ਦੋਵਾਂ ਨੇ ਗੈਰ ਕਾਨੂੰਨੀ ਤਰੀਕੇ ਮੁਦੱਈ ਦਾ ਰਿਵਾਲਵਰ 32 ਬੋਰ ਸਮੇਤ ਅਸਲਾ ਲਾਇਸੰਸ ਤੇ 10 ਕਾਰਤੂਸ ਮਾਲ ਖਾਨੇ ’ਚ ਰਖਵਾਏ ਸਨ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲਾ ਲੁਧਿਆਣਾ (Ludhiana News) ਦੇ ਅਧਿਕਾਰ ਖੇਤਰ ਅਧੀਨ ਪੈਂਦੇ ਥਾਣਾ ਡਵੀਜਨ ਨੰਬਰ 3 ਦੀ ਪੁਲਿਸ ਨੇ ਤਕਰੀਬਨ 2 ਸਾਲ ਪਹਿਲਾਂ ਮਿਲੀ ਸ਼ਿਕਾਇਤ ’ਤੇ ਪੜਤਾਲ ਉਪਰੰਤ 8 ਸਾਲ ਪੁਰਾਣੇ ਇੱਕ ਮਾਮਲੇ ’ਚ ਰਿਟਾਇਰਡ ਇੱਕ ਏ.ਸੀ.ਪੀ. ਤੇ ਇੰਸਪੈਕਟਰ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਦੋਵਾਂ ’ਤੇ ਦੋਸ਼ ਹੈ ਕਿ ਉਨਾਂ ਨੇ ਗੈਰਕਾਨੂੰਨੀ ਤਰੀਕੇ ਨਾਲ ਮੁਦੱਈ ਦਾ ਰਿਵਾਲਵਰ ਸਮੇਤ ਕਾਰਤੂਸ ਤੇ ਲਾਇਸੰਸ ਮਾਲ ਖਾਨੇ ਵਿੱਚ ਰਖਵਾਏ ਸਨ।
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਆਪਣੇ ਗੁਆਂਢੀਆਂ ਨਾਲ ਰੰਜਿਸ਼ਬਾਜ਼ੀ ਹੈ, ਜਿਸ ਕਾਰਨ ਉਸਦੇ ਗੁਆਂਢੀਆਂ ਵੱਲੋਂ ਸਾਲ 2015 ਵਿੱਚ ਉਸ ਖਿਲਾਫ਼ ਥਾਣਾ ਡਵੀਜਨ ਨੰਬਰ 3 ’ਚ ਸ਼ਿਕਾਇਤ ਦਰਜ਼ ਕਰਵਾਈ ਸੀ। ਜਿਸ ’ਤੇ ਕਾਰਵਾਈ ਕਰਦਿਆਂ ਉਸ ਸਮੇਂ ਥਾਣੇ ’ਚ ਬਤੌਰ ਐੱਸ.ਐੱਚ.ਓ. ਤਾਇਨਾਤ ਇੰਸਪੈਕਟਰ ਰਣਧੀਰ ਸਿੰਘ ਨੇ ਉਸ ਦੇ ਖਿਲਾਫ਼ ਮੁਕੱਦਮਾ ਨੰਬਰ 8/ 2015 ਜ਼ੇਰੇ ਧਾਰਾ 336 ਆਈ.ਪੀ.ਸੀ. ਦਰਜ਼ ਕੀਤਾ ਸੀ। ਇਸ ਪਿੱਛੋਂ ਰਣਧੀਰ ਸਿੰਘ ਪਦਉੱਨਤ ਹੋ ਕੇ ਏ.ਸੀ.ਪੀ. ਬਣ ਗਿਆ ਤੇ ਇੰਨਾਂ ਦੀ ਥਾਂ ’ਤੇ ਐੱਸਐੱਚਓ ਵਜੋਂ ਇੰਸਪੈਕਟਰ ਸਤੀਸ਼ ਕੁਮਾਰ ਤਾਇਨਾਤ ਹੋਏ। (Ludhiana News)
ਅਸਟਰੇਲੀਆ ਖਿਲਾਫ ਭਾਰਤੀ ਟੀਮ ’ਚ ਹੋ ਸਕਦਾ ਹੈ ਇਹ ਬਦਲਾਅ, ਵੇਖੋ ਪਲੇਇੰਗ ਇਲੈਵਨ
ਇਸ ਤੋਂ ਬਾਅਦ ਏ.ਸੀ.ਪੀ. ਰਣਧੀਰ ਸਿੰਘ (ਪੀਪੀਐੱਸ) ਜੋ ਇਸ ਸਮੇਂ ਰਿਟਾਇਰਡ ਹੋ ਚੁੱਕਾ ਹੈ ਤੇ ਇੰਸਪੈਕਟਰ ਸਤੀਸ਼ ਕੁਮਾਰ ਨੇ ਯੋਜਨਾਬੱਧ ਤਰੀਕੇ ਨਾਲ ਉਸ ਦਾ ਅਸਲਾ ਲਾਇਸੰਸ, ਰਿਵਾਲਵਰ 32 ਬੋਰ ਸਮੇਤ 10 ਕਾਰਤੂਸ ਗੈਰ ਕਾਨੂੰਨੀ ਤਾਰੀਕੇ ਨਾਲ ਮਾਲ ਖਾਨੇ ਵਿੱਚ ਰਖਵਾ ਲਏ ਸਨ। ਇੰਨਾਂ ਹੀ ਨਹੀਂ ਉਸ ਖਿਲਾਫ਼ ਦਰਜ਼ ਮੁਕੱਦਮਾ ਖ਼ਤਮ ਹੋਣ ’ਤੇ ਵੀ ਉਕਤਾਨ ਏਸੀਪੀ ਤੇ ਇੰਸਪੈਕਟਰ ਨੇ ਉਸਦਾ ਅਸਲਾ ਉਸਨੂੰ ਵਾਪਸ ਨਹੀਂ ਦਿੱਤਾ। ਜਿਸ ਕਰਕੇ ਉਸਨੇ 29 ਨਵੰਬਰ 2015 ਨੂੰ ਦੋਵਾਂ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਸੀ।
ਜਿਸ ’ਤੇ ਥਾਣਾ ਡਵੀਜਨ ਨੰਬਰ 3 ਦੀ ਪੁਲਿਸ ਵੱਲੋਂ ਪੜਤਾਲ ਕੀਤੀ ਗਈ ਅਤੇ ਹੁਣ ਕਿਤੇ ਜਾ ਕੇ ਮਾਮਲਾ ਦਰਜ਼ ਕੀਤਾ ਗਿਆ ਹੈ। ਤਫਤੀਸੀ ਅਫ਼ਸਰ ਸੁਖਜਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਜਸਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਢੋਕਾ ਮੁਹੱਲਾ ਬਾਬਾ ਥਾਨ ਸਿੰਘ ਚੌਂਕ ਲੁਧਿਆਣਾ ਦੀ ਸ਼ਿਕਾਇਤ ’ਤੇ ਵੱਖ ਵੱਖ ਧਾਰਾਵਾਂ ਤਹਿਤ ਏ.ਸੀ.ਪੀ. ਰਿਟਾਇਰਡ ਰਣਧੀਰ ਸਿੰਘ ਤੇ ਇੰਸਪੈਕਟਰ ਸਤੀਸ਼ ਕੁਮਾਰ (732/ ਜੇਆਰ) ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ।