ਹਜ਼ਾਰਾ ਰੁਪਿਆ ਦੀ ਨਕਦੀ ਵੀ ਨਹੀਂ ਡੁਲਾ ਸਕੀ ‘ਇਮਾਨ’

Thousand's, rupee, can't fall, people, honesty

ਸੱਤ ਹਜ਼ਾਰ ਦੀ ਨਕਦੀ ਕੀਤੀ ਵਾਪਸ

ਸੰਗਤ ਮੰਡੀ (ਸੱਚ ਕਹੂੰ ਨਿਊਜ਼)। ਕਲਯੁੱਗ ਦੇ ਸਮੇਂ ‘ਚ ਜਿਥੇ ਹੱਥ ਨੂੰ ਹੱਥ ਖਾ ਰਿਹਾ ਹੈ ਅਤੇ ਥੋੜ¤ਜਿਹੇ ਪੈਸਿਆ ਪਿੱਛੇ ਇਕ ਵਿਅਕਤੀ ਦੂਸਰੇ ਵਿਅਕਤੀ ਦੀ ਜਾਨ ਤੱਕ ਲੈ ਲੈਦਾ ਹੈ ਉਥੇ ਡੇਰਾ ਸੱਚਾ ਸੱਚਾ ਸੌਦਾ ਸਿਰਸਾ ਦੇ ਸ਼ਰਧਾਂਲੂ ਨੂੰ ਪਰਸ ‘ਚੋਂ ਮਿਲੀ ਹਜ਼ਾਰਾ ਰੁਪਿਆ ਦੀ ਨਕਦੀ ਵੀ ‘ਇਮਾਨ’ ਨਹੀਂ ਡੁਲਾ ਸਕੀ। ਉਕਤ ਸ਼ਰਧਾਂਲੂ ਵੱਲੋਂ ਪਰਸ ਮਾਲਕ ਦੀ ਭਾਲ ਕਰਕੇ ਉਸ ਨੂੰ ਸਹੀ ਸਲਾਮਤ ਨਕਦੀ ਸਮੇਤ ਪਰਸ ਸੌਂਪ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਨਰੂਆਣਾ ਦੇ ਇਕ ਡੇਰਾ ਪ੍ਰੇਮੀ ਰਣਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਨੂੰ ਡਿਊਟੀ ਤੋਂ ਸ਼ਾਮ ਸਮੇਂ ਘਰ ਜਾਂਦਿਆਂ ਘਰ ਦੇ ਨੇੜਿਓ ਹੀ ਰਸਤੇ ‘ਚ ਡਿੱਗਿਆ ਇਕ ਪਰਸ ਮਿਲਿਆ ਜਿਸ ‘ਚ 7 ਹਜ਼ਾਰ ਤੋਂ ਉਪਰ ਦੀ ਨਕਦੀ ਅਤੇ ਕੁੱਝ ਜਰੂਰੀ ਕਾਗਯਾਤ ਸਨ।

ਕਾਗਯਾਤ ਉਪਰ ਮੋਬਾਇਲ ਨੰਬਰ ਵੀ ਲਿਖਿਆ ਹੋਇਆ ਸੀ, ਜਦ ਉਕਤ ਸ਼ਰਧਾਂਲੂ ਵੱਲੋਂ ਉਸ ਨੰਬਰ ‘ਤੇ ਫੋਨ ਕੀਤਾ ਤਾਂ ਪਤਾ ਲੱਗਿਆ ਕਿ ਇਹ ਪਰਸ ਪ੍ਰਗਟ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਬੀੜ ਤਲਾਬ ਬਸਤੀ ਨੰ. 3 ਦਾ ਸੀ। ਪ੍ਰਗਟ ਸਿੰਘ ਨੇ ਦੱਸਿਆ ਉਹ ਬਠਿੰਡਾ ਵਿਖੇ ਇਕ ਲੱਕੜ ਦੇ ਆਰੇ ‘ਤੇ ਮਿਸਤਰੀ ਦਾ ਕੰਮ ਕਰਦਾ ਹੈ, ਸ਼ਾਮ ਸਮੇਂ ਉਸ ਉਸ ਨੇ ਇਕ ਗ੍ਰਾਂਹਕ ਨੂੰ ਲੱਕੜ ਵੇਚੀ ਸੀ ਅਤੇ ਉਸ ਦੇ ਪੈਸੇ ਉਹ ਘਰ ਹੀ ਲੈ ਆਇਆ ਸੀ ‘ਤੇ ਆਉਦੇ ਸਮੇਂ ਰਸਤੇ ‘ਚ ਉਸ ਦਾ ਪਰਸ ਨਿਕਲ ਗਿਆ। ਡੇਰਾ ਸ਼ਰਧਾਂਲੂ ਵੱਲੋਂ ਮੋਹਤਵਰ ਵਿਅਕਤੀਆਂ ਦੀ ਮੌਜੂਦਗੀ ‘ਚ ਪਰਸ ਉਕਤ ਵਿਅਕਤੀ ਨੂੰ ਦਿੱਤਾ ਗਿਆ। ਪ੍ਰਗਟ ਸਿੰਘ ਵੱਲੋਂ ਜਿਥੇ ਡੇਰਾ ਸ਼ਰਧਾਂਲੂ ਰਣਜੀਤ ਸਿੰਘ ਇੰਸਾਂ ਦੀ ਇਮਾਨਦਾਰੀ ਦੀ ਤਾਰੀਫ਼ ਕੀਤੀ ਉਥੇ ਪਿੰਡ ਦੇ ਦੂਸਰੇ ਲੋਕਾਂ ਵੱਲੋਂ ਵੀ ਉਸ ਦੀ ਭਰਪੂਰ ਸਲਾਘਾ ਕੀਤੀ। ਇਸ ਮੌਕੇ ਉਨ•ਾਂ ਨਾਲ ਭੰਗੀਦਾਸ ਸੁਰੇਸ ਕੁਮਾਰ ਇੰਸਾਂ, ਸੁਖਦੇਵ ਸਿੰਘ ਇੰਸਾਂ ਤੇ ਫੌਜ਼ੀ ਗੁਰਪ੍ਰੀਤ ਇੰਸਾਂ ਮੌਜੂਦ ਸਨ।