ਗਰਮੀਆਂ ਦਾ ਮੌਸਮ ਖਤਮ ਹੋ ਗਿਆ ਹੈ ਅਤੇ ਸਰਦੀ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ, ਭਾਵ ਕਿ ਗਰਮੀਆਂ ਦੀ ਸਮਾਪਤੀ ਤੋਂ ਬਾਅਦ, ਹੁਣ ਸਰਦੀਆਂ ਦੀ ਆਵਾਜ ਆਉਣ ਵਾਲੀ ਹੈ। ਬਦਲਦਾ ਮੌਸਮ ਸਿਹਤ ਲਈ ਖਤਰੇ ਦੀ ਘੰਟੀ ਬਣ ਜਾਂਦਾ ਹੈ। ਦਰਅਸਲ ਸਰਦੀਆਂ ਦੀ ਸ਼ੁਰੂਆਤ ਨਾਲ ਜਿੱਥੇ ਸਾਨੂੰ ਗਰਮੀ ਤੋਂ ਰਾਹਤ ਮਿਲਦੀ ਹੈ, ਉੱਥੇ ਹੀ ਸਾਨੂੰ ਤਵੱਚਾ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਤਵੱਚਾ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ, ਜੋ ਸਭ ਤੋਂ ਪਹਿਲਾਂ ਇਸ ਦੇ ਸੰਪਰਕ ’ਚ ਆਉਂਦੀ ਹੈ। ਇਹ ਹੀ ਕਾਰਨ ਹੈ ਕਿ ਠੰਡ ਤਵੱਚਾ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ, ਜਿਸ ’ਚ ਤਵੱਚਾ ਦੀ ਖੁਸ਼ਕੀ ਵੀ ਸ਼ਾਮਲ ਹੈ। ਦਰਅਸਲ, ਖੁਸ਼ਕ ਅਤੇ ਠੰਡੀ ਹਵਾ ਦੇ ਸੰਪਰਕ ’ਚ ਆਉਣ ਨਾਲ ਤਵੱਚਾ ’ਤੇ ਬਹੁਤ ਸਾਰੇ ਪ੍ਰਭਾਵ ਪੈਂਦੇ ਹਨ, ਜਿਸ ਕਾਰਨ ਤਵੱਓਾ ਬੇਜਾਨ ਨਜ਼ਰ ਆਉਣ ਲੱਗਦੀ ਹੈ।
ਅਸੀਂ ਆਪਣੀ ਤਵੱਚਾ ਨੂੰ ਨਮੀ ਅਤੇ ਸਿਹਤਮੰਦ ਰੱਖਣ ਲਈ ਕਈ ਤਰ੍ਹਾਂ ਦੇ ਉਤਪਾਦਾਂ ਦੀ ਵਰਤੋਂ ਕਰਦੇ ਹਾਂ। ਪਰ ਕਈ ਵਾਰ ਇਸ ਸਭ ਦੇ ਬਾਵਜੂਦ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ, ਜਦੋਂ ਕਿ ਕਈ ਵਾਰ ਅਜਿਹਾ ਵੀ ਵੇਖਿਆ ਜਾਂਦਾ ਹੈ ਕਿ ਉਹ ਸਾਡੀ ਤਵੱਚਾ ਨੂੰ ਲਾਭ ਦੇਣ ਦੀ ਬਜਾਏ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਇਸ ਦਾ ਕਾਰਨ ਉਤਪਾਦ ਬਣਾਉਣ ’ਚ ਵਰਤੇ ਜਾਣ ਵਾਲੇ ਰਸਾਇਣ ਹਨ। ਇਨ੍ਹਾਂ ਰਸਾਇਣਾਂ ਕਾਰਨ ਕੁਝ ਲੋਕ ਅਜੇ ਵੀ ਆਪਣੀ ਤਵੱਚਾ ਨੂੰ ਸੁੰਦਰ ਰੱਖਣ ਲਈ ਘਰੇਲੂ ਨੁਸਖਿਆਂ ਨੂੰ ਤਰਜੀਹ ਦਿੰਦੇ ਹਨ।
ਦਰਅਸਲ, ਘਰੇਲੂ ਉਪਚਾਰ ਨਾ ਸਿਰਫ ਲਾਭ ਪ੍ਰਦਾਨ ਕਰਦੇ ਹਨ ਬਲਕਿ ਕਿਸੇ ਵੀ ਤਰ੍ਹਾਂ ਦੇ ਮਾੜੇ ਪ੍ਰਭਾਵ ਦਾ ਕੋਈ ਖਤਰਾ ਵੀ ਨਹੀਂ ਹੁੰਦਾ ਹੈ। ਜੇਕਰ ਤੁਸੀਂ ਵੀ ਆਪਣੀ ਤਵੱਚਾ ਦੀ ਦੇਖਭਾਲ ਲਈ ਕੈਮੀਕਲ ਉਤਪਾਦਾਂ ਦੀ ਬਜਾਏ ਘਰੇਲੂ ਨੁਸਖਿਆਂ ਨੂੰ ਅਜਮਾਉਣਾ ਚਾਹੁੰਦੇ ਹੋ, ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖਿਆਂ ਬਾਰੇ ਦੱਸਾਂਗੇ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਸਰਦੀਆਂ ’ਚ ਆਪਣੀ ਤਵੱਚਾ ਨੂੰ ਚਮਕਦਾਰ ਅਤੇ ਨਮੀਦਾਰ ਬਣਾ ਸਕਦੇ ਹੋ। (Winter Skin Care)
ਇਹ ਵੀ ਪੜ੍ਹੋ : ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਦਾ ਨਸ਼ਿਆਂ ਖਿਲਾਫ਼ ਵੱਡਾ ਐਕਸ਼ਨ
ਐਲੋਵੇਰਾ : ਐਲੋਵੇਰਾ ਜੈੱਲ ਤਵੱਚਾ ਨੂੰ ਨਮੀ ਦੇਣ ਲਈ ਇੱਕ ਵਧੀਆ ਉਤਪਾਦ ਹੈ। ਇਸ ਨੂੰ ਤੁਸੀਂ ਹਰ ਰੋਜ ਕੁਝ ਮਿੰਟਾਂ ਲਈ ਆਪਣੇ ਚਿਹਰੇ ’ਤੇ ਲਾ ਸਕਦੇ ਹੋ, ਇਸ ਨਾਲ ਤੁਹਾਡੇ ਚਿਹਰੇ ਦੀ ਨਮੀ ਬਰਕਰਾਰ ਰਹੇਗੀ ਅਤੇ ਤੁਹਾਡੀ ਤਵੱਚਾ ਨੂੰ ਵੀ ਭਰਪੂਰ ਪੋਸ਼ਣ ਮਿਲੇਗਾ। ਇਸ ਦੇ ਨਾਲ ਹੀ ਤੁਹਾਡੀ ਤਵੱਚਾ ਸਿਹਤਮੰਦ ਅਤੇ ਚਮਕਦਾਰ ਦਿਖਾਈ ਦੇਵੇਗੀ। (Winter Skin Care)
ਕੇਲਾ : ਕੇਲਾ ਤਵੱਚਾ ਦੇ ਪੀਐੱਚ ਪੱਧਰ ਨੂੰ ਸੰਤੁਲਿਤ ਰੱਖਣ ’ਚ ਬਹੁਤ ਕਾਰਗਰ ਸਾਬਤ ਹੁੰਦਾ ਹੈ। ਇਸ ਦੇ ਲਈ ਇੱਕ ਕੇਲੇ ਨੂੰ ਮੈਸ ਕਰੋ ਅਤੇ ਇਸ ’ਚ ਥੋੜੀ ਜਿਹੀ ਤਾਜੀ ਕਰੀਮ ਮਿਲਾ ਕੇ ਇੱਕ ਫੇਸ ਪੈਕ ਤਿਆਰ ਕਰੋ। ਹੁਣ ਕੁਝ ਸਮੇਂ ਬਾਅਦ ਇਸ ਨੂੰ ਚਿਹਰੇ ਉੱਤੇ ਲਾਓ ਅਤੇ ਕੁਝ ਮਿੰਟਾਂ ਲਈ ਛੱਡ ਦਿਓ ਅਤੇ ਫਿਰ ਸਾਫ ਕਰ ਲਓ। ਇਸ ਨਾਲ ਤੁਹਾਡੇ ਚਿਹਰੇ ਦੀ ਖੁਸ਼ਕੀ ਵੀ ਦੂਰ ਹੋਵੇਗੀ ਅਤੇ ਤੁਹਾਡੇ ਚਿਹਰੇ ’ਤੇ ਚਮਕ ਅਤੇ ਨਿਖਾਰ ਆ ਜਾਵੇਗਾ।
ਓਟਮੀਲ : ਓਟਮੀਲ ਨਾ ਸਿਰਫ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ ਬਲਕਿ ਇਹ ਤਵੱਚਾ ਲਈ ਵੀ ਬਹੁਤ ਵਧੀਆ ਹੈ। ਓਟਮੀਲ ਲਾਉਣ ਨਾਲ ਤਵੱਚਾ ’ਚ ਕੋਲੇਜਨ ਦੀ ਮਾਤਰਾ ਵਧਦੀ ਹੈ ਅਤੇ ਤਵੱਚਾ ’ਤੇ ਧੱਫੜ ਵੀ ਘੱਟ ਹੁੰਦੇ ਹਨ। ਤੁਹਾਨੂੰ ਓਟਮੀਲ ਨੂੰ ਮਿਕਸਰ ’ਚ ਪੀਸ ਕੇ ਪਾਊਡਰ ਦੇ ਰੂਪ ’ਚ ਤਿਆਰ ਕਰਨਾ ਚਾਹੀਦਾ ਹੈ। ਹੁਣ ਇਸ ’ਚ ਥੋੜ੍ਹਾ ਜਿਹਾ ਗੁਲਾਬ ਜਲ ਅਤੇ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੇਸ਼ਟ ਬਣਾ ਲਓ ਅਤੇ ਫੇਸ ਪੈਕ ਦੇ ਤੌਰ ’ਤੇ ਚਿਹਰੇ ’ਤੇ ਇਸ ਦੀ ਵਰਤੋਂ ਕਰੋ। ਇਸ ਨਾਲ ਚਿਹਰੇ ਦੀ ਖੁਸ਼ਕੀ ਦੂਰ ਹੋਵੇਗੀ ਅਤੇ ਤਵੱਚਾ ਦੀ ਚਮਕ ਵੀ ਵਧ ਜਾਵੇਗੀ। (Winter Skin Care)
ਇਹ ਵੀ ਪੜ੍ਹੋ : ਅਮਰੀਕਾ ’ਚ ਫਿਰ ਗੋਲੀਬਾਰੀ, 22 ਜਣਿਆਂ ਦੀ ਮੌਤ
ਨਾਰੀਅਲ ਤੇਲ : ਨਾਰੀਅਲ ਤੇਲ ਖੁਸ਼ਕ ਅਤੇ ਬੇਜਾਨ ਮੌਸਮ ’ਚ ਤਵੱਚਾ ਨੂੰ ਨਮੀ ਅਤੇ ਜ਼ਰੂਰੀ ਤੇਲ ਪ੍ਰਦਾਨ ਕਰਦਾ ਹੈ। ਇਸ ’ਚ ਪਾਏ ਜਾਣ ਵਾਲੇ ਐਂਟੀ-ਮਾਈਕ੍ਰੋਬਾਇਲ ਪ੍ਰਭਾਵ ਤਵੱਚਾ ਦੀ ਖੁਸ਼ਕੀ ਨੂੰ ਦੂਰ ਕਰਦੇ ਹਨ ਅਤੇ ਇਸ ਨੂੰ ਚੰਗੀ ਤਰ੍ਹਾਂ ਨਮੀ ਦਿੰਦੇ ਹਨ। ਅਸਲ ’ਚ ਜੇਕਰ ਤੁਹਾਡਾ ਚਿਹਰਾ ਬਹੁਤ ਖੁਸ਼ਕ ਹੋ ਰਿਹਾ ਹੈ ਤਾਂ ਤੁਸੀਂ ਨਾਰੀਅਲ ਦੇ ਤੇਲ ’ਚ ਥੋੜ੍ਹਾ ਜਿਹਾ ਕਪੂਰ ਮਿਲਾ ਕੇ ਚਿਹਰੇ ’ਤੇ ਲਾ ਸਕਦੇ ਹੋ, ਇਸ ਨਾਲ ਤਵੱਚਾ ਦੀ ਖੁਸ਼ਕੀ ਦੂਰ ਹੋ ਜਾਵੇਗੀ ਅਤੇ ਤੁਹਾਡੀ ਤਵੱਚਾ ’ਚ ਚਮਕ ਆ ਜਾਵੇਗੀ। (Winter Skin Care)