ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੇ ਯੋਗਾ ਕੋਚ ਇਲਮ ਚੰਦ ਇੰਸਾਂ ਨੂੰ ਮਿਲਿਆ ਬਜ਼ੁਰਗ ਸਨਮਾਨ

ਉਪ ਰਾਸ਼ਟਰਪਤੀ ਵੈਂਕੱਇਆ ਨਾਇਡੂ ਨੇ ਬਜ਼ੁਰਗ ਸਨਮਾਨ ਨਾਲ ਢਾਈ ਲੱਖ ਰੁਪਏ, ਸ਼ਾਲ ਤੇ ਪ੍ਰਸੰਸਾ ਪੱਤਰ ਦੇ ਕੇ ਕੀਤਾ ਸਨਮਾਨਿਤ

(ਸੱਚ ਕਹੂੰ ਨਿਊਜ਼) ਸਰਸਾ । ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੀਆਂ ਪ੍ਰਾਪਤੀਆਂ ’ਚ ਇੱਕ ਹੋਰ ਮੋਤੀ ਜੁੜ ਗਿਆ ਹੈ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੇ ਬਜ਼ੁਰਗ ਯੋਗਾ ਕੋਚ ਇਲਮ ਚੰਦ ਇੰਸਾਂ ਨੂੰ ਉਪ ਰਾਸ਼ਟਰਪਤੀ ਵੈਂਕੱਇਆ ਨਾਇਡੂ ਨੇ ਬਜ਼ੁਰਗ ਸਨਮਾਨ ਪ੍ਰਦਾਨ ਕੀਤਾ ਉਨ੍ਹਾਂ ਇਹ ਸਨਮਾਨ ਭਾਰਤ ਸਰਕਾਰ ਸਮਾਜਿਕ ਨਿਆਂ ਤੇ ਅਧਿਕਾਰਿਤਾ ਮੰਤਰਾਲਾ, ਸਮਾਜਿਕ ਨਿਆਂ ਤੇ ਅਧਿਕਾਰਿਤਾ ਵਿਭਾਗ ਵੱਲੋਂ ਖੇਡ ਕੁੱਦ ਤੇ ਸਾਹਸਿਕ ਸ਼੍ਰੇਣੀ ’ਚ ਕੌਮੀ ਪੁਰਸਕਾਰ ਇੱਕ ਅਕਤੂਬਰ ਨੂੰ ਨਵੀਂ ’ਚ ਦਿੱਤਾ ਗਿਆ ਸ਼ਾਹ ਸਤਿਨਾਮ ਪੁਰਾ ’ਚ ਰਹਿਣ ਵਾਲੇ ਉੱਤਰ ਪ੍ਰਦੇਸ਼ ਮੂਲ ਦੇ ਨਿਵਾਸੀ ਬਜ਼ੁਰਗ ਖਿਡਾਰੀ ਇਲਮ ਚੰਦ ਇੰਸਾਂ ਨੂੰ ਉਪ ਰਾਸ਼ਟਰਪਤੀ ਵੈਂਕੱਇਆ ਨਾਇਡੂ ਨੇ ਸਨਮਾਨ ਵਜੋਂ ਢਾਈ ਲੱਖ ਰੁਪਏ, ਸ਼ਾਲ, ਪ੍ਰਸੰਸਾ ਪੱਤਰ ਪ੍ਰਦਾਨ ਕੀਤਾ।

84 ਸਾਲਾ ਇਲਮ ਚੰਦ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਹੀ ਮੈਨੂੰ ਯੋਗਾ ਸਮੇਤ ਖੇਡਾਂ ’ਚ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਉਨ੍ਹਾਂ ਕਿਹਾ ਕਿ ਮੇਰੇ ਜੀਵਨ ’ਚ ਇੱਕ ਸਮਾਂ ਅਜਿਹਾ ਸੀ ਜਦੋਂ ਮੈਂ ਸ਼ੂਗਰ ਲੇਵਲ ਵਧਣ ਕਾਰਨ ਬੁਰੀ ਤਰ੍ਹਾਂ ਪ੍ਰੇਸ਼ਾਨ ਸੀ ਤੇ ਕੁਝ ਨਹੀਂ ਕਰ ਪਾ ਰਿਹਾ ਸੀ ਉਦੋਂ ਮੈਂ ਪੂਜਨੀਕ ਗੁਰੂ ਜੀ ਨੂੰ ਮਿਲਿਆ ਤਾਂ ਪੂਜਨੀਕ ਗੁਰੂ ਜੀ ਨੇ ਮੇਰਾ ਹੌਂਸਲਾ ਵਧਾਉਂਦਿਆਂ ਯੋਗਾ ਅਭਿਆਸ ਲਈ ਪ੍ਰੇਰਿਤ ਕੀਤਾ ਇਸ ਤੋਂ ਬਾਅਦ ਪੂਜਨੀਕ ਗੁਰੂ ਜੀ ਦੇ ਮਾਰਗਦਰਸ਼ਨ ’ਚ ਮੈਂ ਲਗਾਤਾਰ ਇੱਕ ਤੋਂ ਬਾਅਦ ਇੱਕ ਟੂਰਨਾਮੈਂਟ ਜਿੱਤਦਾ ਗਿਆ।

ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਲਮ ਚੰਦ ਇੰਸਾਂ ਨੂੰ ਬੀਤੀ 20 ਸਤੰਬਰ ਨੂੰ ਸੰਪਰਕ ਕੀਤਾ ਸੀ ਸਨਮਾਨ ਪ੍ਰਾਪਤੀ ਤੋਂ ਉਤਸ਼ਾਹਿਤ ਇਲਮ ਚੰਦ ਦਾ ਕਹਿਣਾ ਹੈ ਕਿ ਉਹ ਬੇਸ਼ੱਕ 84 ਸਾਲ ਦੇ ਹੋ ਗਏ ਹਨ ਪਰੰਤੂ ਅੱਜ ਵੀ ਉਨ੍ਹਾਂ ’ਚ ਜੋਸ਼ 20 ਸਾਲ ਦੇ ਖਿਡਾਰੀਆਂ ਵਰਗਾ ਹੈ ਉਨ੍ਹਾਂ ਦੀ ਇਸ ਵਿਸ਼ੇਸ਼ ਪ੍ਰਾਪਤੀ ’ਤੇ ਡੇਰਾ ਸੱਚਾ ਸੌਦਾ ਦੀ ਪ੍ਰਬੰਧਨ ਕਮੇਟੀ, ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨਾਂ ਦੇ ਸਪੋਟਰਸ ਇੰਚਾਰਜ਼ ਚਰਨਜੀਤ ਇੰਸਾਂ ਤੇ ਸੰਸਥਾਨ ਦੇ ਪ੍ਰਬੰਧਨ ਨੇ ਉਨ੍ਹਾਂ ਨੂੰ ਵਧਾਈ ਦਿੱਤੀ।

ਇਲਮ ਚੰਦ ਮੂਲ ਤੌਰ ’ਤੇ ਯੂਪੀ ਦੇ ਬਾਗਪਤ ਜ਼ਿਲ੍ਹੇ ਦੇ ਬੜੌਤ ਤਹਿਸੀਲ, ਪਿੰਡ ਅਨਛਾਡ ਦੇ ਰਹਿਣ ਵਾਲੇ ਹਨ ਉਹ ਅਧਿਆਪਕ ਰਹੇ ਹਨ ਤੇ 1996 ’ਚ ਯੂਪੀ ਦੇ ਵਿਜੈਵਾੜਾ ਦੇ ਬੀਪੀ ਇੰਟਰ ਕਾਲਜ ਦੇ ਪ੍ਰੋਫੈਸਰ ਰਹੇ ਹਨ ਸਾਲ 2000 ’ਚ ਉਹ ਸਰਸਾ ਡੇਰਾ ਸੱਚਾ ਸੌਦਾ ’ਚ ਆ ਗਏ ਤੇ ਇੱਥੇ ਆ ਕੇ 61 ਸਾਲ ਦੀ ਉਮਰ ’ਚ ਉਨ੍ਹਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਯੋਗ ਸ਼ੁਰੂ ਕੀਤਾ ਜਿਸ ਤੋਂ ਬਾਅਦ ਯੋਗ, ਐਥਲੈਟਿਕਸ ’ਚ 425 ਤੋਂ ਵੱਧ ਮੈਡਲ ਜਿੱਤ ਚੁੱਕੇ ਹਨ ਜਿਨ੍ਹਾਂ ’ਚ ਕੌਮੀ ਤੇ ਕੌਮਾਂਤਰੀ ਮੁਕਾਬਲੇ ਸ਼ਾਮਲ ਹਨ ਇਲਮ ਚੰਦ ਨੇ ਦੱਸਿਆ ਕਿ 22 ਕਿਲੋਮੀਟਰ ਲੰਮੀ ਹਾਫ਼ ਮੈਰਾਥਨ ’ਚ ਸਾਲ 2011 ਤੋਂ ਲੈ ਕੇ ਸੀਨੀਅਰ ਸਿਟੀਜਨ ਸ਼੍ਰੇਣੀ ’ਚ ਜਿੱਤਦੇ ਆ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ