ਫਾਈਨਲ ‘ਚ ਫਰਾਂਸ ਤੋਂ ਹਾਰੀ, ਮਿਲਿਆ ਚਾਂਦੀ ਤਗਮਾ | Archery
ਨਵੀਂ ਦਿੱਲੀ (ਏਜੰਸੀ)। ਭਾਰਤੀ ਮਹਿਲਾ ਕੰਪਾਉਂਡ ਟੀਮ ਜਰਮਨੀ ਦੇ ਬਰਲਿਨ ‘ਚ ਚੱਲ ਰਹੇ ਤੀਰੰਦਾਜ਼ੀ ਵਿਸ਼ਵ ਕੱਪ ਗੇੜ 4 ਦੇ ਫਾਈਨਲ ‘ਚ ਫਰਾਂਸ ਤੋਂ ਸਿਰਫ਼ ਇੱਕ ਅੰਕ ਤੋਂ ਪੱਛੜ ਗਈ ਅਤੇ ਉਸਨੂੰ ਚਾਂਦੀ ਤਗਮੇ ਨਾਲ ਸੰਤੋਸ਼ ਕਰਨਾ ਪਿਆ ਭਾਰਤੀ ਮਹਿਲਾ ਟੀਮ ‘ਚ ਮੱਧ ਪ੍ਰਦੇਸ਼ ਰਾਜ ਤੀਰੰਦਾਜ਼ੀ ਅਕੈਡਮੀ ਜਬਲਪੁਰ ਦੀ ਪ੍ਰਤਿਭਾਵਾਨ ਖਿਡਾਰੀ ਮੁਸਕਾਨ ਕਿਰਾਰ ਤੋਂ ਇਲਾਵਾ ਜੋਤੀ ਸੁਰੇਖਾ ਤਿਰਸ਼ਾ ਦੇਵ ਸ਼ਾਮਲ ਸਨ ਅਤੇ ਉਸਨੂੰ ਸੋਨ ਤਗਮੇ ਦੇ ਮੁਕਾਬਲੇ ‘ਚ ਫਰਾਂਸ ਤੋਂ 228-229 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਫਾਈਨਲ ਦੇ ਪਹਿਲੇ ਗੇੜ ‘ਚ ਭਾਰਤੀ ਟੀਮ ਨੇ 59-57 ਦਾ ਵਾਧਾ ਬਣਾਇਆ ਪਰ ਦੂਸਰੇ ਰਾਊਂਡ ‘ਚ ਫਰਾਂਸ ਨੇ 59-57 ਨਾਲ ਜਿੱਤ ਹਾਸਲ ਕਰਕੇ ਸਕੋਰ 116-116 ਨਾਲ ਬਰਾਬਰ ਕਰ ਦਿੱਤਾ।
ਤੀਸਰੇ ਰਾਊਂਡ ‘ਚ ਭਾਰਤੀ ਤਿਕੜੀ ਨੇ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਅਤੇ ਇਸ ਗੇੜ ‘ਚ ਉਹ 53 ਦਾ ਸਕੋਰ ਕਰ ਸਕੀਆਂ ਜਦੋਂਕਿ ਫਰਾਂਸ ਦੀ ਟੀਮ ਨੇ 58 ਦਾ ਸਕੋਰ ਕਰਕੇ ਮੁਕਾਬਲੇ ‘ਚ 174-169 ਦਾ ਵਾਧਾ ਬਣਾ ਲਿਆ ਭਾਰਤੀ ਟੀਮ ਨੇ ਚੌਥੇ ਅਤੇ ਆਖ਼ਰੀ ਗੇੜ ‘ਚ 59 ਦਾ ਸਕੋਰ ਕੀਤਾ ਜਦੋਂਕਿ ਫਰਾਂਸ ਨੇ 55 ਦਾ ਸਕੋਰ ਕੀਤਾ ਇਸ ਗੇੜ ‘ਚ ਚਾਰ ਅੰਕਾਂ ਦਾ ਫ਼ਰਕ ਰਿਹਾ ਪਰ ਪਿਛਲੇ ਗੇੜ ਦਾ ਪੰਜ ਅੰਕਾਂ ਦਾ ਫ਼ਾਸਲਾ ਸੋਨ ਤਗਮੇ ਲਈ ਸਾਰਾ ਫ਼ਰਕ ਪੈਦਾ ਕਰ ਗਿਆ ਅੰਤ ‘ਚ ਸਕੋਰ 228-229 ਰਿਹਾ।