ਇੱਕ ਦਿਨ ’ਚ ਇੱਕ ਲੱਖ ਮੀਟ੍ਰਿਕ ਟਨ ਰੇਤਾ-ਬੱਜਰੀ ਕੱਢੀ (Illegal Mining)
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੀ ਮਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸੂਬੇ ’ਚ ਨਜਾਇਜ਼ ਮਾਈਨਿੰਗ ਖਤਮ ਕਰ ਦਿੱਤੀ ਗਈ ਹੈ ਤੇ ਹੁਣ ਕਾਨੂੰਨੀ ਤੌਰ ’ਤੇ ਰੇਤਾ-ਬੱਜਰੀ ਸਪਲਾਈ ਹੋ ਰਹੀ ਹੈ। ਪੰਜਾਬ ਦੇ ਖਨਨ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸੂਬੇ ’ਚ ਨਜਾਇਜ਼ ਮਾਈਨਿੰਗ ਖਤਮ ਹੋਣ ਨਾਲ ਇਸ ਵਾਰ ਇੱਕ ਮਹੀਨੇ ’ਚ ਇੱਕ ਲੱਖ ਮੀਟ੍ਰਿਕ ਟਨ ਤੋਂ ਵੱਧ ਰੇਤਾ-ਬੱਜਰੀ ਕੱਢ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹਾਲੇ ਵੀ ਕਿਤੇ ਕੋਈ ਨਜਾਇਜ਼ ਮਾਈਨਿੰਗ ਦੀ ਸਿਕਾਇਤ ਮਿਲਦੀ ਹੈ ਤਾਂ ਉਸ ਵਿਅਕਤੀ ਖਿਲਾਫ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ। (Illegal Mining)
ਮਾਈਨਿੰਗ ਮੰਤਰੀ ਬੈਂਸ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਮਾਈਨਿੰਗ ਲਈ ਟੈਂਡਰ ਦਿੱਤੇ ਹਨ। ਜੋ ਮਾਰਚ 2023 ਤੱਕ ਹੈ। ਉਕਤ ਠੇਕੇਦਾਰਾਂ ‘ਤੇ ਸ਼ਿਕੰਜਾ ਕੱਸ ਕੇ ਕਾਨੂੰਨੀ ਮਾਈਨਿੰਗ ਕੀਤੀ ਗਈ। ਪਿਛਲੇ ਸਾਲ ਮਈ ਮਹੀਨੇ ਵਿੱਚ ਰੋਜ਼ਾਨਾ ਸਿਰਫ਼ 35 ਤੋਂ 40 ਹਜ਼ਾਰ ਮੀਟ੍ਰਿਕ ਟਨ ਰੇਤ ਦੀ ਨਿਕਾਸੀ ਹੋਈ ਸੀ। ਅਸੀਂ 1 ਲੱਖ ਮੀਟ੍ਰਿਕ ਟਨ ਤੋਂ ਵੱਧ ਰੇਤਾ-ਬੱਜਰੀ ਕੱਢ ਚੁੱਕੇ ਹਾਂ।
ਕਾਂਗਰਸ ਸਰਕਾਰ ਵੇਲੇ ਸੂਬੇ ’ਚ ਰੇਤੇ ਦੀ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਰਹੀ
ਹਰਜੋਤ ਬੈਂਸ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਿਛਲੇ ਸਾਲ ਦੇ ਮੁਕਾਬਲਾ ਇਸ ਵਾਰ ਰੇਤਾ ਬੱਜਰੀ ਵੱਡੀ ਮਾਤਰਾ ’ਚ ਕੱਢੀ ਗਈ ਹੈ ਜਿਸ ਤੋ ਸਪੱਸ਼ਟ ਹੁੰਦਾ ਹੈ ਕਿ ਕਾਂਗਰਸ ਸਰਕਾਰ ਵੇਲੇ ਸੂਬੇ ’ਚ ਰੇਤੇ ਦੀ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਰਹੀ ਹੈ। ਪੰਜਾਬ ’ਚ ਰੇਤੇ ਦੀ ਚੋਰੀ ਹੁੰਦੀ ਰਹੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ 5 ਤੋਂ 6 ਬਲਾਕ ਚੱਲਦੇ ਸਨ ਪਰ ਇਸ ਵਾਰ 4 ਬਲਾਕ ਚੱਲਣ ਦੇ ਬਾਵਜ਼ੂਦ ਰਿਕਾਰਡ ਤੋੜ ਲੀਗਲ ਮਾਈਨਿੰਗ ਹੋਈ ਹੈ। ਪੰਜਾਬ ’ਚ ਮਾਈਨਿੰਗ ਕਾਰਜਾਂ ਵੇਖਣ ਵਾਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਮਈ 2021 ’ਚ ਅੱਠ ਲੱਖ ਮ੍ਰੀਟਿਕ ਟਨ ਰੇਤਾ ਕੱਢਿਆ ਸੀ ਪਰ ਇਸ ਵਾਰ ਮਈ ਮਹੀਨੇ ਆਪ ਸਰਕਾਰ ਨੇ 18 ਲੱਖ ਮੀਟ੍ਰਿਕ ਟਨ ਰੇਤਾ ਬੱਜਰੀ ਕੱਢੀ ਹੈ।
ਜਿਕਰਯੋਗ ਹੀ ਕਿ ਕਾਂਗਰਸ ਸਰਕਾਰ ਵੇਲੇ ਪੰਜਾਬ ’ਚ ਰੇਤਾ ਬੱਜਰੀ ਦੀਆ ਨਜਾਇਜ਼ ਮਾਈਨਿੰਗ ਦਾ ਮੁੱਦਾ ਕਾਫੀ ਛਾਇਆ ਰਿਹਾ ਸੀ। ਪੰਜਾਬ ’ਚ ਵੋਟਾਂ ਵੇਲੇ ਵੀ ਇਹ ਮੁੱਦਾ ਕਾਫੀ ਭਖਿਆ ਸੀ ਤੇ ਕਈ ਕਾਂਗਰਸੀ ਆਗੂ ’ਤੇ ਗੈਰ ਕਾਨੂੰਨ ਮਾਈਨਿੰਗ ਦੇ ਦੋਸ਼ ਵੀ ਲੱਗਦੇ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ