ਲਤਾ ਮੰਗੇਸ਼ਕਰ ਦੀ ਸਿਹਤ ‘ਚ ਸੁਧਾਰ

Improve, Health, Lata Mangeshkar

ਸਾਹ ਲੈਣ ‘ਚ ਦਿੱਕਤ ‘ਤੇ ਹੋਏ ਸਨ ਹਸਪਤਾਲ ਭਰਤੀ

ਮੁੰਬਈ (ਏਜੰਸੀ)। ਬੀਤੇ ਕਈ ਦਿਨਾਂ ਤੋਂ ਹਪਸਤਾਲ ‘ਚ ਭਾਰਤ ਰਤਨ ਲਤਾ ਮੰਗੇਸ਼ਕਰ ਦੀ ਹਾਲਤ ਬਿਹਤਰ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਖਬਰਾਂ ਮੁਤਾਬਕ, ਲਤਾ ਮੰਗੇਸ਼ਕਰ ਅਗਲੇ ਹਫਤੇ ਘਰ ਵਾਪਸ ਆ ਸਕਦੇ ਹਨ। ਸਾਹ ਲੈਣ ‘ਚ ਤਕਲੀਫ ਹੋਣ ਕਾਰਨ ਉਨ੍ਹਾਂ ਨੂੰ ਇਕ ਹਫਤੇ ਪਹਿਲਾਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਸੁਰਾਂ ਦੀ ਕੋਇਲ ਲਤਾ ਮੰਗੇਸ਼ਕਰ ਦੀ ਵਿਗੜੀ ਸਿਹਤ ਦੀ ਖਬਰ ਤੋਂ ਬਾਅਦ ਫਿਲਮ ਇੰਡਸਟਰੀ ਸਮੇਤ ਦੇਸ਼ ਭਰ ‘ਚ ਦੁਆਵਾਂ ਦਾ ਦੌਰ ਸ਼ੁਰੂ ਹੋ ਗਿਆ ਸੀ। ਅਜਿਹੇ ‘ਚ 90 ਸਾਲ ਦੀ ਗਾਇਕਾ ਦੀ ਸਿਹਤ ‘ਚ ਸੁਧਾਰ ਹੋਣ ਦੀ ਖਬਰ ਖੁਸ਼ੀਂ ਲੈ ਕੇ ਆਈ ਹੈ।

ਅਗਲੇ ਹਫਤੇ ਮਿਲ ਸਕਦੀ ਹੈ ਛੁੱਟੀ

ਹਾਲ ਹੀ ‘ਚ ਹਸਪਤਾਲ ‘ਚ ਲਤਾ ਜੀ ਨੂੰ ਮਿਲਣ ਪਹੁੰਚੇ ਫਿਲਮ ਨਿਰਮਾਤਾ ਅਨੁਜ ਗਰਗ ਨੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ, ‘ਲਤਾ ਜੀ ਦੀ ਹਾਲਤ ‘ਚ ਸੁਧਾਰ ਹੈ ਤੇ ਉਮੀਦ ਵੀ ਕੀਤੀ ਜਾ ਰਹੀ ਹੈ ਕਿ ਉਹ ਅਗਲੇ ਹਫਤੇ ਠੀਕ ਹੋ ਕੇ ਵਾਪਸ ਘਰ ਆ ਜਾਣਗੇ।’ ਅਨੁਜ ਨੇ ਗਾਇਕਾ ਦੀ ਦੇਖਭਾਲ ਕਰ ਰਹੇ ਡਾਕਟਰਾਂ ਦਾ ਵੀ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਹਸਪਤਾਲ ਪਹੁੰਚੇ ਮਨਸੇ ਪ੍ਰਮੁੱਖ ਰਾਜ ਠਾਕਰੇ ਨੇ ਦੱਸਿਆ ਕਿ ‘ਲਤਾ ਜੀ ਦੀ ਸਿਹਤ ਪਹਿਲਾਂ ਨਾਲੋਂ ਵਧੀਆ ਹੈ। ਅਗਲੇ ਕੁਝ ਦਿਨਾਂ ‘ਚ ਉਨ੍ਹਾਂ ਨੂੰ ਆਈ. ਸੀ. ਯੂ ਤੋਂ ਵਾਰਡ ‘ਚ ਸ਼ਿਫਟ ਕਰ ਦਿੱਤਾ ਜਾ ਸਕਦਾ ਹੈ।।’ਮੰਗੇਸ਼ਕਰ ਦੇ ਪਰਿਵਾਰ ਵੱਲੋਂ ਜ਼ਾਰੀ ਬਿਆਨ ‘ਚ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਸਿਹਤ ਪਹਿਲਾਂ ਨਾਲੋਂ ਕਾਫੀ ਬਿਹਤਰ ਹੈ।’ ਇਸ ਦੌਰਾਨ ਰਾਜ ਠਾਕਰੇ ਨਾਲ ਉਨ੍ਹਾਂ ਦੀ ਪਤਨੀ ਸ਼ਰਮਿਲਾ ਠਾਕਰੇ ਵੀ ਹਸਪਤਾਲ ਪਹੁੰਚੇ ਸਨ।

  • ਹਿੰਦੀ ਫਿਲਮ ਜਗਤ ‘ਚ 25 ਹਜ਼ਾਰ ਤੋਂ ਜ਼ਿਆਦਾ ਗੀਤ ਗਾ ਚੁੱਕੀ ਲਤਾ ਮੰਗੇਸ਼ਕਰ ਭਾਰਤ ਰਤਨ ਨਾਲ ਸਨਮਾਨਿਤ ਹੋ ਚੁੱਕੇ ਹਨ।
  • ਲਤਾ ਮੰਗੇਸ਼ਕਰ ਨੇ ਹਿੰਦੀ, ਖੇਤਰੀ ਫਿਲਮਾਂ ਅਤੇ ਵਿਦੇਸ਼ੀ ਫਿਲਮਾਂ ‘ਚ ਹਜ਼ਾਰਾਂ ਸਦਾਬਹਾਰ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ।
  • ਉਨ੍ਹਾਂ ਦੀ ਆਖਰੀ ਫਿਲਮ 2004 ‘ਚ ਬਣੀ ਯਸ਼ ਚੋਪੜਾ ਦੀ ਫਿਲਮ ‘ਵੀਰ ਜ਼ਾਰਾ’ ਸੀ, ਜਿਸ ਦੇ ਗੀਤ ਸੁਪਰਹਿੱਟ ਹੋਏ।
  • ਇਸ ਸਾਲ 30 ਮਾਰਚ ਨੂੰ ਉਨ੍ਹਾਂ ਭਾਰਤੀ ਫੌਜ ਨੂੰ ਸ਼ਰਧਾਂਜਲੀ ਵਜੋਂ ਗੀਤ ‘ਸੌਗੰਧ ਮੁਝੇ ਇਸ ਮਿੱਟੀ ਕੀ’ ਗਾਇਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।