ਜੇ ਜਾਨ ਦੀ ਸਲਾਮਤੀ ਚਾਹੁੰਦਾ ਹੈ ਤਾਂ 2 ਕਰੋੜ ਦਾ ਇੰਤਜਾਮ ਕਰ

Crime News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਨਅੱਤੀ ਸ਼ਹਿਰ ਲੁਧਿਆਣਾ ਦੇ ਇੱਕ ਰੈਸਟੋਰੈਂਟ ਮਾਲਕ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦੇਸ਼ੀ ਨੰਬਰ ’ਤੋਂ ਆਈ ਕਾਲ ਰਾਹੀਂ ਫਿਰੌਤੀ ਨਾ ਦੇਣ ’ਤੇ ਰੈਸਟੋਰੈਂਟ ਮਾਲਕ ਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਪੀੜਤ ਵੱਲੋਂ ਦਿੱਤੀ ਗਈ ਸੂਚਨਾਂ ’ਤੇ ਮਾਮਲਾ ਦਰਜ਼ ਕਰਦਿਆਂ ਪੁਲਿਸ ਮਾਮਲੇ ਦੀ ਜਾਂਚ ’ਚ ਜੁਟ ਗਈ ਹੈ। (Crime News)

ਜਾਣਕਾਰੀ ਮੁਤਾਬਕ ਨਿਰਮਲ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਡੇਹਲੋਂ ਨੇ ਪੁਲਿਸ ਥਾਣਾ ਡੇਹਲੋਂ ਦੀ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ ਹੈ। ਸ਼ਿਕਾਇਤ ’ਚ ਨਿਰਮਲ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਉਸਨੂੰ 31 ਅਕਤੂਬਰ ਨੂੰ + (709) 500- 3503 ਵਿਦੇਸ਼ੀ ਨੰਬਰ ਤੋਂ ਪਹਿਲਾਂ ਇੱਕ ਮੈਸੇਜ ਆਇਆ ਅਤੇ ਇਸ ਤੋਂ ਬਾਅਦ 3 ਵਾਰ ਕਾਲਾਂ ਵੀ ਆਈਆਂ ਜੋ ਉਸਨੇ ਉਠਾਈਆਂ ਨਹੀਂ। ਜਿਸ ਕਰਕੇ ਮੁੜ ਕੁੱਝ ਸਮਾਂ ਬਾਅਦ ਫ਼ਿਰ ਉਸੇ ਨੰਬਰ ਤੋਂ ਇੱਕ ਹੋਰ ਮੈਸੇਜ ਆਇਆ। ਜਿਸ ’ਚ ਮੈਸਜ ਕਰਨ ਵਾਲੇ ਵੱਲੋਂ ਖੁਦ ਨੂੰ ਗੈਂਗਸਟਰ ਲੰਢਾ ਹਰੀਕੇ ਦੱਸਿਆ ਗਿਆ ਹੈ ਅਤੇ ਉਸ ਪਾਸੋਂ ਇੱਕ- ਦੋ ਕਰੋੜ ਦੀ ਮੰਗ ਕੀਤੀ। (Crime News)

Also Read : ਰਾਜਸਥਾਨ ’ਚ ਈਡੀ ਦਾ ਅਧਿਕਾਰੀ ਰਿਸ਼ਵਤ ਲੈਂਦਾ ਕਾਬੂ

ਫ਼ਿਰੌਤੀ ਨਾ ਦੇਣ ’ਤੇ ਉਸਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਇੰਨਾਂ ਹੀ ਨਹੀਂ 2 ਨਵੰਬਰ ਨੂੰ ਮੁੜ ਉਕਤ ਨੰਬਰ ਤੋਂ ਉਸਨੂੰ ਵਟਸਐੱਪ ਕਾਲਾਂ ਵੀ ਆਈਆਂ ਹਨ, ਜਿੰਨਾਂ ਦਾ ਉਸਨੇ ਕੋਈ ਜਵਾਬ ਨਹੀਂ ਦਿੱਤਾ। ਨਿਰਮਲ ਸਿੰਘ ਨੇ ਮੰਗ ਕੀਤੀ ਕਿ ਉਸ ਪਾਸੋਂ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਕਾਰਵਾਈ ਕੀਤੀ ਜਾਵੇ। ਤਫ਼ਤੀਸੀ ਅਫ਼ਸਰ ਰੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਨਿਰਮਲ ਸਿੰਘ ਦੇ ਬਿਆਨਾਂ ’ਤੇ ਮਾਮਲਾ ਦਰਜ਼ ਕਰ ਲਿਆ ਹੈ ਅਤੇ ਜਾਂਚ ਆਰੰਭ ਦਿੱਤੀ ਹੈ।