Punjab News: ਟਰੇਨ ’ਚ ਸਫਰ ਕਰਨ ਵਾਲਿਆਂ ਲਈ ਜ਼ਰੂਰੀ ਖਬਰ, ਪੜ੍ਹੋ…

Punjab News
Punjab News: ਟਰੇਨ ’ਚ ਸਫਰ ਕਰਨ ਵਾਲਿਆਂ ਲਈ ਜ਼ਰੂਰੀ ਖਬਰ, ਪੜ੍ਹੋ...

ਜਲੰਧਰ (ਸੱਚ ਕਹੂੰ ਨਿਊਜ਼)। Punjab News: ਪੰਜਾਬ ’ਚ ਟਰੇਨ ’ਚ ਸਰਫ ਕਰਨ ਵਾਲਿਆਂ ਲਈ ਇਹ ਜ਼ਰੂਰੀ ਖਬਰ ਹੈ। ਲੁਧਿਆਣਾ ਰੇਲਵੇ ਲਾਈਨ ’ਤੇ ਟਰੈਫਿਕ ਜ਼ਿਆਦਾ ਹੋਣ ਕਰਕੇ ਟਰੇਨਾਂ ਦੀ ਆਵਾਜਾਹੀ ’ਤੇ ਪ੍ਰਭਾਵ ਪੈ ਰਿਹਾ ਹੈ। ਜਿਸ ਕਰਕੇ ਕੁੱਝ ਟਰੇਨਾਂ ਨੂੰ ਰੱਦ ਵੀ ਕੀਤਾ ਗਿਆ ਹੈ ਤੇ ਕੁੱਝ ਟਰੇਨਾਂ ਨੂੰ ਰੂਟ ਬਦਲ ਕੇ ਚਲਾਇਆ ਜਾ ਰਿਹਾ ਹੈ। ਜਿਸ ਵਿੱਚ ਕਈ ਟਰੇਨਾਂ ਸ਼ਾਮਲ ਹਨ। ਦਿੱਲੀ ਰੂਟ ਦੀ ਗੱਲ ਕਰੀਏ ਤਾਂ ਇਸ ਵਿੱਚ ਸ਼ਾਮਲ ਸ਼ਾਨ ਏ ਪੰਜਾਬ ਟਰੇਨ ਨੂੰ 26 ਅਗਸਤ ਤੱਕ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ-ਨੰਗਲ ਟਰੇਨ ਨੂੰ 26 ਅਗਸਤ ਤੋਂ ਬਾਅਦ ਚਲਾਇਆ ਜਾਵੇਗਾ। ਤੀਜੇ ਨੰਬਰ ’ਤੇ ਪਠਾਨਕੋਟ-ਦਿੱਲੀ ਐੱਕਸਪ੍ਰੈੱਸ 27 ਅਗਸਤ ਤੱਕ ਰੱਦ ਰਹੇਗੀ। Punjab News

Read This : Indian Railways: ਵਿਸ਼ਵ ਦੇ ਸਭ ਤੋਂ ਉੱਚੇ ਪੁਲ ਚਿਨਾਬ ਦੀ ਪਟੜੀ ’ਤੇ ਚੱਲੀ ਰੇਲ!

ਜਦਕਿ ਦਿੱਲੀ ਤੋਂ ਪਠਾਨਕੋਟ ਤੱਕ ਜਾਣ ਵਾਲੀ ਟਰੇਨ ਨੂੰ ਸਿਰਫ 22 ਅਗਸਤ ਨੂੰ ਛੱਡ ਕੇ 26 ਅਗਸਤ ਤੱਕ ਰੱਦ ਕਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਵੀ ਟਰੇਨਾਂ ’ਚ ਦੇਰੀ ਹੋਣ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਢਾਈ ਵਜੇ ਆਉਣ ਵਾਲੀ ਵੈਸ਼ਨੋ ਦੇਵੀ ਕਟੜਾ ਸਮਰ ਸਪੈਸ਼ਲ ਆਪਣੇ ਸਮੇਂ ਤੋਂ 7 ਘੰਟੇ ਦੇਰੀ ਨਾਲ ਪਹੁੰਚੀ। ਅੰਮ੍ਰਿਤਸਰ ਤੋਂ ਨਿਊ ਜਲਾਪਾਈਗੁੜੀ ਜਾਣ ਵਾਲੀ ਟਰੇਨ ਰੱਦ ਰਹੀ। ਦਿੱਲੀ ਤੋਂ ਆਉਣ ਵੇਲੇ ਸ਼ਤਾਬਦੀ ਐਕਸਪ੍ਰੈੱਸ 20 ਮਿੰਟ ਦੇਰੀ ਨਾਲ ਪਹੁੰਚੀ, ਅੰਮ੍ਰਿਤਸਰ ਤੋਂ ਆਉਣ ਵੇਲੇ ਉਹ ਸਹੀ ਸਮੇਂ ’ਤੇ ਸਟੇਸ਼ਨਾਂ ’ਤੇ ਪਹੁੰਚੀ। ਅੰਮ੍ਰਿਤਸਰ ਤੋਂ ਜੈਅਨਗਰ ਜਾਣ ਵਾਲੀ ਟਰੇਨ ਨੂੰ 23 ਅਗਸਤ ਤੇ 25 ਅਗਸਤ ਨੂੰ ਰੱਦ ਕੀਤਾ ਗਿਆ ਹੈ। ਜਦਕਿ ਜੈਅਨਗਰ ਤੋਂ ਅੰਮ੍ਰਿਤਸਰ ਜਾਣ ਵਾਲੀ ਟਰੇਨ 04651 ਨੂੰ 23 ਅਗਸਤ, 25 ਅਗਸਤ ਤੇ 27 ਅਗਸਤ ਨੂੰ ਰੱਦ ਕੀਤਾ ਗਿਆ ਹੈ। Punjab News