ਸਟੇਡੀਅਮ ਕੋਲ ਭੀੜ ‘ਚ ਵੜੀ ਕਾਰ, 16 ਜ਼ਖਮੀ
ਏਜੰਸੀ
ਮੈਲਬੌਰਨ, 21 ਦਸੰਬਰ
ਮੈਲਬੌਰਨ ਕ੍ਰਿਕਟ ਗਰਾਊਂਡ (ਐਮਸੀਜੀ) ਤੋਂ ਕੁਝ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਫਲਿੰਡਰਸ ਸਟਰੀਟ ਸਟੇਸ਼ਨ ਦੇ ਨੇੜੇ ਵੀਰਵਾਰ ਨੂੰ ਹੋਈ ਘਟਨਾ ‘ਚ ਅਸਟਰੇਲੀਆ ਤੇ ਇੰਗਲੈਂਡ ਦੇ ਖਿਡਾਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ
ਇਸ ਦੀ ਜਾਣਕਾਰੀ ਇੰਗਲੈਂਡ ਬੋਰਡ ਨੇ ਦਿੱਤੀ ਹੈ ਮੈਲਬੌਰਨ ‘ਚ ਵੀਰਵਾਰ ਦੀ ਸ਼ਾਮ ਫਲਿੰਡਰਸ ਸਟੇਸ਼ਨ ਦੇ ਨੇੜੇ ਇੱਕ ਵਾਰ ਭੀੜ ‘ਚ ਜਾਣਬੁਝ ਕੇ ਦਾਖਲ ਹੋ ਗਈ ਤੇ ਲੋਕਾਂ ‘ਤੇ ਗੱਡੀ ਚਲਾ ਦਿੱਤੀ ਪੁਲਿਸ ਨੇ ਇਸ ਨੂੰ ਜਾਣਬੁੱਝ ਕੇ ਕੀਤਾ ਗਿਆ ਕਾਰਾ ਦੱਸਿਆ ਹੈ, ਜਿਸ ‘ਚ 14 ਤੋਂ 16 ਵਿਅਕਤੀ ਜ਼ਖਮੀ ਹੋ ਗਏ ਪੁਲਿਸ ਨੇ ਇਸ ਘਟਨਾ ਤੋਂ ਬਾਅਦ ਡਰਾਈਵਰ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ
ਇੰਗਲੈਂਡ ਤੇ ਅਸਟਰੇਲੀਆ ਦੀਆਂ ਟੀਮਾਂ ਮੈਲਬੌਰਨ ‘ਚ 26 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਬਾਕਸਿੰਗ ਡੇ ਟੈਸਟ ਲਈ ਮੈਲਬੌਰਨ ‘ਚ ਹਨ ਇਹ ਘਟਨਾ ਮੈਚ ਦੇ ਹੋਣ ਵਾਲੇ ਸਥਾਨ ਐਮਸੀਜੀ ਤੋਂ ਦੋ ਕਿਲੋਮੀਟਰ ਤੋਂ ਵੀ ਘੱਟ ਦੂਰੀ ‘ਤੇ ਵਾਪਰੀ, ਜਿਸ ਤੋਂ ਬਾਅਦ ਕ੍ਰਿਕਟਰਾਂ ਤੇ ਪ੍ਰਬੰਧਨ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਸੀ ਹਾਲਾਂਕਿ ਈਸੀਬੀ ਨੇ ਇਸ ਮਾਮਲੇ ‘ਚ ਬਿਆਨ ਜਾਰੀ ਕਰਕੇ ਖਿਡਾਰੀਆਂ ਦੇ ਸੁਰੱਖਿਅਤ ਹੋਣ ਦੀ ਜਾਣਕਾਰੀ ਦਿੱਤੀ ਹੈ ਪਰ ਕ੍ਰਿਕਟ ਅਸਟਰੇਲੀਆ (ਸੀਏ) ਨੇ ਫਿਲਹਾਲ ਇਸ ਸਬੰਧੀ ਕੁਝ ਨਹੀਂ ਕਿਹਾ ਹੈ
ਜ਼ਿਕਰਯੋਗ ਹੈ ਕਿ ਬੀਤੇ ਸਾਲ ਬਾਕਸਿੰਗ ਡੇ ਟੈਸਟ ਤੋਂ ਠੀਕ ਪਹਿਲਾਂ ਐਮਸੀਜੀ ਸਟੇਡੀਅਮ ‘ਚ ਪਾਕਿਸਤਾਨ ਟੀਮ ਦੀ ਸੁਰੱਖਿਆ ਨੂੰ ਵਧਾਉਣਾ ਪਿਆ ਸੀ ਮੈਚ ਤੋਂ ਪਹਿਲਾਂ ਵਿਕਟੋਰੀਆ ਪੁਲਿਸ ਨੇ ਸੰਭਾਵਿਤ ਹਮਲੇ ਦੇ ਸ਼ੱਕ ‘ਚ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਉਸ ਦੌਰਾਨ ਪੁਲਿਸ ਫੈਡਰੇਸ਼ਨ ਸਕਵੇਅਰ, ਫਲਿੰਡਰਸ ਸਟ੍ਰੀਟ ਸਟੇਸ਼ਨ ਤੇ ਸੇਂਟ ਪਾਲ ਕੈਥੇਡਰਲ ‘ਤੇ ਕ੍ਰਿਸਮਸ ਦੌਰਾਨ ਸੰਭਾਵਿਤ ਹਮਲੇ ਦੇ ਮਾਮਲੇ ‘ਚ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।