ਇਜ਼ਰਾਈਲ-ਹਮਾਸ ਜੰਗ ’ਚ ਇਨਸਾਨੀਅਤ (Humanity) ਦਾ ਘਾਣ ਹੋ ਰਿਹਾ ਹੈ ਜਿਸ ਤਰ੍ਹਾਂ ਇਜ਼ਰਾਈਲ ਦੇ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਨੂੰ ਅਗਵਾ ਕਰਨ ਦੀਆਂ ਖਬਰਾਂ ਆ ਰਹੀਆਂ ਹਨ ਇਸ ਤੋਂ ਇਹ ਗੱਲ ਤੈਅ ਹੈ ਕਿ ਫਿਲਸਤੀਨ ਦੇ ਹਮਾਇਤੀ ਹਥਿਆਰਬੰਦ ਸੰਗਠਨ ਹਮਾਸ ਨੂੰ ਇਜ਼ਰਾਈਲ ਵੱਲੋਂ ਸਖਤ ਟੱਕਰ ਮਿਲ ਰਹੀ ਹੈ ਤੇ ਹਮਾਸ ਆਪਣੇ ਬਚਾਅ ਲਈ ਨਿਰਦੋਸ਼ਾਂ ਨੂੰ ਢਾਲ ਬਣਾ ਰਿਹਾ ਹੈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਬੜਾ ਸਖਤ ਐਲਾਨ ਕੀਤਾ ਹੈ ਕਿ ਉਸ (ਇਜ਼ਰਾਈਲ) ਨੇ ਜੰਗ ਸ਼ੁਰੂ ਨਹੀਂ ਕੀਤਾ ਪਰ ਜੰਗ ਉਹੀ (ਇਜ਼ਰਾਈਲ) ਖਤਮ ਕਰੇਗਾ ਇਹ ਐਲਾਨ ਤੇ ਹਮਾਸ ਤੋਂ ਬਦਲਾ ਲੈਣ ਦਾ ਸੰਕਲਪ ਆਉਣ ਵਾਲੇ ਦਿਨਾਂ ’ਚ ਹੋਰ ਭਿਆਨਕ ਲੜਾਈ ਦਾ ਸਪੱਸ਼ਟ ਸੰਕੇਤ ਹੈ ਅੱਤਵਾਦ ਖਿਲਾਫ਼ ਲੜਾਈ ਜਾਇਜ਼ ਹੈ ਪਰ ਸਿਆਸੀ ਹਿੱਤਾਂ ਖਾਤਰ ਇਨਸਾਨੀਅਤ ਤੇ ਸੱਚਾਈ ਲਈ ਕੁਝ ਕਹਿਣ ਵਾਲੇ ਮੁਲਕ ਵਿਰਲੇ ਹਨ।
ਦੁਨੀਆ ਦੋ ਧਿਰਾਂ ’ਚ ਵੰਡੀ ਜਾ ਰਹੀ ਹੈ ਕੋਈ ਇਜ਼ਰਾਈਲ ਤੇ ਕੋਈ ਫਿਲਸਤੀਨ ਦਾ ਪੱਖ ਪੂਰ ਰਿਹਾ ਹੈ ਪਰ ਇਨਸਾਨੀਅਤ ਦੀ ਕਿਧਰੇ ਗੱਲ ਨਹੀਂ ਹੋ ਰਹੀ ਹਮਾਸ ਖਿਲਾਫ਼ ਕਾਰਵਾਈ ਤੇ ਆਮ ਫਿਲਸਤੀਨੀ ਲੋਕਾਂ ਦਰਮਿਆਨ ਵੱਡਾ ਫਰਕ ਹੈ ਹਮਾਸ ਨੇ ਇਜ਼ਰਾਈਲ ’ਤੇ ਹਮਲਾ ਕੀਤਾ ਹੈ ਤੇ ਹਮਾਸ ਖਿਲਾਫ਼ ਕਾਰਵਾਈ ਚੱਲ ਰਹੀ ਹੈ ਪਰ ਕੁਝ ਮੁਲਕ ਹਮਾਸ ਦੇ ਹਮਲੇ ਨੂੰ ਨਜ਼ਰਅੰਦਾਜ਼ ਕਰਕੇ ਫਿਲਸਤੀਨੀਆਂ ਦੇ ਮਨੱੁਖੀ ਅਧਿਕਾਰਾਂ ਦੀ ਗੱਲ ਕਰ ਰਹੇ ਹਨ ਰੂਸ ਤੇ ਕਈ ਹੋਰ ਦੇਸ਼ਾਂ ਨੇ ਫਿਲਸਤੀਨੀਆਂ ਦੇ ਅਧਿਕਾਰਾਂ ਦੀ ਹਮਾਇਤ ਕੀਤੀ ਹੈ ਪਰ ਹਮਾਸ ਦੇ ਹਮਲੇ ਬਾਰੇ ਚੁੱਪ ਹਨ ਹਿੰਸਾ ਤੇ ਆਤਮ-ਰੱਖਿਆ ਨੂੰ ਵੱਖ-ਵੱਖ ਪਰਿਭਾਸ਼ਿਤ ਕੀਤੇ ਬਿਨਾ ਇਨਸਾਨੀਅਤ ਨਾਲ ਨਿਆਂ ਨਹੀਂ ਕੀਤਾ ਜਾ ਸਕਦਾ ਇਸੇ ਤਰ੍ਹਾਂ ਜੰਗ ਦੀ ਸ਼ੁਰੂਆਤ ਤੇ ਜੰਗ ਥੋਪੇ ਜਾਣ ਦੇ ਅਰਥ ਵੀ ਵੱਖ-ਵੱਖ ਹਨ ਹਿੰਸਾ ਤੇ ਜੰਗ ਦੇ ਸੰਕਲਪਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਦੋਗਲੀ ਨੀਤੀ ਵੱਲ ਹੀ ਇਸ਼ਾਰਾ ਕਰਦਾ ਹੈ। (Humanity)
ਇਹ ਵੀ ਪੜ੍ਹੋ : ਰੋਹਿਤ ਦੇ ਤੂਫਾਨ ’ਚ ਉੱਡਿਆ ਅਫਗਾਨਿਸਤਾਨ, ਭਾਰਤ ਨੇ 8 ਵਿਕਟਾਂ ਨਾਲ ਹਰਾਇਆ
ਚੰਗਾ ਹੁੰਦਾ ਜੇਕਰ ਹਮਾਸ ਦੇ ਹਮਲੇ ਤੋਂ ਤੁਰੰਤ ਬਾਅਦ ਇਹ ਦੇਸ਼ ਹਮਲੇ ਦੀ ਨਿੰਦਾ ਕਰਦੇ ਅਮਨ ਦੀ ਲਹਿਰ ਤਾਂ ਹੀ ਪੈਦਾ ਹੋਵੇਗੀ ਜੇਕਰ ਇੱਕ ਵੀ ਨਿਰਦੋਸ਼ ਦੇ ਮਰਨ ਦਾ ਦੁੱਖ ਮਨਾਇਆ ਜਾਵੇ ਜੰਗ ਜ਼ਰੂਰੀ ਵੀ ਹੁੰਦਾ ਹੈ ਤੇ ਮਜ਼ਬੂਰੀ ਵੀ ਜਨਤਾ ਦੀ ਰੱਖਿਆ ਲਈ ਅੱਗੇ ਆਉਣਾ ਆਤਮ-ਰੱਖਿਆ ਦਾ ਬੁਨਿਆਦੀ ਸਿਧਾਂਤ ਵੀ ਹੈ ਓਧਰ ਲਿਬਨਾਨ ਨੇ ਫਿਲਸਤੀਨ ਦੀ ਹਮਾਇਤ ਕਰ ਦਿੱਤੀ ਹੈ ਜਿਸ ਨੇ ਇਜ਼ਰਾਈਲ ’ਤੇ ਹਮਲਾ ਕਰ ਦਿੱਤਾ ਤੇ ਦੂਜੇ ਪਾਸੇ ਅਮਰੀਕਾ ਨੇ ਬਾਰੂਦ ਦੀ ਖੇਪ ਭੇਜ ਦਿੱਤੀ ਹੈ।
ਇਨ੍ਹਾਂ ਹਾਲਤਾਂ ’ਚ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਤੀਜੀ ਸੰਸਾਰ ਜੰਗ ਤੋਂ ਬਚਣ ਲਈ ਹਿੰਸਕ ਤਾਕਤਾਂ ਤੇ ਅਮਨ ਦੇ ਯਤਨਾਂ ਨੂੰ ਸਹੀ ਢੰਗ ਨਾਲ ਪਰਿਭਾਸ਼ਤ ਕੀਤਾ ਜਾਵੇ ਹਿੰਸਾ ਕਿਸੇ ਵੀ ਮਸਲੇ ਦਾ ਹੱਲ ਨਹੀਂ, ਆਖਰ ਗੱਲਬਾਤ ਰਾਹੀਂ ਹੀ ਮਸਲਾ ਹੱਲ ਹੁੰਦਾ ਹੈ ਤਾਕਤਵਰ ਮੁਲਕਾਂ ਨੂੰ ਆਪਣੀ ਸ਼ਕਤੀ ਸੰਤੁਲਨ ਦੀ ਲੜਾਈ ਛੱਡ ਕੇ ਇਨਸਾਨੀਅਤ ਦੀ ਸਲਾਮਤੀ ਲਈ ਅੱਤਵਾਦ ਨੂੰ ਅੱਤਵਾਦ ਕਹਿਣ ਤੇ ਲੜਾਈ ’ਚ ਨਿਰਦੋਸ਼ ਮਨੁੱਖਤਾ ਦੀ ਸਲਾਮਤੀ ਦੇ ਸੰਕਲਪ ਨੂੰ ਉਭਾਰਨ ਦੀ ਜ਼ਰੂਰਤ ਹੈ (Humanity)