨੁਸਾਰ ਉਸਦੇ ਲੜਕੇ ਅਲੱਗ ਰਹਿੰਦੇ ਸੀ। ਘਰ ਦੀ ਜਾਇਦਾਦ ਦਾ ਕਲੇਸ਼ ਵੀ ਚਲਦਾ ਸੀ। ਮਿਰਤਕ ਦੇ ਸਿਰ ਚ ਮਾਰੂ ਹਥਿਆਰ ਨਾਲ ਵਾਰ ਕੀਤਾ ਹੋਇਆ ਹੈ। ਮੌਕੇ ‘ਤੇ ਜਿਲਾ ਪੁਲਿਸ ਮੁਖੀ ਹਰਜੀਤ ਸਿੰਘ ਡੀ ਐਸ ਪੀ ਤਪਾ ਤੇ ਐਸ ਐੱਚ ਓ ਭਦੌੜ ਪ੍ਰਗਟ ਸਿੰਘ ਆਦਿ ਪੁਲਿਸ ਪਾਰਟੀ ਤੋਂ ਇਲਾਵਾ ਫੋਰੈਂਸਕ ਟੀਮ ਵੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।