Virat Kohli: ਕੋਹਲੀ ਨੇ ਬੀਸੀਸੀਆਈ ਨੂੰ ਕਿਹਾ, ਮੈਂ ਟੈਸਟ ਤੋਂ ਸੰਨਿਆਸ ਲੈਣਾ ਚਾ ਰਿਹਾ ਹਾਂ
Virat Kohli: ਸਪੋਰਟਸ ਡੈਸਕ। ਭਾਰਤ ਪਾਕਿਸਤਾਨ ਤਣਾਅ ਵਿਚਕਾਰ ਭਾਰਤ ਦੇ ਸਟਾਰ ਕ੍ਰਿਕੇਟਰ ਵਿਰਾਟ ਕੋਹਲੀ ਨੇ ਬੀਸੀਸੀਆਈ ਨੂੰ ਟੈਸਟ ਕ੍ਰਿਕੇਟ ਤੋਂ ਸੰਨਿਆਸ ਲੈਣ ਦੀ ਗੱਲ ਬੋਲੀ ਹੈ। ਪਰ ਹਾਸਲ ਹੋਏ ਵੇਰਵਿਆਂ ਮੁਤਾਬਕ ਬੀਸੀਸੀਆਈ ਨੇ ਵਿਰਾਟ ਨੂੰ ਫਿਰ ਤੋਂ ਇਸ ਫੈਸਲੇ ‘ਤੇ ਸੋਚਣ ਲਈ ਕਿਹਾ ਹੈ। ਬੀਸੀਸੀਆਈ ਅਧਿਕਾਰੀ ਨੇ ਦੱਸਿਆ ਕਿ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਉਨ੍ਹਾਂ ਟੈਸਟ ਕ੍ਰਿਕੇਟ ਛੱਡਣ ਦਾ ਮਨ ਬਣਾ ਲਿਆ ਹੈ ਤੇ ਬੋਰਡ ਨੂੰ ਵੀ ਦੱਸ ਦਿੱਤਾ ਹੈ ਕਿ ਉਹ ਟੈਸਟ ਕ੍ਰਿਕੇਟ ਛੱਡਣ ਵਾਲੇ ਹਨ। ਬੀਸੀਸੀਆਈ ਨੇ ਵਿਰਾਟ ਨੂੰ ਇਸ ਫੈਸਲੇ ‘ਤੇ ਦੋਵਾਰਾ ਸੋਚਣ ਲਈ ਕਿਹਾ ਹੈ, ਕਿਉਂਕਿ ਭਾਰਤੀ ਟੀਮ ਦਾ ਅਹਿਮ ਟੂਰ ਜੋ ਜੂਨ ਮਹੀਨੇ ‘ਚ ਇੰਗਲੈਂਡ ਖਿਲਾਫ਼ ਹੈ, ਜਿੱਥੇ ਭਾਰਤੀ ਟੀਮ ਨੂੰ 5 ਟੈਸਟ ਮੈਚਾਂ ਦੀ ਲੜੀ ਖੇਡਣ ਲਈ ਇੰਗਲੈਂਡ ਜਾਣਾ ਹੈ, ਇਸ ਲਈ ਅਹਿਮ ਹੈ, ਪਰ ਵਿਰਾਟ ਨੇ ਇਸ ਬਾਰੇ ਅਜੇ ਕੁੱਝ ਨਹੀਂ ਦੱਸਿਆ ਹੈ।
ਰੋਹਿਤ ਨੇ ਹਾਲ ਹੀ ਵਿੱਚ ਟੈਸਟ ਤੋਂ ਲਿਆ ਹੈ ਸੰਨਿਆਸ | Virat Kohli
ਕੋਹਲੀ ਨੇ ਇਹ ਫੈਸਲਾ ਰੋਹਿਤ ਸ਼ਰਮਾ ਦੇ ਕੁਝ ਦਿਨ ਪਹਿਲਾਂ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਲਿਆ ਹੈ। ਭਾਰਤ ਦੇ ਚੋਣਕਰਤਾ ਅਗਲੇ ਮਹੀਨੇ ਇੰਗਲੈਂਡ ਵਿੱਚ ਹੋਣ ਵਾਲੀ ਪੰਜ ਟੈਸਟ ਮੈਚਾਂ ਦੀ ਲੜੀ ਲਈ ਟੀਮ ਚੋਣ ਕਰਨ ਲਈ ਕੁਝ ਦਿਨਾਂ ਵਿੱਚ ਮਿਲਣਗੇ। ਕੋਹਲੀ ਇਸ ਸਾਲ ਦੇ ਸ਼ੁਰੂ ਵਿੱਚ ਆਸਟ੍ਰੇਲੀਆ ਵਿੱਚ ਬਾਰਡਰ ਗਾਵਸਕਰ ਟਰਾਫੀ ਤੋਂ ਬਾਅਦ ਆਪਣੇ ਟੈਸਟ ਭਵਿੱਖ ਬਾਰੇ ਵਿਚਾਰ ਕਰ ਰਹੇ ਹਨ। ਦੌਰੇ ਦੇ ਪਹਿਲੇ ਟੈਸਟ ਵਿੱਚ ਸੈਂਕੜਾ ਲਗਾਉਣ ਤੋਂ ਬਾਅਦ, ਕੋਹਲੀ ਨੇ ਬਾਕੀ ਮੈਚਾਂ ਵਿੱਚ ਬਹੁਤ ਖਰਾਬ ਬੱਲੇਬਾਜ਼ੀ ਕੀਤੀ ਸੀ। Virat Kohli
ਵਿਰਾਟ ਨੇ ਅਸਟਰੇਲੀਆ ‘ਚ ਜੜੇ ਹਨ ਸਭ ਤੋਂ ਜਿ਼ਆਦਾ ਸੈਂਕੜੇ
ਵਿਰਾਟ ਕੋਹਲੀ ਨੇ ਆਪਣੇ ਟੈਸਟ ਕਰੀਅਰ ਵਿੱਚ 30 ਸੈਂਕੜੇ ਲਗਾਏ ਹਨ। ਇਨ੍ਹਾਂ ਵਿੱਚੋਂ, ਉਸਨੇ ਆਸਟ੍ਰੇਲੀਆ ਵਿਰੁੱਧ ਸਭ ਤੋਂ ਵੱਧ 9 ਸੈਂਕੜੇ ਲਗਾਏ ਹਨ। ਜਦੋਂ ਕਿ ਉਸਨੇ ਬੰਗਲਾਦੇਸ਼ ਵਿਰੁੱਧ ਸਭ ਤੋਂ ਘੱਟ ਸੈਂਕੜੇ ਲਗਾਏ ਹਨ।
ਟੈਸਟ ‘ਚ ਭਾਰਤ ਦੇ ਸਭ ਤੋਂ ਸਫਲ ਕਪਤਾਨ ਰਹੇ ਵਿਰਾਟ
ਰੋਹਿਤ ਸ਼ਰਮਾ ਤੇ ਮਹਿੰਦਰ ਸਿੰਘ ਧੋਨੀ ਉਹ ਕਪਤਾਨ ਹਨ, ਜਿਨ੍ਹਾਂ ਭਾਰਤ ਨੂੰ ICC ਟਰਾਫੀ ਜਿੱਤਵਾਈ ਹੈ। ਦੂਜੇ ਪਾਸੇ, ਵਿਰਾਟ ਕੋਹਲੀ ਹੈ। ਭਾਵੇਂ ਕੋਹਲੀ ਕਪਤਾਨ ਦੇ ਤੌਰ ‘ਤੇ ਕੋਈ ਆਈਸੀਸੀ ਟਰਾਫੀ ਨਹੀਂ ਜਿੱਤ ਸਕੇ ਹਨ, ਪਰ ਜਦੋਂ ਟੈਸਟ ਕ੍ਰਿਕਟ ਦੀ ਗੱਲ ਆਉਂਦੀ ਹੈ, ਤਾਂ ਇੱਕ ਨੇਤਾ ਦੇ ਤੌਰ ‘ਤੇ ਉਹ ਧੋਨੀ ਅਤੇ ਰੋਹਿਤ ਦੋਵਾਂ ਤੋਂ ਕਈ ਮੀਲ ਅੱਗੇ ਜਾਪਦੇ ਹਨ। ਧੋਨੀ ਤੇ ਰੋਹਿਤ ਦੋਵਾਂ ਦੀ ਕਪਤਾਨੀ ਹੇਠ, ਭਾਰਤ ਨੂੰ ਘਰੇਲੂ ਮੈਦਾਨ ‘ਤੇ ਟੈਸਟ ਸੀਰੀਜ਼ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਰੋਹਿਤ ਦੀ ਕਪਤਾਨੀ ਹੇਠ ਟੀਮ ਇੰਡੀਆ ਨੂੰ ਨਿਊਜ਼ੀਲੈਂਡ ਤੋਂ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ। ਕੋਹਲੀ ਦੀ ਕਪਤਾਨੀ ਹੇਠ ਅਜਿਹਾ ਕਦੇ ਨਹੀਂ ਹੋਇਆ।
Read Also : India Pakistan Attack News: ਭਾਰਤੀ ਫੌਜ ਨੇ ਸਰਸਾ ‘ਚ ਇਸ ਜਗ੍ਹਾ ਪਾਕਿਸਤਾਨੀ ਮਿਜ਼ਾਈਲ ਕੀਤੀ ਤਬਾਹ
ਉਨ੍ਹਾਂ ਭਾਰਤੀ ਧਰਤੀ ‘ਤੇ 11 ਟੈਸਟ ਸੀਰੀਜ਼ਾਂ ਵਿੱਚ ਟੀਮ ਇੰਡੀਆ ਦੀ ਕਪਤਾਨੀ ਕੀਤੀ। ਭਾਰਤ ਨੇ ਸਾਰੀਆਂ 11 ਸੀਰੀਜ਼ ਜਿੱਤੀਆਂ। ਕੋਹਲੀ ਨੇ 2015 ਵਿੱਚ ਦੱਖਣੀ ਅਫਰੀਕਾ ਵਿਰੁੱਧ ਘਰੇਲੂ ਮੈਦਾਨ ‘ਤੇ ਪਹਿਲੀ ਵਾਰ ਕਪਤਾਨੀ ਕੀਤੀ। ਅਸ਼ਵਿਨ ਅਤੇ ਜਡੇਜਾ ਦੇ ਸਮਰਥਨ ਅਤੇ ਕੋਹਲੀ ਦੀ ਹਮਲਾਵਰ ਫੀਲਡ ਰਣਨੀਤੀ ਨਾਲ, ਭਾਰਤ ਨੇ 4 ਟੈਸਟ ਮੈਚਾਂ ਦੀ ਲੜੀ 3-0 ਨਾਲ ਜਿੱਤੀ। ਇੱਥੋਂ ਅੱਗੇ, ਕੋਹਲੀ ਦੀ ਕਪਤਾਨੀ ਹੇਠ, ਟੀਮ ਨੇ ਘਰੇਲੂ ਮੈਦਾਨ ‘ਤੇ ਸਾਰੀਆਂ ਟੈਸਟ ਸੀਰੀਜ਼ ਜਿੱਤੀਆਂ।