ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਪਿੰਡਾਂ ਸਹਿਰਾਂ ਵਿੱਚ ਪ੍ਰਾਈਵੇਟ ਪ੍ਰੈਕਟਿਸ ਕਰਦੇ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਐਸੋਸੀਏਸ਼ਨ ਯੂਨੀਅਨ ਬਲਾਕ ਘੱਲ ਖੁਰਦ ਦੀ ਮਹੀਨੇ ਵਾਰੀ ਡਾ ਰਾਕੇਸ਼ ਕੁਮਾਰ ਮਹਿਤਾ ਸੁਲਹਾਨੀ ਜਿਲ੍ਹਾ ਜਰਨਲ ਸਕੱਤਰ ਤੇ ਡਾ ਜਸਵਿੰਦਰ ਸਿੰਘ ਸਕੂਰ ਜਿਲ੍ਹਾ ਮੀਤ ਪ੍ਰਧਾਨ ਤੇ ਡਾ ਜਗਤਾਰ ਸਿੰਘ ਕੱਲਗੜੀ ਬਲਾਕ ਚੈਅਰਮੈਨ ਦੀ ਅਗਵਾਈ ਹੇਠ ਪਿੰਡ ਘੱਲ ਖੁਰਦ ਵਿਖੇ ਹੋਈ । ਇਸ ਮੌਕੇ ਡਾ ਸੁਖਦੇਵ ਸਿੰਘ ਵੈਦ ਕੋਟ ਕਰੋੜ ਕਲਾਂ ਸਟੇਜ ਸੈਕਟਰੀ ਨੇ ਮੀਟਿੰਗ ਦੀ ਸੁਰੂਆਤ ਕੀਤੀ। (Medical Practitioners)
ਮੈਡੀਕਲ ਪ੍ਰੈਕਟੀਸ਼ਨਰ
ਇਸ ਮੌਕੇ ਬੋਲਦਿਆ ਵੱਖ ਵੱਖ ਬੁਲਾਰਿਆ ਨੇ ਆਪਣੇ ਭਾਸ਼ਣ ਦੌਰਾਨ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਮੰਗ ਮੰਗਦਿਆ ਮੰਗ ਕੀਤੀ ਕਿ ਚੋਣਾਂ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਰਜਿਸਟਰਡ ਕਰਨ ਦਾ ਵਾਅਦਾ ਕੀਤਾ ਗਿਆ ਸੀ ਉਸ ਨੂੰ ਜਲਦੀ ਤੋਂ ਜਲਦੀ ਪੂਰਾ ਕਰਕੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਰਜਿਸਟਰਡ ਕੀਤਾ ਜਾਵੇ ਤਾਂ ਜੋ ਉਹ ਬੇਫਿਕਰ ਹੋ ਕੇ ਆਪਣੀ ਪ੍ਰੈਕਟਿਸ ਕਰ ਸਕਣ । ਇਸ ਤੋਂ ਅੱਗੇ ਬੋਲਦਿਆਂ ਡਾ ਰਾਕੇਸ਼ ਕੁਮਾਰ ਮਹਿਤਾ ਸੁਲਹਾਨੀ ਜਿਲ੍ਹਾ ਜਰਨਲ ਸਕੱਤਰ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਉਪਰਾਲਾ ਕੀਤਾ ਹੈ ਉਸ ਵਿੱਚ ਸਮੂਹ ਮੈਡੀਕਲ ਪ੍ਰੈਕਟੀਸ਼ਨਰ ਸਹਿਯੋਗ ਕਰਨ ਤੇ ਕੋਈ ਵੀ ਯੂਨੀਅਨ ਦਾ ਮੈਂਬਰ ਨਸ਼ਾ ਕਰਦਾ ਜਾ ਨਸਾਂ ਵੇਚਦਾ ਪਾਇਆ ਗਿਆ ਉਸ ਨੂੰ ਯੂਨੀਅਨ ਵਿੱਚੋਂ ਬਾਹਰ ਕਰਕੇ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ । (Medical Practitioners)
Also Read : ਜਪਾਨ ਦੇ ਵਿਗਿਆਨੀ ਦੀ ਖੋਜ ਤੇ ਪੂਜਨੀਕ ਗੁਰੂ ਜੀ ਦੀ ਇਸ ਮੁਹਿੰਮ ਦਾ ਕੀ ਹੈ ਕੈਂਸਰ ਨਾਲ ਕੁਨੈਕਸ਼ਨ? ਵੱਡਾ ਖੁਲਾਸਾ, ਦੇਖੋ …
ਇਸ ਮੀਟਿੰਗ ਵਿੱਚ ਵਿਸੇਸ਼ ਤੌਰ ਤੇ ਖੰਨਾ ਹਸਪਤਾਲ ਤੇ ਈ,ਈ,ਜੀ ਸ਼ੈਟਰ ਮੋਗਾ ਦੇ ਡਾ ਸੁਮੇਸ਼ ਖੰਨਾ ਵਿਸੇਸ਼ ਤੌਰ ਪਹੁੰਚੇ ਜਿਨ੍ਹਾਂ ਨੇ ਹਰ ਪ੍ਰਕਾਰ ਦੇ ਨਸ਼ਿਆ ਤੋ ਪੱਕੇ ਤੌਰ ਤੇ ਛੁਟਕਾਰਾ ਪਾਉਣ ਤੇ ਦਿਮਾਗੀ ਬਿਮਾਰੀਆ ਦਾ ਇਲਾਜ, ਅਧਰੰਗ ਦੀ ਬਿਮਾਰੀ ਤੇ ਮਿਰਗੀ ਦੌਰਿਆ ਦੀ ਬਿਮਾਰੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਇਹਨਾਂ ਇਲਾਜ ਕਿਸ ਤਰ੍ਹਾਂ ਕਰਨਾ ਹੈ ਉਸ ਬਾਰੇ ਦੱਸਿਆ ਗਿਆ । ਇਸ ਮੌਕੇ ਡਾ ਰਾਕੇਸ਼ ਕੁਮਾਰ ਮਹਿਤਾ , ਡਾ ਜਸਵਿੰਦਰ ਸਿੰਘ ਸਕੂਰ, ਡਾ ਹਰਵਿੰਦਰ ਸਿੰਘ ਹਰਾਜ, ਡਾ ਹਰਭਗਵਾਨ ਮਿਸਰੀ ਵਾਲਾ, ਡਾ ਜਗਤਾਰ ਸਿੰਘ ਕੁੱਲਗੜੀ, ਡਾ ਹਰਜਿੰਦਰ ਸਿੰਘ ਢਿੱਲੋਂ, ਜੋਗਿੰਦਰ ਸਿੰਘ ਮੱਲਵਾਲ, ਡਾ ਹਰਪ੍ਰੀਤ ਸਿੰਘ ਹਰਾਜ , ਡਾ ਬਸੰਤ ਸਿੰਘ , ਡਾ ਸੁਖਦੇਵ ਸਿੰਘ, ਡਾ ਜਗਤਾਰ ਸਿੰਘ ਫਿਰੋਜਸ਼ਾਹ ਆਦਿ ਤੋਂ ਇਲਾਵਾ ਭਾਰੀ ਗਿਣਤੀ ਮੈਡੀਕਲ ਪ੍ਰੈਕਟੀਸ਼ਨਰ ਮੌਜੂਦ ਸਨ।