ਮੈਲਬੋਰਨ (ਏਜੰਸੀ)। ਆਸਟਰੇਲੀਆ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਮੁੱਖ ਪਾਦਰੀ ਫਿਲਿਪ ਵਿਲਸਨ (67) ਨੂੰ ਬਾਲ ਜ਼ਬਰ-ਜਨਾਹ ਲੁਕੋਣ ਦੇ ਮਾਮਲੇ ‘ਚ ਦੋਸ਼ੀ ਮੰਨਿਆ ਹੈ। ਆਸਟਰੇਲੀਆ ਦੀ ਮੀਡੀਆ ਰਿਪੋਰਟ ਅਨੁਸਾਰ ਵਿਲਸਨ ਇਸ ਤਰ੍ਹਾਂ ਦੇ ਦੋਸ਼ ‘ਚ ਸਜ਼ਾ ਪਾਉਣ ਵਾਲੇ ਦੁਨੀਆਂ ਭਰ ‘ਚੋਂ ਸਭ ਤੋਂ ਜ਼ਿਆਦਾ ਉਮਰ ਦੇ ਕੈਥੋਲਿਕ ਪਾਦਰੀ ਹੋਣਗੇ। ਅਦਾਲਤ ਐਡੀਲੇਡ ਦੇ ਮੁੱਖ ਪਾਦਰੀ ਵਿਲਸਨ ਨੂੰ ਜੂਨ ਮਹੀਨ ‘ਚ ਸਜ਼ਾ ਸੁਣਾ ਕਰਦੀ ਹੈ।
ਉਨ੍ਹਾਂ ਨੂੰ ਬਾਲ ਜ਼ਬਰ-ਜਨਾਹ ਨੂੰ ਲੁਕੋਣ ਲਈ ਜ਼ਿਆਦਾ ਤੋਂ ਜ਼ਿਆਦਾ ਦੋ ਸਾਲਾਂ ਦੀ ਸਜ਼ਾ ਹੋ ਸਕਦੀ ਹੈ। ਫਿਲਿਪ ‘ਤੇ ਇੱਕ ਹੋਰ ਪਾਦਰੀ ਜੇਮਸ ਫਲੇਚਰ ਦੇ ਗੰਭੀਰ ਜ਼ਬਰ-ਜਨਾਹ ਦੇ ਅਪਰਾਧ ਨੂੰ ਲੁਕੋਣ ਦਾ ਦੋਸ਼ ਲੱਗਿਆ ਸੀ। ਉਨ੍ਹਾਂ ਨੂੰ ਸਾਲ 1976 ‘ਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਸੀ ਜਦੋਂ ਉਹ ਨਿਊ ਸਾਊਥ ਵੈਲਸ ਦੇ ਸਹਾਇਕ ਪਾਦਰੀ ਸਨ।
ਆਸਟਰੇਲੀਆ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੀ ਰਿਪੋਰਟ ਅਨੁਸਾਰ ਵਿਲਸਨ ਦੇ ਵਕੀਲ ਨੇ ਅਦਾਲਤ ‘ਚ ਦਲੀਲ ਦਿੱਤੀ ਕਿ ਉਹ ਨਹੀਂ ਜਾਣਦੇ ਸਨ ਕਿ ਪਾਦਰੀ ਫਲੈਚਰ ਨੇ ਬੱਚਿਆਂ ਦਾ ਜ਼ਬਰ-ਜਨਾਹ ਕੀਤਾ ਹੈ। ਫਲੇਚਰ ਨੂੰ ਸਾਲ 2004 ‘ਚ ਨੌਂ ਬੱਚਿਆਂ ਦੇ ਜ਼ਬਰ-ਜਨਾਹ ਦੇ ਦੋਸ਼ ‘ਚ ਦੋਸ਼ੀ ਪਾਇਆ ਗਿਆ ਸੀ ਅੇ ਸਾਲ 2006 ‘ਚ ਜੇਲ ‘ਚ ਉਨ੍ਹਾਂ ਦੀ ਮੌਤ ਹੋ ਗਈ ਸੀ।