ਆਈਆਈਟੀ ਮਦਰਾਸ ਨੇ ਦੁਨੀਆ ‘ਚ ਡਾਟਾ ਖੇਤਰ ‘ਚ ਪਹਿਲੀ ਆਨਲਾਈਨ ਡਿਗਰੀ ਸ਼ੁਰੂ ਕੀਤੀ
- ਆਈਆਈਟੀ, ਮਦਰਾਸ ਦੁਨੀਆ ਦਾ ਪਹਿਲਾ ਸਿੱਖਿਅਕ ਅਦਾਰਾ ਬਣਿਆ, ਜਿਸ ਨੇ ਡਾਟਾ ਪ੍ਰੋਸੈਸਿੰਗ ਤੇ ਕੰਪਿਊਟਰ ਦੇ ਖੇਤਰ ‘ਚ ਆਨਲਾਈਨ ਡਿਗਰੀ ਤੇ ਡਿਪਲੋਮਾ ਕੋਰਸ ਸ਼ੁਰੂ ਕੀਤਾ
ਨਵੀਂ ਦਿੱਲੀ। ਕੋਰੋਨਾ ਸੰਕਟ ‘ਚੋਂ ਲੰਘ ਰਹੇ ਦੌਰ ‘ਚ ਆਈਆਈਟੀ ਮਦਰਾਸ (IIT Madras) ਨੇ ਮੰਗਲਵਾਰ ਨੂੰ ਡਾਟਾ ਪ੍ਰੋਸੈਸਿੰਗ ਤੇ ਕੰਪਿਊਟਰ ਸਾਇੰਸ ‘ਚ ਆਨਲਾਈਨ ਡਿਗਰੀ ਤੇ ਡਿਪਲੋਮਾ ਕੋਰਸ ਲਾਂਚ ਕੀਤਾ।
ਆਈਆਈਟੀ, ਮਦਰਾਸ ਦੁਨੀਆ ਦਾ ਪਹਿਲਾ ਅਜਿਹਾ ਸਿੱਖਿਅਕ ਅਦਾਰਾ ਬਣ ਗਿਆ ਹੈ, ਜਿਸ ਨੇ ਡਾਟਾ ਪ੍ਰੋਸੈਸਿੰਗ ਤੇ ਕੰਪਿਊਟਰ ਦੇ ਖੇਤਰ ‘ਚ ਆਨਲਾਈਨ ਡਿਗਰੀ ਤੇ ਡਿਪਲੋਮਾ ਕੋਰਸ ਸ਼ੁਰੂ ਕੀਤਾ ਹੈ। ਮਨੁੱਖੀ ਵਸੀਲੇ ਵਿਕਾਸ ਮੰਤਰੀ ਰਮੇਸ਼ ਪੋਖਰੀਆਲ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਇਸ ਆਨਲਾਈਨ ਕੋਰਸ ਨੂੰ ਲਾਂਚ ਕੀਤਾ। ਉਨ੍ਹਾਂ ਕਿਹਾ ਕਿ ਉਹ ਆਈਆਈਟੀ, ਮਦਰਾਸ ਦੇ ਖੋਜ ਕਾਰਜਾਂ ਤੇ ਸਰਵੋਤਮ ਪ੍ਰਦਰਸ਼ਨ ਤੋਂ ਜਾਣੂੰ ਹਨ ਕਿਉਂਕਿ ਕੌਮੀ ਰੈਂਕਿੰਗ ਫ੍ਰੇਮਵਰਕ ‘ਚ ਉਹ ਹਮੇਸ਼ਾ ਨੰਬਰ ਇੱਕ ਰਿਹਾ ਹੈ ਤੇ ਉਸਨੇ ਦੇਸ਼ ਦਾ ਮਾਣ ਵਧਾਇਆ ਹੈ।
(IIT Madras)
ਉਨ੍ਹਾਂ ਕਿਹਾ ਕਿ ਇਸ ਸੰਸਥਾਨ ਦੇ ਡਾਇਰੈਕਟਰ ਭਾਸਕਰ ਰਾਮਮੂਰਤੀ ਨੇ ਕੋਰੋਨਾ ਦੇ ਦੌਰ ‘ਚ ਇਹ ਆਨਲਾਈਨ ਡਿਗਰੀ ਤੇ ਡਿਪਲੋਮਾ ਕੋਰਸ ਸ਼ੁਰੂ ਕਰਕੇ ਇੱਕ ਸ਼ਲਾਘਾਯੋਗ ਕੰਮ ਕੀਤਾ ਹੈ, ਜਿਸ ਦੇ ਲਈ ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ। ਸ੍ਰੀ ਨਿਸ਼ੰਕ ਨੇ ਕਿਹਾ ਕਿ ਆਈਆਈਟੀ , ਆਈਆਈਐਮ ਤੇ ਆਈਸਰ ਵਰਗੀਆਂ ਸੰਸਥਾਵਾਂ ਨੇ ਦੇਸ਼ ਦੀ ਸਿੱਖਿਆ ਵਿਵਸਥਾ ਦੀ ਗੁਣਵੱਤਾ ਨੂੰ ਵਧਾਇਆ ਹੈ ਤੇ ਉਨ੍ਹਾਂ ਸੋਧ ਤੇ ਖੋਜ ਕਾਰਜਾਂ ‘ਚ ਬਿਹਤਰ ਪ੍ਰਦਰਸ਼ਨ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ