ਪਿਸਤੌਲ ਵਿਖਾ ਕੇ ਅੰਮ੍ਰਿਤਸਰ ’ਚ ਦਿਨ-ਦਿਹਾਡ਼ੇ 22 ਲੱਖ ਦੀ ਲੁੱਟ

Amritsar PNB Bank

ਸਾਡੀ ਘਟਨਾ ਸੀਸੀਟੀਵੀ ਕੈਮਰਿਆਂ ’ਚ ਹੋਈ ਕੈਦ

(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਜ਼ਿਲ੍ਹਾ ਅੰਮ੍ਰਿਤਸਰ ‘ਚ ਅੱਜ ਦਿਨ ਦਿਹਾੜੇ ਗੰਨ ਦੀ ਨੋਕ ’ਤੇ ਦੋ ਲੁਟੇਰੇ ਬੈਂਕ ਲੁੱਟ ਫਰਾਰ ਹੋ ਗਏ। ਇਹ ਸਕੂਟੀ ’ਤੇ ਆਏ ਤੇ ਸਿੱਧ ਪੰਜਾਬ ਨੈਸ਼ਨਲ ਬੈਂਕ (PNB) ‘ਚ ਦਾਖਲ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਲੁਟੇਰੇ ਬੈਂਕ ‘ਚੋਂ 22 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਬੈਂਕ ਦੇ ਅੰਦਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਸ ਨੇ ਸੀਸੀਟੀਵੀ ਫੁਟੇਜ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਇਹ ਲੁਟੇਰੇ ਵਾਇਟ ਸਕੂਟੀ ’ਤੇ ਆਏ ਸਨ। ਅੰਮ੍ਰਿਤਸਰ ਦੇ ਪੌਸ਼ ਇਲਾਕੇ ਰਾਣੀ ਕਾ ਬਾਗ ਦੀ  ਹੈ। ਪੁਲਿਸ ਅਨੁਸਾਰ ਇੱਕ ਲੁਟੇਰਾ ਬਾਹਰ ਖੜ੍ਹਾ ਰਿਹਾ। ਜਦੋਂਕਿ ਦੂਜਾ ਨਕਾਬਪੋਸ਼ ਬੈਂਕ ਦੇ ਅੰਦਰ ਚਲਾ ਗਿਆ। ਉਸ ਨੇ ਪੀਲੀ ਟੀ-ਸ਼ਰਟ ਅਤੇ ਕੈਪ ਪਾਈ ਹੋਈ ਸੀ। ਬੈਂਕ ਅੰਦਰ ਦਾਖਲ ਹੋਏ ਲੁਟੇਰੇ ਨੇ ਹੱਥ ਵਿੱਚ ਪਿਸਤੌਲ ਫੜੀ ਹੋਈ ਸੀ। ਉਹ ਸਿੱਧਾ ਕੈਸ਼ੀਅਰ ਦੀ ਖਿੜਕੀ ਦੇ ਬਾਹਰ ਗਿਆ ਅਤੇ ਉੱਥੇ ਬੈਠੇ ਮੁਲਾਜ਼ਮ ਨੂੰ ਪਿਸਤੌਲ ਤਾਣ ਕੇ ਧਮਕਾਇਆ। ਇਸ ਤੋਂ ਬਾਅਦ ਉਸ ਨੇ ਕੈਸ਼ੀਅਰ ਨੂੰ ਚਿੱਟੇ ਰੰਗ ਦਾ ਲਿਫਾਫਾ ਫੜਾਉਂਦੇ ਹੋਏ ਸਾਰੀ ਨਗਦੀ ਰੱਖਣ ਲਈ ਕਿਹਾ। ਉਸ ਸਮੇਂ ਕਰੀਬ 22 ਲੱਖ ਰੁਪਏ ਕੈਸ਼ ਵਿੰਡੋ ‘ਤੇ ਰੱਖੇ ਹੋਏ ਸਨ। ਕੈਸ਼ੀਅਰ ਨੇ ਸਾਰੇ ਪੈਸੇ ਇੱਕ ਲਿਫ਼ਾਫ਼ੇ ਵਿੱਚ ਪਾ ਦਿੱਤੇ, ਜਿਸ ਨੂੰ ਲੁਟੇਰਾ ਲੈ ਕੇ ਫਰਾਰ ਹੋ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here