Supreme Court ਦੇ ਫੈਸਲੇ ਤੋਂ ਰਾਹਤ ਨਾ ਮਿਲੀ ਤਾਂ ਪੂਰੇ ਪੰਜਾਬ ‘ਚ ਧਰਨੇ ਸ਼ੁਰੂ ਹੋਣੇਗੇ: ਜੁਆਇੰਟ ਐਕਸ਼ਨ ਕਮੇਟੀ ਪੰਜਾਬ

if-no-relief-comes-from-supreme-court-verdict-dharna-will-start-all-over-punjab

Supreme Court ਦੇ ਫੈਸਲੇ ਤੋਂ ਰਾਹਤ ਨਾ ਮਿਲੀ ਤਾਂ ਪੂਰੇ ਪੰਜਾਬ ‘ਚ ਧਰਨੇ ਸ਼ੁਰੂ ਹੋਣੇਗੇ: ਜੁਆਇੰਟ ਐਕਸ਼ਨ ਕਮੇਟੀ ਪੰਜਾਬ

ਮਾਲੇਰਕੋਟਲਾ (ਗੁਰਤੇਜ ਜੋਸੀ) ਕੇਂਦਰ ਸਰਕਾਰ ਵੱਲੋਂ ਬਣਾਏ ਕਾਨੂੰਨ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਦੇ ਵਿਰੋਧ ‘ਚ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਵੱਲੋਂ ਸਥਾਨਕ ਸਰਹਿੰਦੀ ਗੇਟ ਵਿਖੇ ਚੱਲ ਰਿਹਾ ਧਰਨਾ ਅੱਜ 11ਵੇਂ ਦਿਨ ‘ਚ ਦਾਖਲ ਹੋ ਗਿਆ ਹੈ ਇਸ ਧਰਨੇ ਦੇ ਪ੍ਰਬੰਧਾਂ ਅਧੀਨ ਰੋਜਾਨਾ ਵੱਖ-ਵੱਖ ਇਲਾਕਿਆਂ ‘ਚੋਂ ਕੇਂਦਰ ਦੀ ਬੀ.ਜੇ.ਪੀ ਸਰਕਾਰ ਤੋਂ ਉਕਤ ਕਾਨੂੰਨ ਵਾਪਸ ਲੈਣ ਲਈ ਕੈਂਡਲ ਮਾਰਚ ਅਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ  Supreme Court

ਵਰਨਣਯੋਗ ਹੈ ਕਿ ਅੱਜ ਉਕਤ ਸੀ.ਏ.ਏ ਦੇ ਵਿਰੋਧ ‘ਚ ਧਰਨੇ ‘ਚ ਸੰਗਰੂਰ ਤੋਂ ਇੱਕ ਵਫਦ ਨੇ ਆਪਣੀ ਹਾਜ਼ਰੀ ਲਗਵਾਈ ਇਸ ਸਬੰਧੀ ਪ੍ਰੈਸ ਨਾਲ ਗੱਲ-ਬਾਤ ਕਰਦਿਆਂ ਐਕਸ਼ਨ ਕਮੇਟੀ ਦੇ ਕੋ-ਕਨਵੀਨਰ ਮਾਸਟਰ ਮੁਹੰਮਦ ਯਾਸੀਨ ਨੇ ਕਿਹਾ ਕਿ ਕੇਂਦਰ ਦੀ ਬੀ.ਜੇ.ਪੀ ਸਰਕਾਰ ਦੇਸ਼ ਅੰਦਰ ਹਿੰਦੂ ਏਜੰਡਾ ਲਾਗੂ ਕਰ ਰਹੀ ਹੈ ਅਤੇ ਸੀ.ਏ.ਏ ਅਤੇ ਐਨ.ਆਰ.ਸੀ, ਐਨ.ਪੀ.ਆਰ ਦੇ ਝਮੇਲਿਆਂ ‘ਚ ਉਲਝਾਕੇ ਆਪਣੇ ਨਾਪਾਕ ਇਰਾਦਿਆਂ ਨੂੰ ਅੱਗੇ ਵਧਾ ਰਹੀ ਹੈ  ਉਨਾਂ ਕਿਹਾ ਕਿ 22 ਜਨਵਰੀ ਨੂੰ ਦੇਸ਼ ਦੀ ਸਰਵਉੱਚ ਅਦਾਲਤ ‘ਚ ਨਾਗਰਿਕਤਾ ਸੋਧ ਕਾਨੂੰਨ ਸਬੰਧੀ ਪਟੀਸ਼ਨਾਂ ਦੀ ਸੁਣਵਾਈ ਹੋਣੀ ਹੈ, ਜੇਕਰ ਸੁਪਰੀਮ ਕੋਰਟ ਨੇ ਇਸ ਦੇਸ਼ ਵਿਰੋਧੀ ਕਾਨੂੰਨ ‘ਤੇ ਰੋਕ ਨਾ ਲਗਾਈ ਤਾਂ ਸਮੁੱਚੇ ਪੰਜਾਬ ‘ਚ ਧਰਨੇ ਮੁਜ਼ਾਹਰੇ ਸ਼ੁਰੂ ਕੀਤੇ ਜਾਣਗੇ ਦੂਜੇ ਪਾਸੇ ਦਿੱਲੀ ਦੇ ਸ਼ਾਹਿਨ ਬਾਗ ਵਿੱਚ ਨਾਗਰਿਕਤਾ ਸੋਧ ਕਾਨੂੰਨ(ਸੀ.ਏ.ਏ) ਦੇ ਵਿਰੋਧ ਵਿੱਚ ਹੋ ਰਹੇ ਧਰਨੇ ਵਿੱਚ ਟਕਸਾਲੀ ਅਗੂਆਂ ਨੇ ਆਪਣੀ ਹਾਜਰੀ ਲਗਵਾਈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ