ਅਗਿਆਨਤਾ ਅਤੇ ਬੁੱਧੀ (Ignorance and Wisdom)

Simran Competition

ਅਗਿਆਨਤਾ ਅਤੇ ਬੁੱਧੀ (Ignorance and Wisdom)

ਦੁੱਖ-ਸੁਖ ਜੀਵਨ ਦੀਆਂ ਅਵਸਥਾਵਾਂ  ਹਨ ਜੀਵਨ ‘ਚ ਸੁਖ-ਦੁੱਖ ਆਉਂਦੇ-ਜਾਂਦੇ ਰਹਿੰਦੇ ਹਨ ਕੋਈ ਨਹੀਂ ਚਾਹੁੰਦਾ ਕਿ ਕਦੇ ਦੁੱਖ ਆਵੇ ਆਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਦਾਨ ਨਾਲ ਗਰੀਬੀ ਦਾ ਨਾਸ਼ ਹੁੰਦਾ ਹੈ ਸ਼ੀਲ ਜਾਂ ਵਿਵਹਾਰ ਦੁੱਖਾਂ ਨੂੰ ਦੂਰ ਕਰਦਾ ਹੈ
ਬੁੱਧੀ ਅਗਿਆਨਤਾ ਨੂੰ ਨਸ਼ਟ ਕਰ ਦਿੰਦੀ ਹੈ ਸਾਡੇ ਵਿਚਾਰ ਸਾਰੇ ਤਰ੍ਹਾਂ ਦੇ ਭੈਅ ਤੋਂ ਮੁਕਤੀ ਦਿਵਾਉਂਦੇ ਹਨ ਵਿਅਕਤੀ ਜੋ ਵੀ ਕਮਾਉਂਦਾ ਹੈ, ਜੋ ਵੀ ਧਨ ਪ੍ਰਾਪਤ ਕਰਦਾ ਹੈ ਉਸ ‘ਚੋਂ ਕੁਝ ਹਿੱਸਾ ਜ਼ਰੂਰਤਮੰਦ ਲੋਕਾਂ ਦੀ ਮੱਦਦ ‘ਚ ਲਾਉਣਾ ਚਾਹੀਦਾ ਹੈ, ਧਾਰਮਿਕ ਕੰਮ ਕਰਨੇ ਚਾਹੀਦੇ ਹਨ  ਅਜਿਹਾ ਕਰਨ ਨਾਲ ਸਾਡੇ ਪੁੰਨ ਕਰਮਾਂ ‘ਚ ਵਾਧਾ ਹੁੰਦਾ ਹੈ ਤੇ ਪਰਮਾਤਮਾ ਦੀ ਕਿਰਪਾ ਸਦਾ ਸਾਡੇ ‘ਤੇ ਬਣੀ ਰਹਿੰਦੀ ਹੈ

ਇਨਸਾਨ ਦੇ ਜੀਵਨ ‘ਚ ਦੁੱਖਾਂ ਦੇ ਕਾਫ਼ੀ ਕਾਰਨ ਉਸ ਦੇ ਮਾੜੇ ਸੁਭਾਅ ਨਾਲ ਸਬੰਧਤ ਹੀ ਹੁੰਦੇ ਹਨ ਚੰਗੇ ਗੁਣ ਤੇ ਨਿਮਰ ਵਿਹਾਰ ਰੱਖਣ ਨਾਲ ਸਾਰੇ ਲੋਕਾਂ ਤੋਂ ਸੁਖ ਮਿਲਦਾ ਹੈ ਤੇ ਦੁੱਖ ਜਾਂ ਕਸ਼ਟ ਸਾਡੇ ਤੋਂ ਦੂਰ ਹੀ ਰਹਿੰਦੇ ਹਨ ਜੋ ਲੋਕ ਲਗਾਤਾਰ ਭਗਤੀ ‘ਚ ਲੱਗੇ ਰਹਿੰਦੇ ਹਨ, ਉਹ ਗਿਆਨੀ ਹੋ ਜਾਂਦੇ ਹਨ ਉਨ੍ਹਾਂ ਲੋਕਾਂ ਦੀ ਅਗਿਆਨਤਾ ਖ਼ਤਮ ਹੋ ਜਾਂਦੀ ਹੈ ਨਾਲ ਹੀ ਇਨ੍ਹਾਂ ਕੰਮਾਂ ਨਾਲ ਸਾਡੇ ਵਿਚਾਰ ਵੀ ਸ਼ੁੱਧ ਹੁੰਦੇ ਹਨ ਤੇ ਜਿੰਦਗੀ-ਮੌਤ, ਸੁਖ-ਦੁੱਖ ਦੇ ਸਾਰੇ ਭੈਅ ਦੂਰ ਹੋ ਜਾਂਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.