ਕੇਂਦਰੀ ਜੇਲ੍ਹ ’ਚੋਂ ਹੈਰੋਇਨ ਤੇ ਮੋਬਾਇਲ ਬਰਾਮਦ

Central Jail Ludhiana
ਕੇਂਦਰੀ ਜੇਲ੍ਹ ’ਚੋਂ ਹੈਰੋਇਨ ਤੇ ਮੋਬਾਇਲ ਬਰਾਮਦ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਅਕਸਰ ਹੀ ਸੁਰਖੀਆਂ ’ਚ ਰਹਿਣ ਵਾਲੀ ਕੇਂਦਰੀ ਜੇਲ ਲੁਧਿਆਣਾ (Central Jail Ludhiana) ਇੱਕ ਵਾਰ ਫ਼ਿਰ ਚਰਚਾ ’ਚ ਹੈ। ਜਿੱਥੇ ਲਵਾਰਿਸ ਹਾਲਤ ਵਿੱਚ ਹੈਰੋਇਨ ਅਤੇ ਹਵਾਲਾਤੀਆਂ ਪਾਸੋਂ ਮੋਬਾਇਲ ਬਰਾਮਦ ਹੋਏ ਹਨ। ਜਿਸ ਦੇ ਸਬੰਧ ’ਚ ਫ਼ਿਲਹਾਲ ਪੁਲਿਸ ਵੱਲੋਂ ਨਾਮਲੂਮ ਵਿਅਕਤੀ ਤੇ ਤਿੰਨ ਹਵਾਲਾਤੀਆਂ ਵਿਰੁੱਧ ਮਾਮਲੇ ਦਰਜ਼ ਕਰ ਲਏ ਹਨ।

ਥਾਣੇਦਾਰ ਜਨਕ ਰਾਜ ਮੁਤਾਬਕ ਕੇਂਦਰੀ ਜੇਲ ਦੇ ਸਹਾਇਕ ਸੁਪਰਡੈਂਟ ਅਵਤਾਰ ਸਿੰਘ ਵੱਲੋਂ ਮੌਸੂਲ ਹੋਇਆ ਸੀ ਕਿ 1 ਨਵੰਬਰ ਨੂੰ ਸ਼ਾਮ 6 ਵਜੇ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਜਿਉਂ ਹੀ ਜੇਲ ਅਧਿਕਾਰੀਆਂ ਦੀ ਹਾਜ਼ਰੀ ’ਚ ਕਰਮਚਾਰੀਆਂ ਵੱਲੋਂ ਜੇਲ ਦੇ ਬਾਥਰੂਮਾਂ ਦੀ ਤਲਾਸੀ ਗਈ ਤਾਂ ਉੱਥੋਂ ਲਵਾਰਿਸ ਹਾਲਤ ਵਿੱਚ 12 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਨੂੰ ਕਿਸੇ ਨਾਮਲੂਮ ਹਵਾਲਾਤੀ/ਕੈਦੀ ਨੇ ਜੇਲ ਅੰਦਰ ਲਿਆ ਕੇ ਨਿਯਮਾਂ ਦੀ ਉਲੰਘਣਾ ਕੀਤੀ ਹੈ, ਇਸ ਲਈ ਨਾਮਲੂਮ ਵਿਅਕਤੀ ਖਿਲਾਫ਼ ਥਾਣਾ ਡਵੀਜਨ ਨੰਬਰ 7 ਵਿਖੇ ਮਾਮਲਾ ਦਰਜ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ:  Cobra ਸੱਪਾਂ ਦਾ ਜ਼ਹਿਰ ਵੇਚਣ ਦੇ ਮਾਮਲੇ ’ਚ Bigg Boss OTT-2 ਜੇਤੂ ਐਲਵਿਸ਼ ਯਾਦਵ ਸਮੇਤ 6 ਖਿਲਾਫ FIR

ਉਕਤ ਤੋਂ ਇਲਾਵਾ ਤਫ਼ਤੀਸੀ ਅਫ਼ਸਰ ਗੁਰਦਿਆਲ ਸਿੰਘ ਅਨੁਸਾਰ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਹਰਬੰਸ ਸਿੰਘ ਵੱਲੋਂ ਮੌਸੂਲ ਹੋਇਆ ਕਿ 28 ਤੇ 29 ਅਕਤੂਬਰ ਨੂੰ ਅਧਿਕਾਰੀਆਂ ਵੱਲੋਂ ਜੇਲ੍ਹ ਅੰਦਰ ਬੈਰਕਾਂ ਤੇ ਕੈਦੀਆਂ/ਹਵਾਲਾਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਜਿਸ ਦੌਰਾਨ ਤਿੰਨ ਹਵਾਲਾਤੀਆਂ ਪਾਸੋਂ ਵੱਖ-ਵੱਖ ਕੰਪਨੀਆਂ ਦੇ 3 ਮੋਬਾਇਲ ਫੋਨ ਸਮੇਤ ਸਿੰਮ ਤੇ ਬੈਟਰੀ ਬਰਾਮਦ ਹੋਏ। ਇਸ ਲਈ ਪੁਲਿਸ ਵੱਲੋਂ ਥਾਣਾ ਡਵੀਜਨ ਨੰਬਰ 7 ਵਿਖੇ ਵਿਸ਼ਾਲ ਗਿੱਲ ਉਰਫ ਜੈਕਬ, ਬਲਵਿੰਦਰ ਸਿੰਘ ਉਰਫ਼ ਬੱਲੂ ਤੇ ਰਜਿੰਦਰ ਸਿੰਘ ਹਵਾਲਾਤੀਆਂ ਖਿਲਾਫ਼ ਜੇਲ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮਾਮਲਾ ਰਜਿਸਟਰ ਕੀਤੇ ਗਏ ਹਨ। (Central Jail Ludhiana)