ਏਜੰਸੀ
ਨਵਾਦਾ, 21 ਦਸੰਬਰ
ਬਿਹਾਰ ‘ਚ ਨਵਾਦਾ ਜ਼ਿਲ੍ਹੇ ਦੀ ਅਦਾਲਤ ਨੇ ਅੱਜ ਇੱਕ ਸ਼ਰਾਬ ਕਾਰੋਬਾਰੀ ਨੂੰ ਸਿਰਫ਼ 15 ਦਿਨਾਂ ਅੰਦਰ ਦਸ ਸਾਲ ਜੇਲ੍ਹ ਦੀ ਸਜ਼ਾ ਦੇ ਨਾਲ ਹੀ ਇੱਕ ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ (ਦੂਜਾ) ਕੈਸ਼ਲੈਸ਼ ਕੁਮਾਰ ਸਿੰਘ ਦੀ ਅਦਾਲਤ ਨੇ ਨਵੇਂ ਸ਼ਰਾਬਬੰਦੀ ਕਾਨੂੰਨ ਤਹਿਤ 15 ਦਿਨਾਂ ਅੰਦਰ ਦੇਸ਼ੀ ਸ਼ਰਾਬ ਵੇਚਣ ਦੇ ਦੋਸ਼ ‘ਚ ਨਗਰ ਥਾਣਾ ਖੇਤਰ ਤੋਂ ਗ੍ਰਿਫ਼ਤਾਰ ਰਾਜੂ ਰਵੀਦਾਸ ਨੂੰ ਇਹ ਸਜ਼ਾ ਸੁਣਾਈ
ਜ਼ੁਰਮਾਨਾ ਨਾ ਦੇਣ ‘ਤੇ ਦੋਸ਼ੀ ਨੂੰ ਤਿੰਨ ਮਹੀਨੇ ਵਾਧੂ ਸ਼ਜਾ ਭੁਗਤਣੀ ਪਵੇਗੀ ਦੋਸ਼ ਅਨੁਸਾਰ 7 ਦਸੰਬਰ 2017 ਨੂੰ ਨਗਰ ਥਾਣਾ ਖੇਤਰ ਦੇ ਹਰਿਸ਼ਚੰਦਰ ਸਟੇਡੀਅਮ ‘ਚ ਛਾਪਾ ਮਾਰ ਕੇ ਪੁਲਿਸ ਨੇ ਰਾਜੂ ਰਵੀਦਾਸ ਨੂੰ ਸ਼ਰਾਬ ਵੇਚਣ ਦੇ ਦੋਸ਼ ‘ਚ 90 ਪਾਊਚ ਦੇਸ਼ੀ ਸ਼ਰਾਬ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ ਏਐੱਸਆਈ ਅਮਰਨਾਥ ਚੌਹਾਨ ਦੀ ਸ਼ਿਕਾਇਤ ‘ਤੇ ਰਾਜੂ ਖਿਲਾਫ਼ ਨਗਰ ਥਾਣਾ ‘ਚ ਉਤਪਾਦ ਐਕਟ ਦੀ ਧਾਰਾ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।