ਆਈਆਈਐਮਸੀ ਦੀ ਦਾਖਲਾ ਪ੍ਰੀਖਿਆ 29 ਅਗਸਤ ਨੂੰ ਹੋਵੇਗੀ
ਨਵੀਂ ਦਿੱਲੀ (ਏਜੰਸੀ)। ਪੱਤਰਕਾਰਿਤਾ ਦੇ ਦੇਸ਼ ਦੇ ਮੋਹਰੀ ਸੰਸਥਾਨ ਭਾਰਤੀ ਜਨ ਸੰਚਾਰ ਸੰਸਥਾਨ (ਆਈਆਈਐਮਸੀ) ’ਚ ਅੱਠ ਪੋਸਟ ਗਰੈਜੂਏਟ ਡਿਪਲੋਮਾ ਪਾਠਕ੍ਰਮਾਂ ’ਚ ਦਾਖਲੇ ਲਈ ਆਨਲਾਈਨ ਬਿਨੈ ਪ੍ਰਕਿਰਿਆ 20 ਜੁਲਾਈ, 2021 ਤੋਂ ਸ਼ੁਰੂ ਹੋ ਗਈ ਹੈ ਸਿੱਖਿਆ ਸੈਸ਼ਨ 2021-22 ਲਈ ਹੋਈ ਇਸ ਪ੍ਰਕਿਰਿਆ ’ਚ ਬਿਨੇ ਪੱਤਰ ਜਮ੍ਹਾਂ ਕਰਾਉਣ ਦੀ ਅੰਤਿਮ ਤਾਰੀਕ 9 ਅਗਸਤ, 2021 ਹੈ ਦਾਖਲਾ ਪ੍ਰੀਖਿਆ 29 ਅਗਸਤ ਨੂੰ ਕਰਵਾਈ ਜਾਵੇਗੀ।
ਪ੍ਰੀਖਿਆ ਨਤੀਜੇ 10 ਸਤੰਬਰ ਨੂੰ ਐਲਾਨੇ ਜਾਣਗੇ ਆਨਲਾਈਨ ਬਿਨੇ ਪੱਤਰ ਵੈੱਬਸਾਈਟ iimc.nta.ac.in ’ਤੇ ਉਪਲੱਬਧ ਹੈ ਦਾਖਲਾ ਇੰਚਾਰਜ਼ ਪ੍ਰੋ. ਰਾਜੇਸ਼ ਕੁਮਾਰ ਦੇ ਅਨੁਸਾਰ ਆਈਆਈਐਮਸੀ ਦੇ ਛੇ ਕੰਪਲੈਕਸਾਂ ’ਚ ਹੋਣ ਵਾਲੇ ਪਾਠਕ੍ਰਮਾਂ ਦੀ 476 ਸੀਟਾਂ ਲਈ ਇਸ ਸਾਲ ਦਾਖਲਾ ਪ੍ਰੀਖਿਆ ਕਰਵਾਈ ਜਾਵੇਗੀ ਇਹ ਕੰਪਲੈਕਸ ਨਵੀਂ ਦਿੱਲੀ, ਢੇਂਕਨਾਲ, ਆਈਜੋਲ, ਅਮਰਾਵਤੀ, ਕੋਟਾਯਮ ਤੇ ਜੰਮੂ ’ਚ ਹਨ ਆਈਆਈਐਮਸੀ ਹਿੰਦੀ ਪੱਤਰਕਾਰਿਤਾ, ਅੰਗਰੇਜ਼ੀ ਪੱਤਰਕਾਰਿਤਾ, ਇਸ਼ਤਿਹਾਰ ਤੇ ਜਨਸੰਪਰਕ, ਰੇਡੀਓ ਤੇ ਟੈਲੀਵਿਜ਼ਨ, ਓਡੀਆ, ਮਰਾਠੀ, ਮਲਯਾਲਮ ਤੇ ਉਰਦੂ ਪੱਤਰਕਾਰਿਤਾ ’ਚ ਪੀਜੀ ਡਿਪਲੋਮਾ ਪਾਠਕ੍ਰਮ ਕਰਵਾਉਂਦਾ ਹੈ।
ਐਤਵਾਰ ਨੂੰ ਦੋ-ਦੋ ਵੱਖ ਸੈਸ਼ਨਾਂ ’ਚ ਪ੍ਰੀਖਿਆ ਹੋਵੇਗੀ
ਪ੍ਰੋ. ਕੁਮਾਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਇਸ ਸਾਲ ਵੀ ਦਾਖਲਾ ਪ੍ਰੀਖਿਆ ਕੌਮੀ ਪ੍ਰੀਖਿਆ ਏਜੰਸੀ (ਐਨਟੀਏ) ਵੱਲੋਂ ਕਰਵਾਈ ਜਾਵੇਗੀ ਦੇਸ਼ ਦੇ 25 ਸ਼ਹਿਰਾਂ ’ਚ ਬਣਾਏ ਗਏ ਵੱਖ-ਵੱਖ ਪ੍ਰੀਖਿਆ ਕੇਂਦਰਾਂ ’ਤੇ ਆਨਲਾਈਨ ਦਾਖਲਾ ਪ੍ਰੀਖਿਆ ਕਰਵਾਈ ਜਾਵੇਗੀ ਪ੍ਰੀਖਿਆ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ, ਮਹੱਤਵਪੂਰਨ ਦਿਸ਼ਾ ਨਿਰਦੇਸ਼ ਤੇ ਦਾਖਲਾ ਪ੍ਰੋਸਪੈਕਟਸ ਆਈਆਈਐਮਸੀ ਦੀ ਵੈੱਬਸਾਈਟ ’ਤੇ ਵੀ ਮੁਹੱਈਆ ਹੈ।
ਇਸ ਸਾਲ 29 ਅਗਸਤ 2021, ਐਤਵਾਰ ਨੂੰ ਦੋ ਵੱਖ-ਵੱਖ ਸੈਸ਼ਨਾਂ ’ਚ ਦਾਖਲਾ ਪ੍ਰੀਖਿਆ ਕਰਵਾਈ ਜਾਵੇਗੀ ਸਵੇਰੇ 10 ਵਜੇ ਤੌਂ 12 ਵਜੇ ਤੱਕ ਹਿੰਦੀ ਪੱਤਰਕਾਰਿਤਾ, ਅੰਗਰੇਜ਼ੀ ਪੱਤਰਕਾਰਿਤਾ, ਇਸ਼ਤਿਹਾਰ ਤੇ ਜਨਸੰਪਰਕ ਤੇ ਰੇਡੀਓ ਤੇ ਟੈਲੀਵਿਜ਼ਨ ਪਾਠਕ੍ਰਮਾਂ ਲਈ ਦਾਖਲਾ ਪ੍ਰੀਖਿਆ ਹੋਵੇਗੀ ਖੇਤਰੀ ਭਾਸ਼ਾ ਪੱਤਰਕਾਰਿਤਾ ਪਾਠਕ੍ਰਮ ਤਹਿਤ ਦੁਪਹਿਰ 2 ਵਜੇ ਤੋਂ 4 ਵਜੇ ਤੱਕ ਓਡੀਆ, ਮਰਾਠੀ, ਮਲਯਾਲਮ ਤੇ ਉਰਦੂ ਪੱਤਰਕਾਰਿਤਾ ਦੇ ਪਾਠਕ੍ਰਮ ਲਈ ਦਾਖਲਾ ਪ੍ਰੀਖਿਆ ਕਰਵਾਈ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ