ਕੈਨੇਡਾ ’ਚ ਰਹਿ ਰਹੇ ਭਾਰਤੀਆਂ ਲਈ ਭਾਰਤ ਸਰਕਾਰ ਦੀ ਜ਼ਰੂਰੀ ਸੂਚਨਾ

Canada

ਭਾਰਤ ਸਰਕਾਰ ਨੇ ਕੈਨੇਡਾ ’ਚ ਰਹਿ ਰਹੇ ਭਾਰਤੀ ਨਾਗਰਿਕਾਂ ਤੇ ਖਾਸ ਕਰਕੇ ਪੜ੍ਹਨ ਵਾਲੇ ਬੱਚਿਆਂ ਲਈ ਇੱਕ ਐਡਵਾਇਜਰੀ ’ਚ ਕਿਹਾ ਗਿਆ ਹੈ ਕਿ ਭਾਰਤ ਵਿਰੋਧੀ ਗਤੀਵਿਧੀਆਂ ਤੇ ਰਾਜਨੀਤੀ ਤੋਂ ਪ੍ਰੇਰਿਤ ਘੋਰ ਅਪਰਾਧਾਂ ਤੇ ਹਿੰਸਾ ਨੂੰ ਦੇਖਦੇ ਹੋਏ ਕੈਨੇਡਾ ’ਚ ਮੌਜ਼ੂਦ ਜਾਂ ਜਾਣ ਦਾ ਵਿਚਾਰ ਕਰ ਰਹੇ ਭਾਰਤੀ ਨਾਗਰਿਕਾਂ ਲਈ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾਂਦੀ ਹੈ। ਕੇਂਦਰ ਸਰਕਾਰ ਵੱਲੋਂ ਇਹ ਐਡਵਾਇਜ਼ਰੀ ਇਸ ਲਈ ਵੀ ਕੈਨੇਡਾ ਲਈ ਕਰਾਰਾ ਜਵਾਬ ਹੈ ਕਿਉਂਕਿ ਇੱਕ ਦਿਨ ਪਹਿਲਾਂ ਹੀ ਕੈਨੇਡਾ ਸਰਕਾਰ ਨੇ ਐਡਵਾਇਜ਼ਰੀ ਜਾਰੀ ਕਰਦੇ ਹੋਏ ਭਾਰਤ ’ਚ ਰਹਿਣ ਵਾਲੇ ਕੈਨੇਡਾਈ ਨਾਗਰਿਕਾਂ ਨੂੰ ਉੱਚੇ ਪੱਧਰ ’ਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਸੀ। (India-Canada Tension)

ਕੈਨੇਡੀਅਨ ਰਾਜਦੂਤ ਨੂੰ ਕੱਢਿਆ

ਇਸ ਤੋਂ ਪਹਿਲਾਂ ਭਾਰਤ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਜਰ ਦੀ ਹੱਤਿਆ ’ਚ ਭਾਰਤ ਸਰਕਾਰ ਦੀ ਭੂਮਿਕਾ ਦਾ ਸਿੱਧਾ ਦੋਸ਼ ਲਾਏ ਜਾਣ ’ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕੈਨੇਡਾ ਦੇ ਹਾਈ ਕਮਿਸ਼ਨ ਨੂੰ ਤਲਬ ਕੀਤਾ ਅਤੇ ਉਨ੍ਹਾਂ ਦੇ ਇੱਕ ਸੀਨੀਅਰ ਰਾਜਦੂਤ ਨੂੰ ਪੰਜ ਦਿਨਾਂ ਦੇ ਅੰਦਰ ਦੇਸ਼ ਛੱਡਣ ਦਾ ਫਰਮਾਣ ਸੁਣਿਾਇਆ।

ਭਾਰਤ ਸਰਕਾਰ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਹੈ ਤੇ ਭਾਰਤ ’ਚ ਸਥਿੱਤ ਇੱਕ ਸੀਨੀਅਰ ਕੈਨੇਡਾ ਰਾਜਦੂਤ ਨੂੰ ਕੱਢ ਕੇ ਸਰਕਾਰ ਦੇ ਫ਼ੈਸਲੇ ਬਾਰੇ ਸੂਚਨਾ ਦਿੱਤੀ ਹੈ। ਅਗਲੇ 5 ਦਿਨਾਂ ਦੇ ਅੰਦਰ ਕੈਨੇਡਾ ਦੇ ਰਾਜਦੂਤ ਨੂੰ ਭਾਰਤ ਛੱਡਣ ਨੂੰ ਕਿਹਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਫ਼ੈਸਲਾ ਸਾਡੇ ਅੰਤਰਿਕ ਮਾਮਲਿਆਂ ’ਚ ਕੈਨੇਡਾ ਦੇ ਰਾਜਨੇਤਾਵਾਂ ਦੀ ਦਖ਼ਲਅੰਦਾਜ਼ੀ ਤੇ ਭਾਰਤ ਵਿਰੋਧੀ ਗਤੀਵਿਧੀਆਂ ’ਚ ਉਨ੍ਹਾਂ ਦੀ ਹਿੱਸੇਦਾਰੀ ’ਤੇ ਭਾਰਤ ਸਰਕਾਰ ਦੀ ਵਧਦੀ ਚਿੰਤਾ ਨੂੰ ਦਰਸਾਉਂਦਾ ਹੈ। (India-Canada Relations)

ਕੈਨੇਡਾ ਪੀਐੱਮ ਦੇ ਦੋਸ਼ਾਂ ਨੂੰ ਭਾਰਤ ਨੇ ਨਕਾਰਿਆ | India-Canada Relations

ਇਸ ਤੋਂ ਪਹਿਲਾਂ ਭਾਰਤ ਨੇ ਕੈਨੇਡਾ ’ਚ ਹਿੰਸਾ ਦੀਆਂ ਘਟਨਾਵਾਂ ’ਚ ਭਾਤਰ ਸਰਕਾਰ ਦੀ ਮਿਲੀਭੁਗਤ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ਨੂੰ ਬੇਤੁਕੇ ਤੇ ਘਰੇਲੂ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਅੱਜ ਸਿਰੇ ਤੋਂ ਖਾਰਜ ਕਰ ਦਿੱਤਾ। ਵਿਦੇਸ਼ ਮੰਤਰਾਲੇ ਨੇ ਅੱ! ਇੱਥੇ ਇੱਕ ਸਖ਼ਤ ਬਿਆਨ ਜਾਰੀ ਕਰ ਕੇ ਕਿਹਾ ਕਿ ਅਸੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਉਨ੍ਹਾਂ ਦੀ ਸੰਸਦ ’ਚ ਦਿੱਤਾ ਗਿਆ ਬਿਆਨ ਤੇ ਉਨ੍ਹਾਂ ਦੇ ਵਿਦੇਸ਼ ਮੰਤਰੀ ਦਾ ਬਿਆਨ ਦੇਖਿਆ ਹੈ ਅਤੇ ਉਸ ਨੂੰ ਖਾਰਜ਼ ਕਰਦੇ ਹਾਂ। ਕੈਨੇਡਾ ’ਚ ਹਿੰਸਾ ਦੇ ਕਿਸੇ ਵੀ ਕੰਮ ਨਾਲ ਭਾਰਤ ਸਰਕਾਰ ਦਾ ਕੋਈ ਸਬੰਧ ਨਹੀਂ ਹੈ ਤੇ ਕੈਨੇਡਾ ਵੱਲੋਂ ਦਿੱਤਾ ਗਿਆ ਬਿਆਨ ਬੇਤੁਕਾ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਇਸ ਤਰ੍ਹਾਂ ਦੇ ਦੋਸ਼ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਪ੍ਰਧਾਨ ਮੰਤਰੀ ’ਤੇ ਲਾਏ ਸਨ ਜਿਨ੍ਹਾਂ ਪੂਰੀ ਤਰ੍ਹਾਂ ਖਾਰਜ਼ ਕਰ ਦਿੱਤਾ ਗਿਆ ਸੀ।

ndia-Canada Relations

ਬਿਆਨ ’ਚ ਕਿਹਾ ਗਿਆ ਕਿ ਅਸੀਂ ਕਾਨੂੰਨ ਦੇ ਸ਼ਾਸਨ ਦੇ ਪ੍ਰਤੀ ਮਜ਼ਬੂਤ ਵਚਨਬੱਧਤਾ ਵਾਲੀ ਇੱਕ ਲੋਕਤੰਰਿਕ ਰਾਜਨੀਤਤਕ ਵਿਵਸਥਾ ਹਾਂ। ਇਸ ਤਰ੍ਹਾਂ ਦੇ ਨਿਰਆਧਾਰ ਦੋਸ਼ ਖਾਲਿਸਤਾਨੀ ਅੱਤਾਵਾਦੀਆਂ ਤੇ ਕੱੜਪੰਥੀਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਨੂੰ ਦਰਸਾਉਂਦੇ ਹਨ ਜਿਨ੍ਹਾਂ ਨੂੰ ਕੈਨੇਡਾ ’ਚ ਪਨਾਹ ਦਿੱਤੀ ਗਈ ਹੈ ਅਤੇ ਜੋ ਭਾਤਰ ਦੀ ਸ਼ਾਂਤੀ ਤੇ ਖੇਤੀ ਅਖੰਡਤਾ ਲਈ ਖਤਰਾ ਬਣੇ ਹੋਏ ਹਨ। ਇਸ ਮਾਮਲੇ ’ਚ ਕੈਨੇਡਾ ਦੀ ਸਰਕਾਰ ਦੀ ਚੁੱਪੀ ਲੰਮੇਂ ਸਮੇਂ ਤੋਂ ਲਗਾਤਾਰ ਚਿੰਤਾ ਦਾ ਵਿਸ਼ਾ ਰਹੀ ਹੈ।

ਇਹ ਵੀ ਪੜ੍ਹੋ : ਸਿਹਤ ਸਹੂਲਤਾਂ ਸਬੰਧੀ ਮੰਤਰੀ ਬਲਬੀਰ ਸਿੰਘ ਦਾ ਵੱਡਾ ਬਿਆਨ

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੈਨੇਡਾਈ ਰਾਜਨੀਤਿਕ ਹਸਤੀਆਂ ਦੁਆਰਾ ਅਜਿਹੇ ਤੱਤਾਂ ਦੇ ਪ੍ਰਤੀ ਖੁੱਲ੍ਹੇ ਤੌਰ ’ਤੇ ਹਮਦਰਦੀ ਦਿਖਾਉਣਾ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਕੈਨੇਡਾ ’ਚ ਕਤਲ, ਮਾਨਵ ਤਸਕਰੀ ਤੇ ਸੰਗਠਿਤ ਅਪਰਾਧ ਸਮੇਤ ਕਈ ਨਜਾਇਜ਼ ਗਤੀਵਿਧੀਆਂ ਨੂੰ ਜੋ ਜਗ੍ਹਾ ਮਿਲੀ ਹੈ, ਉਹ ਕੋਈ ਨਵੀਂ ਗੱਲ ਨਹੀਂ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੂੰ ਅਜਿਹੇ ਘਟਨਾਕ੍ਰਮ ਨਾਲ ਜੋੜਨ ਦੇ ਕਿਸੇ ਵੀ ਯਤਨ ਨੂੰ ਖਾਰਜ਼ ਕਰਦੇ ਹਾਂ ਅਤੇ ਕੈਨੇਡਾ ਸਰਕਾਰ ਨੂੰ ਆਪਣੀ ਧਰਤੀ ਤੋਂ ਸਰਗਰਮ ਸਾਰੇ ਭਾਰਤ ਵਿਰੋਧੀ ਤੱਤਾਂ ਦੇ ਖਿਲਾਫ਼ ਸਖ਼ਤ ਤੇ ਤੁਰੰਤ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕਰਦੇ ਹਾਂ।

LEAVE A REPLY

Please enter your comment!
Please enter your name here